ਰਾਹੁਲ ਕਾਲਾ
ਚੰਡੀਗੜ੍ਹ: 26 ਨਵੰਬਰ ਨੂੰ ਮੈਦਾਨ 'ਚ ਖੜਕਾ-ਦੜਕਾ ਕਰਨ ਵਾਲੇ ਪੰਜਾਬ ਨੈਸ਼ਨਲ ਬੈਂਕ ਤੇ ਪੰਜਾਬ ਪੁਲਿਸ ਦੇ ਹਾਕੀ ਖਿਡਾਰੀਆਂ 'ਤੇ ਅੱਜ ਹਾਕੀ ਇੰਡੀਆ ਨੇ ਸਖਤ ਕਾਰਵਾਈ ਕੀਤੀ ਹੈ। 56ਵੇਂ ਨਹਿਰੂ ਸੀਨੀਅਰ ਹਾਕੀ ਟੂਰਨਾਮੈਂਟ ਦਾ ਫਾਈਨਲ ਮੈਚ ਪੰਜਾਬ ਪੁਲਿਸ ਤੇ ਪੰਜਾਬ ਨੈਸ਼ਨਲ ਬੈਂਕ ਵਿਚਾਲੇ ਖੇਡਿਆ ਗਿਆ ਸੀ। ਇਸ ਦੌਰਾਨ ਦੇਵੇਂ ਟੀਮਾ ਵਿਚਾਲੇ ਹੱਥੋਪਾਈ ਹੋ ਗਈ ਸੀ। ਲੜਾਈ ਇਸ ਕਰਦ ਵਧੀ ਸੀ ਕਿ ਖਿਡਾਰੀਆਂ ਨੇ ਇੱਕ-ਦੂਜੇ ਨੂੰ ਹਾਕੀਆਂ ਨਾਲ ਹੀ ਕੁੱਟਣ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਹਾਕੀ ਇੰਡੀਆਂ ਨੇ ਸਖਤੀ ਵਿਖਾਉਂਦੇ ਹੋਏ ਕਾਰਵਾਈ ਕੀਤੀ ਹੈ।
ਹਾਕੀ ਇੰਡੀਆ ਨੇ ਪੰਜਾਬ ਪੁਲਿਸ ਟੀਮ 'ਤੇ ਕਾਰਵਾਈ ਕਰਦੇ ਹੋਏ ਹਰਦੀਪ ਸਿੰਘ ਤੇ ਜਸਕਰਨ ਸਿੰਘ 18 ਮਹੀਨੇ, ਮੈਨੇਜਰ ਅਮਿਤ ਸੰਧੂ 18 ਮਹੀਨੇ, ਦੁਪਿੰਦਰਦੀਪ ਸਿੰਘ, ਜਗਮੀਤ ਸਿੰਘ, ਸੁਖਪ੍ਰੀਤ ਸਿੰਘ, ਸਰਵਨਜੀਤ ਸਿੰਘ ਤੇ ਬਲਵਿੰਦਰ ਸਿੰਘ ਨੂੰ 12 ਮਹੀਨੇ ਲਈ ਸਸਪੈਂਡ ਕਰ ਦਿੱਤਾ ਹੈ। ਹਾਕੀ ਇੰਡੀਆ ਦੇ ਲੇਵਲ-3 ਤਹਿਤ ਕਾਰਵਾਈ ਕੀਤੀ ਗਈ ਹੈ। ਸਸਪੈਨਸ਼ਨ ਦੇ ਹੁਕਮ 11 ਦਸੰਬਰ ਤੋਂ ਲਾਗੂ ਹੋਣਗੇ। ਪੰਜਾਬ ਪੁਲਿਸ ਦੀ ਟੀਮ 3 ਮਹੀਨੇ ਲਈ ਕੋਈ ਵੀ ਟੂਰਨਾਮੈਂਟ ਨਹੀਂ ਖੇਡ ਸਕਦੀ।
ਇਸੇ ਤਰ੍ਹਾਂ ਹਾਕੀ ਇੰਡੀਆ ਵੱਲੋਂ ਪੰਜਾਬ ਨੈਸ਼ਨਲ ਬੈਂਕ ਟੀਮ 'ਤੇ ਕਾਰਵਾਈ ਕੀਤੀ ਹੈ। ਇਸ ਤਹਿਤ ਸੁਖਜੀਤ ਸਿੰਘ, ਗੁਰਸਿਮਰਨ ਸਿੰਘ ਤੇ ਸੁਮਿਤ 12 ਮਹੀਨੇ ਲਈ ਸਸਪੈਂਡ ਕੀਤੇ ਹਨ। ਇਸ ਤੋਂ ਇਲਾਵਾ ਟੀਮ ਦੇ ਕੈਪਟਨ ਜਸਬੀਰ ਸਿੰਘ 6 ਮਹੀਨੇ ਤੇ ਮੈਨੇਜਰ ਸੁਸ਼ੀਲ ਕੁਮਾਰ ਦੁਬੇ ਵੀ 6 ਮਹੀਨੇ ਲਈ ਸਸਪੈਂਡ ਕੀਤੇ ਹਨ। ਇਹ ਟੀਮ 3 ਮਹੀਨੇ ਲਈ ਕੋਈ ਟੂਰਨਾਮੈਂਟ ਨਹੀਂ ਖੇਡ ਸਕਦੀ।
ਦੋਵੇਂ ਟੀਮਾਂ ਵਿਚਾਲੇ ਇਹ ਲੜਾਈ ਪੰਜਾਬ ਪੁਲਿਸ ਦੇ ਹਰਦੀਪ ਸਿੰਘ ਤੇ ਪੰਜਾਬ ਨੈਸ਼ਨਲ ਬੈਂਕ ਦੇ ਸੁਮਿਤ ਟੋਪੋ ਵਿਚਾਲੇ ਹੋਈ ਸੀ। ਇਸ ਤੋਂ ਬਾਅਦ ਬਾਕੀ ਖਿਡਾਰੀ ਵੀ ਮੁਹਰੇ ਆਏ ਸਨ। 26 ਨਵੰਬਰ ਨੂੰ ਹੋਈ ਇਸ ਝੜਪ ਤੋਂ ਬਾਅਦ ਨਹਿਰੂ ਹਾਕੀ ਸੁਸਾਈਟੀ ਨੇ ਵੀ ਪੰਜਾਬ ਪੁਲਿਸ 'ਤੇ 4 ਸਾਲ ਤੇ ਪੰਜਾਬ ਨੈਸ਼ਲਲ ਬੈਂਕ ਦੀ ਟੀਮ 'ਤੇ 2 ਸਾਲ ਦਾ ਬੈਨ ਲਾਇਆ ਸੀ।
ਪੰਜਾਬ ਪੁਲਿਸ ਤੇ ਪੀਐਨਬੀ ਹਾਕੀ ਟੀਮ 'ਤੇ ਬੈਨ, ਖਿਡਾਰੀ ਸਸਪੈਂਡ
ਏਬੀਪੀ ਸਾਂਝਾ
Updated at:
11 Dec 2019 02:03 PM (IST)
26 ਨਵੰਬਰ ਨੂੰ ਮੈਦਾਨ 'ਚ ਖੜਕਾ-ਦੜਕਾ ਕਰਨ ਵਾਲੇ ਪੰਜਾਬ ਨੈਸ਼ਨਲ ਬੈਂਕ ਤੇ ਪੰਜਾਬ ਪੁਲਿਸ ਦੇ ਹਾਕੀ ਖਿਡਾਰੀਆਂ 'ਤੇ ਅੱਜ ਹਾਕੀ ਇੰਡੀਆ ਨੇ ਸਖਤ ਕਾਰਵਾਈ ਕੀਤੀ ਹੈ। 56ਵੇਂ ਨਹਿਰੂ ਸੀਨੀਅਰ ਹਾਕੀ ਟੂਰਨਾਮੈਂਟ ਦਾ ਫਾਈਨਲ ਮੈਚ ਪੰਜਾਬ ਪੁਲਿਸ ਤੇ ਪੰਜਾਬ ਨੈਸ਼ਨਲ ਬੈਂਕ ਵਿਚਾਲੇ ਖੇਡਿਆ ਗਿਆ ਸੀ। ਇਸ ਦੌਰਾਨ ਦੇਵੇਂ ਟੀਮਾ ਵਿਚਾਲੇ ਹੱਥੋਪਾਈ ਹੋ ਗਈ ਸੀ। ਲੜਾਈ ਇਸ ਕਰਦ ਵਧੀ ਸੀ ਕਿ ਖਿਡਾਰੀਆਂ ਨੇ ਇੱਕ-ਦੂਜੇ ਨੂੰ ਹਾਕੀਆਂ ਨਾਲ ਹੀ ਕੁੱਟਣ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਹਾਕੀ ਇੰਡੀਆਂ ਨੇ ਸਖਤੀ ਵਿਖਾਉਂਦੇ ਹੋਏ ਕਾਰਵਾਈ ਕੀਤੀ ਹੈ।
- - - - - - - - - Advertisement - - - - - - - - -