25 ਤੋਂ 29 ਅਕਤੂਬਰ ਤਕ ਸ਼ਹੀਦੇ ਆਜ਼ਮ ਭਗਤ ਸਿੰਘ ਖੇਡਾਂ
ਖੇਡ ਵਿਭਾਗ ਵੱਲੋਂ ਪ੍ਰਬੰਧਕਾਂ ਨੂੰ ਖੇਡ ਮੈਦਾਨ ਅਤੇ ਇੰਫ੍ਰਾਸਟ੍ਰਕਚਰ ਉਪਲਬਧ ਕਰਵਾਇਆ ਜਾਵੇਗਾ। ਇਸਤੋਂ ਅਲਾਵਾ ਜਾਣਕਾਰੀ ਦਿੱਤੀ ਗਈ ਹੈ ਕਿ ਜੇਤੂ ਖਿਡਾਰੀਆਂ ਨੂੰ 25 ਹਜ਼ਾਰ ਤਕ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ।
ਇਨ੍ਹਾਂ ਮੁਕਾਬਲਿਆਂ 'ਚ ਜਿੱਤਣ ਵਾਲਿਆਂ ਨੂੰ ਨਕਦੀ ਇਨਾਮੀ ਰਾਸ਼ੀ ਵੀ ਦਿੱਤੀ ਜਾਵੇਗੀ। ਇਸਦੇ ਨਾਲ ਹੀ ਵਿਸ਼ਵ ਕਬੱਡੀ ਲੀਗ ਆ ਵੀ ਆਯੋਜਨ ਕੀਤਾ ਜਾਵੇਗਾ।
ਡਾਇਰੈਕਟਰ ਸਪੋਰਟਸ ਰਾਹੁਲ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਵਿਸ਼ਵ ਕਬੱਡੀ ਕਪ 'ਤੇ ਲਗਭਗ 19 ਕਰੋੜ ਅਤੇ ਸ਼ਹੀਦੇ ਆਜ਼ਮ ਭਗਤ ਸਿੰਘ ਖੇਡਾਂ 'ਤੇ 6.50 ਕਰੋੜ ਅਤੇ ਬਲਾਕ 'ਤੇ ਜ਼ਿਲਾ ਲੈਵਲ 'ਤੇ ਖੇਡਾਂ ਦੇ ਪ੍ਰਬੰਧ ਲਈ 5 ਕਰੋੜ ਰੁਪਏ ਖਰਚੇ ਜਾਣਗੇ।
ਸ਼ਹੀਦੇ ਆਜ਼ਮ ਭਗਤ ਸਿੰਘ ਖੇਡਾਂ ਦਾ ਪ੍ਰਬੰਧ 25 ਤੋਂ 29 ਅਕਤੂਬਰ ਤਕ ਕੀਤਾ ਜਾਵੇਗਾ। ਬਾਸਕਿਟਬਾਲ, ਫੁਟਬਾਲ, ਹੈਂਡਬਾਲ ਅਤੇ ਸਾਈਕਲਿੰਗ ਦੇ ਮੁਕਾਬਲੇ ਲੁਧਿਆਣਾ 'ਚ ਹੋਣਗੇ। ਹਾਕੀ, ਬੈਡਮਿੰਟਨ ਅਤੇ ਨਿਸ਼ਾਨੇਬਾਜ਼ੀ ਦੇ ਮੁਕਾਬਲੇ ਜਲੰਧਰ 'ਚ ਕਰਵਾਏ ਜਾਣਗੇ। ਵੇਟਲਿਫਟਿੰਗ, ਵਾਲੀਬਾਲ, ਜਿਮਨਾਸਟਿਕਸ, ਆਰਚਰੀ ਅਤੇ ਫੈਨਸਿੰਗ ਦੇ ਮੁਕਾਬਲੇ ਪਟਿਆਲਾ 'ਚ ਹੋਣਗੇ।
ਮੁੱਕੇਬਾਜ਼ੀ, ਕੁਸ਼ਤੀ ਅਤੇ ਜੂਡੋ ਦੇ ਮੁਕਾਬਲੇ ਅਨੰਦਪੁਰ ਸਾਹਿਬ 'ਚ ਕਰਵਾਏ ਜਾਣਗੇ। ਤੈਰਾਕੀ, ਟੇਬਲ ਟੈਨਿਸ ਅਤੇ ਕੁੜੀਆਂ ਦੀ ਹਾਕੀ ਦੇ ਮੁਕਾਬਲੇ ਮੋਹਾਲੀ 'ਚ ਹੋਣਗੇ। ਅਥਲੈਟਿਕਸ, ਰੋਲਰ ਸਕੇਟਿੰਗ ਅਤੇ ਖੋ-ਖੋ ਦੇ ਮੁਕਾਬਲੇ ਸੰਗਰੂਰ 'ਚ ਕਰਵਾਏ ਜਾਣਗੇ।
ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਰਾਹੁਲ ਗੁਪਤਾ ਨੇ ਵੀਰਵਾਰ ਨੂੰ ਦੱਸਿਆ ਕਿ ਜ਼ਿਲਾ ਅਤੇ ਰਾਜ ਪੱਧਰ 'ਤੇ ਜੂਨੀਅਰ ਅਤੇ ਸੀਨੀਅਰ ਵਰਗ ਦੇ ਟੂਰਨਾਮੈਂਟ ਕਰਵਾਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ 30.5 ਕਰੋੜ ਦੇ ਬਜਟ ਨਾਲ ਅਲੱਗ-ਅਲੱਗ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਪੰਜਾਬ ਰਾਜ ਦੇ 50 ਸਾਲ ਪੂਰੇ ਹੋਣ ਦੇ ਮੌਕੇ 'ਤੇ ਪੰਜਾਬ ਖੇਡ ਵਿਭਾਗ ਅਲੱਗ-ਅਲੱਗ ਖੇਡਾਂ ਦਾ ਪ੍ਰਬੰਧ ਕਰਨ ਜਾ ਰਿਹਾ ਹੈ। ਇਸਦੇ ਤਹਿਤ 6ਵੇਂ ਵਿਸ਼ਵ ਕਬੱਡੀ ਕੱਪ ਪੰਜਾਬ - 2016 ਅਤੇ ਸ਼ਹੀਦੇ ਆਜ਼ਮ ਭਗਤ ਸਿੰਘ ਖੇਡ ਮੁਕਾਬਲੇ ਆਰਗੇਨਾਈਜ਼ ਕੀਤੇ ਜਾਣਗੇ।