ਬਾਬਾ ਰਾਮ ਰਹੀਮ ਨੇ ਵਿਰਾਟ ਨੂੰ ਸਿਖਾਇਆ ਵੱਡਾ ਸਕੋਰ ਬਣਾਉਣਾ ?
ਉਸ ਵੇਲੇ ਵਿਰਾਟ ਨੇ ਬਾਬਾ ਤੋਂ ਆਪਣੀਆਂ ਬਾਹਵਾਂ ਮਜਬੂਤ ਕਰਨ ਦੇ ਟਿਪਸ ਮੰਗੇ ਸੀ। ਇਸਤੋਂ ਬਾਅਦ ਗੁਰਮੀਤ ਰਾਮ ਰਹੀਮ ਨੇ ਵਿਰਾਟ ਨੂੰ ਅਟੈਕਿੰਗ ਕ੍ਰਿਕਟ ਖੇਡਣ ਦਾ ਗੁਰੂਮੰਤਰ ਦਿੱਤਾ ਸੀ।
ਇਹ ਖੁਦ ਗੁਰਮੀਤ ਰਾਮ ਰਹੀਮ ਨੇ ਦਾਅਵਾ ਕੀਤਾ ਹੈ। ਇਹ ਵੀਡੀਓ ਸਿਤੰਬਰ 2016 ਨੂੰ ਪਬਲਿਸ਼ ਕੀਤਾ ਗਿਆ ਪਰ ਹੁਣ ਵਾਇਰਲ ਹੋਣ ਕਾਰਨ ਖਬਰਾਂ 'ਚ ਬਣਿਆ ਹੋਇਆ ਹੈ।
ਗੁਰਮੀਤ ਰਾਮ ਰਹੀਮ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ 'ਚ ਵਿਰਾਟ ਕੋਹਲੀ, ਸ਼ਿਖਰ ਧਵਨ ਅਤੇ ਆਸ਼ੀਸ਼ ਨਹਿਰਾ ਉਨ੍ਹਾਂ ਦੀ ਮੈਡੀਟੇਸ਼ਨ ਕਲਾਸ 'ਚ ਬੈਠੇ ਹਨ।
ਬਾਬਾ ਨੇ ਕਿਹਾ ਕਿ ਉਨ੍ਹਾਂ ਨੇ ਵਿਰਾਟ ਨੂੰ ਦੱਸਿਆ ਕਿ ਓਹ 30-40 ਰਨ ਤਕ ਠੀਕ ਖੇਡਦੇ ਹਨ ਪਰ ਇਸਤੋਂ ਬਾਅਦ ਓਹ ਨਵੇਂ ਸ਼ਾਟ ਖੇਡਣਾ ਸ਼ੁਰੂ ਕਰ ਦਿੰਦੇ ਹਨ।
ਵੈਬ ਪੋਰਟਲ ਸਪਾਟਬੁਆਏ ਨੂੰ ਦਿੱਤੇ ਇੰਟਰਵਿਊ 'ਚ ਗੁਰਮੀਤ ਰਾਮ ਰਹੀਮ ਨੇ ਦਾਅਵਾ ਕੀਤਾ ਹੈ ਕਿ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਉਨ੍ਹਾਂ ਦੇ ਆਸ਼ਰਮ ਆਏ ਸਨ।
ਵਿਰਾਟ ਹੀ ਨਹੀਂ ਗੁਰਮੀਤ ਰਾਮ ਰਹੀਮ ਨੇ ਇਹ ਵੀ ਦਾਅਵਾ ਕੀਤਾ ਕਿ ਸ਼ਿਖਰ ਧਵਨ, ਆਸ਼ੀਸ਼ ਨਹਿਰਾ, ਜ਼ਹੀਰ ਖਾਨ ਅਤੇ ਯੂਸਫ ਪਠਾਨ ਨੇ ਵੀ ਉਨ੍ਹਾਂ ਤੋਂ ਸਿਖਿਆ ਹੈ।
ਬਾਬਾ ਨੇ ਵਿਰਾਟ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਹ ਸ਼ਾਟਸ ਦੀ ਪਹਿਲਾਂ ਪਰੈਕਟਿਸ ਕਰਨੀ ਚਾਹੀਦੀ ਹੈ। ਸ਼ਿਖਰ ਧਵਨ 'ਤੇ ਰਾਮ ਰਹੀਮ ਨੇ ਕਿਹਾ ਕਿ ਸ਼ਿਖਰ ਧਵਨ ਨੇ ਪੁੱਛਿਆ ਕਿ ਕਿਤੇ ਓਹ ਬੁੱਢੇ ਨਾ ਹੋ ਜਾਣ। ਧਵਨ ਨੇ ਤਾਕਤ ਬਣਾਏ ਰੱਖਣ ਬਾਰੇ ਪੁੱਛਿਆ ਸੀ। ਹਾਲਾਂਕਿ ਇਹ ਵੀਡੀਓ ਸਿਤੰਬਰ 2016 ਦਾ ਹੈ ਪਰ ਇਹ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ ਅਤੇ ਇਸੇ ਕਾਰਨ ਖਬਰਾਂ 'ਚ ਬਣਿਆ ਹੋਇਆ ਹੈ।
Watch video : https://www.youtube.com/watch?v=PIworka4r-0
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੈਦਰਾਬਾਦ 'ਚ ਖੇਡੇ ਜਾ ਰਹੇ ਟੈਸਟ ਮੈਚ 'ਚ ਵਿਰਾਟ ਕੋਹਲੀ ਨੇ ਦੋਹਰਾ ਸੈਂਕੜਾ ਜੜਿਆ। ਇਸਦੇ ਨਾਲ ਹੀ ਵਿਰਾਟ ਵਿਸ਼ਵ ਦੇ ਪਹਿਲੇ ਬੱਲੇਬਾਜ ਬਣ ਗਏ ਜੋ ਲਗਾਤਾਰ 4 ਸੀਰੀਜ਼ 'ਚ ਦੋਹਰਾ ਸੈਂਕੜਾ ਬਣਾਉਣ 'ਚ ਕਾਮਯਾਬ ਰਹੇ।
ਪਰ ਕੀ ਤੁਸੀਂ ਸੋਚ ਵੀ ਸਕਦੇ ਹੋ ਕਿ ਵਿਰਾਟ ਕੋਹਲੀ ਦੀ ਉਪਬਧੀ ਪਿੱਛੇ ਡੇਰਾ ਸੱਚਾ ਸੌਦਾ ਪਰਮੁੱਖ ਸੰਤ ਗੁਰਮੀਤ ਰਾਮ ਰਹੀਮ ਹਨ।