Asian Games: ਭਾਰਤੀ ਅਥਲੀਟ ਅਨੂ ਰਾਣੀ ਏਸ਼ੀਆਈ ਖੇਡਾਂ ਵਿੱਚ ਜੈਵਲਿਨ ਥ੍ਰੋਅ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਮੰਗਲਵਾਰ ਨੂੰ ਅਨੂ ਰਾਣੀ ਨੇ ਜੈਵਲਿਨ ਥ੍ਰੋਅ ਵਿੱਚ 62.92 ਮੀਟਰ ਦੇ ਆਪਣੇ ਸੀਜ਼ਨ ਦੀ ਸਰਵੋਤਮ ਥਰੋਅ ਨਾਲ ਇਤਿਹਾਸਕ ਸੋਨ ਤਗ਼ਮਾ ਜਿੱਤਿਆ। ਰਾਣੀ ਨੇ ਆਪਣੀ ਚੌਥੀ ਕੋਸ਼ਿਸ਼ ਵਿੱਚ ਸੀਜ਼ਨ ਦੇ ਸਰਵੋਤਮ 62.92 ਮੀਟਰ ਦੇ ਨਾਲ ਔਰਤਾਂ ਦੇ ਜੈਵਲਿਨ ਥ੍ਰੋਅ ਵਿੱਚ ਸੋਨ ਤਗ਼ਮਾ ਜਿੱਤਿਆ। ਸ਼੍ਰੀਲੰਕਾ ਦੀ ਨਦੀਸ਼ਾ ਦਿਲਹਾਨ ਨੇ ਚਾਂਦੀ ਦਾ ਤਗ਼ਮਾ ਜਿੱਤਿਆ।
ਪਾਰੁਲ ਚੌਧਰੀ ਨੇ ਰਚਿਆ ਇਤਿਹਾਸ
ਇਸ ਤੋਂ ਪਹਿਲਾਂ ਭਾਰਤ ਦੀ ਸਟਾਰ ਅਥਲੀਟਾਂ ਵਿੱਚੋਂ ਇੱਕ ਪਾਰੁਲ ਚੌਧਰੀ ਨੇ ਚੀਨ ਵਿੱਚ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ ਏਸ਼ੀਆਈ ਖੇਡਾਂ 2023 ਦੀ 5000 ਮੀਟਰ ਮਹਿਲਾ ਦੌੜ ਵਿੱਚ ਸੋਨ ਤਗਮਾ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ। ਪਾਰੁਲ ਨੇ ਆਖ਼ਰੀ 30 ਸਕਿੰਟਾਂ ਵਿੱਚ ਬਾਜੀ ਪਲਟ ਦਿੱਤੀ ਅਤੇ ਸੋਨ ਤਗਮਾ ਆਪਣੇ ਨਾਂ ਕਰ ਲਿਆ।
ਇਹ ਵੀ ਪੜ੍ਹੋ: MS Dhoni New Look: MS ਧੋਨੀ ਦੇ ਨਵੇਂ ਲੁੱਕ ਨੇ ਮਚਾਇਆ ਤਹਿਲਕਾ, ਮਾਹੀ ਦਾ ਅੰਦਾਜ਼ ਵੇਖ ਫੈਨਜ਼ ਹੋਏ ਦੀਵਾਨੇ
ਤੇਜ਼ਸਵਿਨ ਸ਼ੰਕਰ ਨੇ ਚਾਂਦੀ ਦਾ ਤਗਮਾ ਕੀਤਾ ਆਪਣੇ ਨਾਂ
ਤੇਜ਼ਸਵਿਨ ਸ਼ੰਕਰ ਨੇ ਚਾਂਦੀ ਦਾ ਤਗਮਾ ਆਪਣੇ ਨਾਂ ਕਰ ਲਿਆ ਹੈ। ਉਨ੍ਹਾਂ ਨੇ ਡੀਕੈਥਲੋਨ ਮੈਨਸ ਨੈਸ਼ਨਲ ਰਿਕਾਰਡ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਨੇ ਲਗਭਗ 49 ਸਾਲਾਂ ਬਾਅਦ ਏਸ਼ੀਆਈ ਖੇਡਾਂ ਦਾ ਡੈਕਾਥਲੋਨ ਤਮਗਾ ਜਿੱਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਆਖਰੀ ਵਾਰ ਸਾਲ 1974 ਵਿੱਚ ਏਸ਼ੀਆਈ ਖੇਡਾਂ ਵਿੱਚ ਤਗ਼ਮਾ ਜਿੱਤਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: World Cup 2023: ਵਿਸ਼ਵ ਕੱਪ 'ਚ ਛੱਕਿਆਂ ਦੇ ਬਾਦਸ਼ਾਹ ਬਣਨਗੇ ਰੋਹਿਤ ਸ਼ਰਮਾ, ਕਪਤਾਨ ਦੇ ਨਾਂਅ ਜੁੜੇਗਾ ਇਹ ਖਿਤਾਬ