ਨਵੀਂ ਦਿੱਲੀ: ਟੀਮ ਇੰਡੀਆ ਤੇ ਆਸਟਰੇਲੀਆ ਵਿਚਾਲੇ ਲਿਮਟਿਡ ਓਵਰ ਸੀਰੀਜ਼ 'ਚ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ। ਆਸਟਰੇਲੀਆ ਨੇ ਵਨ ਡੇ ਮੈਚਾਂ ਦੀ ਸੀਰੀਜ਼ 'ਚ ਟੀਮ ਇੰਡੀਆ ਨੂੰ 2-1 ਨਾਲ ਹਰਾਇਆ ਜਦਕਿ ਵਿਰਾਟ ਦੀ ਟੀਮ ਨੇ ਮੇਜ਼ਬਾਨ ਟੀਮ ਨੂੰ 2-1 ਨਾਲ ਹਰਾ ਕੇ ਟੀ -20 ਸੀਰੀਜ਼ 'ਚ ਸ਼ਾਨਦਾਰ ਵਾਪਸੀ ਕੀਤੀ। ਹੁਣ 17 ਦਸੰਬਰ ਤੋਂ ਦੋਵਾਂ ਟੀਮਾਂ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ।


ਵਿਰਾਟ ਕੋਹਲੀ ਨੇ ਸਵੀਕਾਰ ਕੀਤਾ ਹੈ ਕਿ ਟੈਸਟ ਸੀਰੀਜ਼ 'ਚ ਇਸ ਵਾਰ ਆਸਟਰੇਲਿਆਈ ਟੀਮ ਨੂੰ ਆਪਣੀ ਟੀਮ ਦੇ ਸਾਹਮਣੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਹਾਲਾਂਕਿ, ਵਿਰਾਟ ਕੋਹਲੀ ਨੇ ਮੰਨਿਆ ਹੈ ਕਿ ਟੀਮ ਇੰਡੀਆ 'ਚ ਆਸਟਰੇਲੀਆ ਨੂੰ ਹਰਾਉਣ ਦੀ ਯੋਗਤਾ ਹੈ। ਕੋਹਲੀ ਨੇ ਕਿਹਾ, "ਸਾਨੂੰ ਕੰਪੀਟੀਟਰ ਹੋਣਾ ਚਾਹੀਦਾ ਹੈ। ਇਸ ਵਾਰ ਉਹ ਇਕ ਮਜ਼ਬੂਤ ਟੀਮ ਹੈ। ਸਾਨੂੰ ਆਪਣੇ ਪੱਖ ਤੋਂ ਵਧੇਰੇ ਕੰਪੀਟੀਟਰ ਹੋਣਾ ਚਾਹੀਦਾ ਹੈ। ਸਾਨੂੰ ਵਿਸ਼ਵਾਸ ਹੈ ਕਿ ਅਸੀਂ ਟੈਸਟ ਸੀਰੀਜ਼ 'ਚ ਵੀ ਇਸ ਲੈਅ ਨੂੰ ਜਾਰੀ ਰੱਖ ਸਕਦੇ ਹਾਂ।"

IND vs AUS, Test Series Schedule: ਜਾਣੋ ਕਦੋਂ, ਕਿੱਥੇ, ਕਿਸ ਸਮੇਂ ਖੇਡੇ ਜਾਣਗੇ ਟੈਸਟ ਸੀਰੀਜ਼ ਦੇ ਮੈਚ, ਭਾਰਤ ਲਈ ਕਿਹੜੀ ਵੱਡੀ ਚੁਣੌਤੀ?

ਪਿਛਲੀ ਵਾਰ ਜਦੋਂ ਭਾਰਤ ਨੇ ਆਸਟਰੇਲੀਆ ਦਾ ਦੌਰਾ ਕੀਤਾ ਸੀ, ਤਾਂ ਉਸ ਨੇ ਪਹਿਲੀ ਵਾਰ ਟੈਸਟ ਸੀਰੀਜ਼ 2-1 ਨਾਲ ਜਿੱਤੀ ਸੀ ਪਰ ਉਸ ਸਮੇਂ ਡੇਵਿਡ ਵਾਰਨਰ ਅਤੇ ਸਟੀਵ ਸਮਿਥ ਨਹੀਂ ਸੀ। ਕੋਹਲੀ ਨੇ ਕਿਹਾ ਕਿ ਆਸਟਰੇਲੀਆ ਵਿੱਚ ਬੱਲੇਬਾਜ਼ੀ ਕਰਨਾ ਮੁਸ਼ਕਲ ਹੈ, ਖ਼ਾਸਕਰ ਉਨ੍ਹਾਂ ਦੇ ਪੱਧਰ ਦੇ ਤੇਜ਼ ਗੇਂਦਬਾਜ਼ਾਂ ਵਿਰੁੱਧ।

ਉਨ੍ਹਾਂ ਕਿਹਾ ਕਿ ਤੁਹਾਨੂੰ ਸੀਮਤ ਓਵਰਾਂ ਨਾਲੋਂ ਟੈਸਟ ਵਿੱਚ ਵਧੇਰੇ ਅਨੁਸ਼ਾਸਨ ਦਿਖਾਉਣ ਦੀ ਜ਼ਰੂਰਤ ਹੈ। ਹਾਲਾਂਕਿ, ਟੀਮ ਇੰਡੀਆ ਲਈ ਟੈਸਟ ਸੀਰੀਜ਼ ਸੌਖੀ ਨਹੀਂ ਹੋਵੇਗੀ, ਕਿਉਂਕਿ ਕਪਤਾਨ ਵਿਰਾਟ ਕੋਹਲੀ ਪਹਿਲੇ ਟੈਸਟ ਤੋਂ ਬਾਅਦ ਭਾਰਤ ਪਰਤਣਗੇ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਦੇ ਟੈਸਟ ਸੀਰੀਜ਼ 'ਚ ਖੇਡਣ ਬਾਰੇ ਅਜੇ ਵੀ ਸਪਸ਼ਟ ਨਹੀਂ ਹੈ ਜਦਕਿ ਇਸ਼ਾਂਤ ਸ਼ਰਮਾ ਸੱਟ ਲੱਗਣ ਕਾਰਨ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ