ਸੁਪ੍ਰੀਮ ਕੋਰਟ ਨੇ ਕੀਤਾ ਕਪਤਾਨ ਨੂੰ ਕੂਲ !
ਵਿਸ਼ਨੂ ਦੇ ਰੂਪ 'ਚ ਵਿਖਾਏ ਜਾਣ ਲਈ ਧੋਨੀ ਖਿਲਾਫ ਬੰਗਲੌਰ ਦੇ ਮੈਟਰੋਪੌਲਿਟਨ ਮੈਜਿਸਟ੍ਰੇਟ ਦੀ ਕੋਰਟ 'ਚ ਆਈ.ਪੀ.ਸੀ. ਦੀ ਧਾਰਾ 295 (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ) ਦੇ ਤਹਿਤ ਵੀ ਮੁਕੱਦਮਾ ਦਰਜ ਕਰਵਾਇਆ ਗਿਆ ਸੀ।
ਧੋਨੀ ਦੀ ਦਲੀਲ ਸੀ ਕਿ ਇਸ ਮਾਮਲੇ 'ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ। ਧੋਨੀ ਨੇ ਕਿਹਾ ਕਿ ਉਸਦੀ ਇਹ ਤਸਵੀਰ ਉਸਦੀ ਮਰਜ਼ੀ ਦੇ ਬਿਨਾ ਹੀ ਇਸਤੇਮਾਲ ਕੀਤੀ ਗਈ। ਧੋਨੀ ਨੇ ਇਹ ਵੀ ਦੱਸਿਆ ਕਿ ਤਸਵੀਰ ਲਈ ਮੈਗਜ਼ੀਨ ਤੋਂ ਉਸਨੇ ਕੋਈ ਪੈਸੇ ਵੀ ਨਹੀਂ ਲਏ ਸਨ। ਧੋਨੀ ਦੀ ਤਸਵੀਰ ਨੂੰ ਭਗਵਾਨ ਦੀ ਤਰ੍ਹਾ ਪੇਸ਼ ਕਰਨ ਦਾ ਫੈਸਲਾ ਮੈਗਜ਼ੀਨ ਦੇ ਸੰਪਾਦਕਾਂ ਦਾ ਸੀ। ਧੋਨੀ ਨੇ ਕਿਹਾ ਕਿ ਇਸ ਸਭ 'ਚ ਉਨ੍ਹਾਂ ਦੇ ਨਾਮ ਨੂੰ ਜੋੜਨਾ ਬਿਲਕੁਲ ਗਲਤ ਸੀ।
ਕਰਨਾਟਕ ਹਾਈ ਕੋਰਟ ਇਸ ਮਾਮਲੇ ਤੇ ਰੋਕ ਲਗਾਉਣ ਤੋਂ ਮਨਾ ਕਰ ਚੁੱਕਿਆ ਸੀ। ਇਸੇ ਕਾਰਨ ਧੋਨੀ ਨੇ ਸੁਪ੍ਰੀਮ ਕੋਰਟ ਦੇ ਦਰਵਾਜ਼ੇ ਤੇ ਦਸਤਕ ਦਿੱਤੀ।
ਇਸਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਮਹੇਂਦਰ ਸਿੰਘ ਧੋਨੀ ਨੇ ਸੁਪ੍ਰੀਮ ਕੋਰਟ ਦਾ ਦਰਵਾਜ਼ਾ ਖਟਖਟਾਇਆ ਸੀ। ਧੋਨੀ ਨੇ ਸੁਪ੍ਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਧੋਨੀ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਆਰੋਪ 'ਚ ਬੰਗਲੌਰ 'ਚ ਉਸਦੇ ਖਿਲਾਫ ਚੱਲ ਰਹੇ ਕੇਸ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਸੀ। ਜਿਸਨੂੰ ਸੁਪ੍ਰੀਮ ਕੋਰਟ ਨੇ ਮੰਜ਼ੂਰ ਕਰ ਲਿਆ।
ਇਹ ਮਾਮਲਾ ਇੱਕ ਮੈਗਜ਼ੀਨ 'ਚ ਕਪਤਾਨ ਧੋਨੀ ਨੂੰ ਭਗਵਾਨ ਵਿਸ਼ਨੂ ਵਾਂਗ ਵਿਖਾਏ ਜਾਣ ਨਾਲ ਜੁੜਿਆ ਹੈ। ਬਿਜ਼ਨਸ ਟੁਡੇ ਮੈਗਜ਼ੀਨ ਨੇ ਧੋਨੀ ਦੀ ਇਸ ਤਰ੍ਹਾ ਦੀ ਤਸਵੀਰ ਛਾਪੀ ਸੀ। ਕਵਰ ਪੇਜ ਤੇ ਛਪੀ ਧੋਨੀ ਦੀ ਇਸ ਤਸਵੀਰ 'ਚ ਧੋਨੀ ਦੇ ਅੱਠ ਹੱਥ ਵਿਖਾਏ ਗਏ ਸਨ। ਇੰਨਾ ਹੱਥਾਂ 'ਚ ਧੋਨੀ ਦੇ ਵੱਖਰੇ-ਵੱਖਰੇ ਉਤਪਾਦ ਫੜੇ ਹੋਏ ਵਿਖ ਰਹੇ ਸਨ। ਇੰਨਾ 'ਚ ਇੱਕ ਹੱਥ 'ਚ ਬੂਟ ਵੀ ਫੜਿਆ ਹੋਇਆ ਨਜਰ ਆ ਰਿਹਾ ਸੀ।
ਕੀ ਹੈ ਪੂਰਾ ਮਾਮਲਾ ?
ਦਰਅਸਲ ਮੈਗਜ਼ੀਨ 'ਚ ਵਿਗਿਆਪਨ ਅਤੇ ਬ੍ਰੈਂਡਸ 'ਚ ਧੋਨੀ ਲਈ ਵਧਦੇ ਹੋਏ ਕ੍ਰੇਜ਼ ਨੂੰ ਦਰਸ਼ਾਇਆ ਗਿਆ ਸੀ। ਇੰਨਾ 'ਚ ਇਹ ਦੱਸਿਆ ਗਿਆ ਸੀ ਕਿ ਧੋਨੀ ਹੀ ਬ੍ਰੈਂਡਸ ਲਈ ਪਹਿਲੀ ਪਸੰਦ ਬਣ ਗਏ ਹਨ। ਕਵਰ ਪੇਜ ਤੇ ਲੱਗੀ ਇਸ ਤਸਵੀਰ ਦਾ ਟਾਇਟਲ ਸੀ 'GOD of Big Deals.'
ਟੀਮ ਇੰਡੀਆ ਦੇ ਕਪਤਾਨ ਕੂਲ ਮਹੇਂਦਰ ਸਿੰਘ ਧੋਨੀ ਨੂੰ ਸੁਪ੍ਰੀਮ ਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਕ੍ਰਿਕਟਰ ਮਹੇਂਦਰ ਸਿੰਘ ਧੋਨੀ ਨੂੰ ਸੁਪ੍ਰੀਮ ਕੋਰਟ ਨੇ ਵੱਡੀ ਰਾਹਤ ਦਿੰਦਿਆਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੇ ਆਰੋਪ 'ਚ ਧੋਨੀ ਉੱਤੇ ਚਲ ਰਹੇ ਕੇਸ ਨੂੰ ਰੱਦ ਕਰ ਦਿੱਤਾ ਹੈ।