ਐਸ਼ੇਜ ਦੀ ਕਰਾਰੀ ਹਾਰ ਮਗਰੋਂ ਇੰਗਲੈਂਡ ਦੀ ਬੇੜੀ ਪਾਰ ਲਾਵੇਗਾ ਇਹ ਖਿਡਾਰੀ
ਇੰਗਲੈਂਡ ਟੀਮ: ਜੋ ਰੂਟ (ਕਪਤਾਨ), ਮੋਇਨ ਅਲੀ, ਜੇਮਸ ਐਂਡਰਸਨ, ਜਾਨੀ ਬੇਅਰਸਟਾ, ਸਟੂਅਰਟ ਬ੍ਰਾਡ, ਅਲੇਸਟੇਅਰ ਕੁੱਕ, ਮਾਸਨ ਕ੍ਰੇਨ, ਬੇਨ ਫੋਕਸ, ਲਿਆਮ ਲਿਵਿੰਗਸਟੋਨ, ਡੇਵਿਡ ਮਾਲਾਨ, ਕ੍ਰੇਗ ਓਵਰਟਰਨ, ਬੇਨ ਸਟੋਕਸ, ਮਾਰਕ ਸਟੋਨਮੈਨ, ਜੇਮਸ ਵਿੰਸ, ਕ੍ਰਿਸ ਵੋਕਸ, ਮਾਰਕ ਵੁੱਡ।
ਇੰਗਲੈਂਡ ਦੀ ਟੀਮ ਨਿਊਜ਼ੀਲੈਂਡ ਵਿੱਚ 22 ਮਾਰਚ ਤੋਂ ਦੋ ਟੈਸਟ ਮੈਚ ਖੇਡੇਗੀ।
ਸਟੋਕਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਮਾਕਰ ਵੁੱਡ ਨੇ ਵੀ ਸੱਟ ਠੀਕ ਹੋਣ ਤੋਂ ਬਾਅਦ ਵਾਪਸੀ ਕੀਤੀ ਹੈ। ਐਸ਼ੇਜ ਵਿੱਚ ਚੰਗਾ ਪ੍ਰਦਰਸ਼ਨ ਨਾ ਕਰ ਸਕਣ ਵਾਲੇ ਮੋਇਨ ਅਲੀ, ਜੇਮਸ ਵਿੰਸ ਤੇ ਮਾਰਕ ਸਟੋਨਮੈਨ ਨੂੰ ਵੀ ਟੀਮ 'ਚ ਬਰਕਰਾਰ ਰੱਖਿਆ ਗਿਆ ਹੈ। ਗੈਰੀ ਬਾਲਾਂਸ, ਜੈਕ ਬਾਲ ਤੇ ਟਾਮ ਕੂਰੇਨ ਨੂੰ ਬਾਹਰ ਕੀਤਾ ਗਿਆ ਹੈ।
ਪਰ ਹੁਣ ਸਟੋਕਸ ਟੈਸਟ ਕ੍ਰਿਕੇਟ ਵਿੱਚ ਵਾਪਸੀ ਕਰ ਰਿਹਾ ਹੈ।
ਬੇਨ ਦੀ ਇਸ ਲੜਾਈ ਦਾ ਖਾਮਿਆਜਾ ਸਿਰਫ ਉਸ ਨੇ ਹੀ ਨਹੀਂ ਸਗੋਂ ਇੰਗਲੈਂਡ ਦੀ ਟੀਮ ਨੇ ਭੁਗਤਿਆ। ਐਸ਼ੇਜ ਵਿੱਚ ਇੰਗਲੈਂਡ ਨੂੰ 4-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਸਟੋਕਸ ਬ੍ਰਿਸਟਲ ਵਿੱਚ ਨਾਈਟਕਲੱਬ ਦੇ ਬਾਹਰ ਇੱਕ ਝੜਪ ਤੋਂ ਬਾਅਦ ਟੀਮ 'ਚੋਂ ਬਾਹਰ ਸੀ।
ਹਰਫਨਮੌਲਾ ਬੇਨ ਸਟੋਕਸ ਨੂੰ ਨਿਊਜ਼ੀਲੈਂਡ ਦੇ ਟੈਸਟ ਦੌਰੇ ਲਈ ਇੰਗਲੈਂਡ ਦੀ 16 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਲੰਕਾਸ਼ਰ ਦੇ ਬੱਲੇਬਾਜ਼ ਲਿਆਮ ਲਿਵਿੰਗਸਟੋਨ ਟੀਮ ਦਾ ਨਵਾਂ ਚਿਹਰਾ ਹੋਣਗੇ।