ਆਸਟ੍ਰੇਲੀਆ ਨੂੰ ਲੱਗੇ 3 ਹੋਰ ਝਟਕੇ
ਪਹਿਲਾ ਸੈਸ਼ਨ ਖਤਮ ਹੋਣ ਤਕ ਆਸਟ੍ਰੇਲੀਆ ਨੇ 1 ਵਿਕਟ ਗਵਾ ਕੇ 84 ਰਨ ਬਣਾ ਲਏ ਸਨ।
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ 'ਚ ਆਸਟ੍ਰੇਲੀਆ ਦੀ ਟੀਮ ਨੂੰ ਦੂਜੇ ਸੈਸ਼ਨ 'ਚ 3 ਝਟਕੇ ਲੱਗੇ। ਆਸਟ੍ਰੇਲੀਆ ਦੀ ਟੀਮ ਨੇ ਦੂਜੇ ਸੈਸ਼ਨ 'ਚ 69 ਰਨ ਬਣਾ ਕੇ 3 ਵਿਕਟ ਗਵਾਏ।
ਮੈਚ ਦੇ ਪਹਿਲੇ ਸੈਸ਼ਨ 'ਚ ਹੀ ਪਿਚ ਦੇ ਹਾਲਾਤ ਵੇਖਦਿਆਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਗੇਂਦ ਫਿਰਕੀ ਗੇਂਦਬਾਜ਼ਾਂ ਨੂੰ ਫੜਾ ਦਿੱਤੀ।
ਪਹਿਲਾ ਸੈਸ਼ਨ ਖਤਮ ਹੋਣ ਤਕ ਆਸਟ੍ਰੇਲੀਆ ਨੇ 1 ਵਿਕਟ ਗਵਾ ਕੇ 84 ਰਨ ਬਣਾ ਲਏ ਸਨ। ਦੂਜੇ ਸੈਸ਼ਨ 'ਚ ਆਸਟ੍ਰੇਲੀਆ ਦੀ ਟੀਮ ਨੇ ਕਪਤਾਨ ਸਟੀਵਨ ਸਮਿਥ, ਸ਼ਾਨ ਮਾਰਸ਼ ਅਤੇ ਪੀਟਰ ਹੈਂਡਸਕੋਂਬ ਦੇ ਵਿਕਟ ਗਵਾਏ।
ਆਸਟ੍ਰੇਲੀਆ ਨੂੰ ਵਾਰਨਰ ਅਤੇ ਰੈਨਸ਼ਾ ਨੇ ਦਮਦਾਰ ਸ਼ੁਰੂਆਤ ਦਿੱਤੀ। ਦੋਨਾ ਨੇ ਮਿਲਕੇ ਪਹਿਲੇ ਵਿਕਟ ਲਈ 82 ਰਨ ਦੀ ਪਾਰਟਨਰਸ਼ਿਪ ਕੀਤੀ।
ਆਸਟ੍ਰੇਲੀਆ ਨੂੰ ਪਹਿਲਾ ਝਟਕਾ 28ਵੇਂ ਓਵਰ 'ਚ ਲੱਗਾ ਜਦ ਵਾਰਨਰ ਨੂੰ ਉਮੇਸ਼ ਯਾਦਵ ਨੇ ਬੋਲਡ ਕਰ ਦਿੱਤਾ। ਭਾਰਤ ਲਈ ਰਵੀਚੰਦਰਨ ਅਸ਼ਵਿਨ, ਉਮੇਸ਼ ਯਾਦਵ, ਜਡੇਜਾ ਅਤੇ ਜਯੰਤ ਯਾਦਵ ਨੇ 1-1 ਵਿਕਟ ਹਾਸਿਲ ਕੀਤਾ। ਦੂਜਾ ਸੈਸ਼ਨ ਖਤਮ ਹੋਣ ਤਕ ਆਸਟ੍ਰੇਲੀਆ ਨੇ 4 ਵਿਕਟ ਗਵਾ ਕੇ 153 ਰਨ ਬਣਾ ਲਏ ਸਨ।