ਦੂਜੇ ਦਿਨ ਆਸਟ੍ਰੇਲੀਆ ਦੀ ਬੱਲੇ-ਬੱਲੇ
ਮੈਚ ਦੇ ਦੂਜੇ ਦਿਨ ਰੈਨਸ਼ਾ 184 ਰਨ ਬਣਾ ਕੇ ਆਊਟ ਹੋਏ। ਰੈਨਸ਼ਾ ਮੈਚ ਦੇ ਪਹਿਲੇ ਦਿਨ 167 ਰਨ ਬਣਾ ਕੇ ਨਾਬਾਦ ਰਹੇ ਸਨ। ਦੂਜੇ ਦਿਨ ਰੈਨਸ਼ਾ ਆਪਣੇ ਪਹਿਲੇ ਦਿਨ ਦੇ ਸਕੋਰ 'ਚ 17 ਰਨ ਹੀ ਜੋੜ ਸਕੇ।
ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਸਿਡਨੀ 'ਚ ਖੇਡੇ ਜਾ ਰਹੇ ਸੀਰੀਜ਼ ਦੇ ਆਖਰੀ ਟੈਸਟ ਮੈਚ 'ਚ ਆਸਟ੍ਰੇਲੀਆ ਨੇ ਦੂਜੇ ਦਿਨ ਵੀ ਦਮਦਾਰ ਖੇਡ ਵਿਖਾਇਆ।
ਮੈਚ ਦੇ ਪਹਿਲੇ ਦਿਨ ਵਾਰਨਰ ਅਤੇ ਰੈਨਸ਼ਾ ਦੇ ਦਮਦਾਰ ਸੈਂਕੜੇਆਂ ਤੋਂ ਬਾਅਦ ਮੈਚ ਦੇ ਦੂਜੇ ਦਿਨ ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ 8 ਵਿਕਟਾਂ 'ਤੇ 538 ਰਨ ਬਣਾ ਕੇ ਐਲਾਨੀ।
ਪਰ ਫਿਰ ਅਜ਼ਹਰ ਅਲੀ ਅਤੇ ਯੂਨਸ ਖਾਨ ਨੇ ਅਰਧ-ਸੈਂਕੜੇ ਜੜੇ ਅਤੇ ਟੀਮ ਨੂੰ ਸੰਭਾਲਿਆ। ਦੀਨਾ ਦਾ ਖੇਡ ਖਤਮ ਹੋਣ ਤਕ ਪਾਕਿਸਤਾਨੀ ਟੀਮ ਨੇ 2 ਵਿਕਟ ਗਵਾ ਕੇ 126 ਰਨ ਬਣਾ ਲਏ ਸਨ।
ਦੂਜੇ ਪਾਸੇ ਹੈਂਡਸਕੌਂਬ ਨੇ ਦਮਦਾਰ ਸੈਂਕੜਾ ਜੜਿਆ। ਹੈਂਡਸਕੌਂਬ ਨੇ 110 ਰਨ ਦੀ ਪਾਰੀ ਖੇਡੀ। ਹੈਂਡਸਕੌਂਬ ਹਿਟ ਵਿਕਟ ਹੋਕੇ ਆਪਣਾ ਵਿਕਟ ਗਵਾ ਬੈਠੇ।
ਪਾਕਿਸਤਾਨ ਦੀ ਟੀਮ ਨੂੰ ਬੱਲੇਬਾਜ਼ੀ ਕਰਨ ਲਈ ਲਗਭਗ ਅੱਧੇ ਦਿਨ ਦਾ ਖੇਡ ਮਿਲਿਆ। ਪਾਕਿਸਤਾਨੀ ਟੀਮ ਨੇ ਹੇਜ਼ਲਵੁਡ ਦੀ ਗੇਂਦਬਾਜ਼ੀ 'ਤੇ ਆਪਣੇ ਪਹਿਲੇ 2 ਵਿਕਟ 6 ਰਨ 'ਤੇ ਹੀ ਗਵਾ ਦਿੱਤੇ ਸਨ।