ਕ੍ਰਿਕਟ ਇਤਿਹਾਸ 'ਚ ਅੱਜ ਦਾ ਦਿਨ ਭਾਰਤ ਲਈ ਬੇਹਦ ਖਾਸ ਹੈ। ਅੱਜ ਦੇ ਹੀ ਦਿਨ ਜਨਮ ਹੋਇਆ ਸੀ ਉਸ ਸ਼ਖਸੀਅਤ ਦਾ ਜਿਸਨੇ ਟੀਮ ਇੰਡੀਆ ਲਈ ਟੈਸਟ ਕ੍ਰਿਕਟ 'ਚ ਪਹਿਲਾ ਸੈਂਕੜਾ ਜੜਿਆ ਸੀ। ਇਹ ਸ਼ਖਸੀਅਤ ਹੋਰ ਕੋਈ ਨਹੀਂ, ਬਲਕਿ ਭਾਰਤੀ ਕ੍ਰਿਕਟ ਦੇ ਪਹਿਲੇ ਹੀਰੋ 'ਲਾਲਾ ਅਮਰਨਾਥ' ਸਨ। ਲਾਲਾ ਅਮਰਨਾਥ ਦਾ ਜਨਮ 11 ਸਿਤੰਬਰ 1911 'ਚ ਹੋਇਆ ਅਤੇ ਇਸ ਖਿਡਾਰੀ ਨੇ 19 ਸਾਲ ਤਕ ਭਾਰਤੀ ਕ੍ਰਿਕਟ ਦੀ ਸੇਵਾ ਕੀਤੀ। 


  

 

ਦੇਸ਼ ਦੇ ਇਸ ਦਿੱਗਜ ਬੱਲੇਬਾਜ਼ ਨੇ 17 ਦਿਸੰਬਰ ਦਾ ਦਿਨ ਭਾਰਤੀ ਕ੍ਰਿਕਟ ਇਤਿਹਾਸ 'ਚ ਬੇਹਦ ਖਾਸ ਬਣਾ ਦਿੱਤਾ। ਇਸੇ ਦਿਨ ਲਾਲਾ ਅਮਰਨਾਥ ਨੇ ਇੰਗਲੈਂਡ ਖਿਲਾਫ਼ ਸੈਂਕੜਾ ਠੋਕਿਆ ਸੀ। ਖਾਸ ਗੱਲ ਇਹ ਸੀ ਕਿ ਇਹ ਭਾਰਤੀ ਕ੍ਰਿਕਟ ਟੀਮ ਦੇ ਕਿਸੇ ਖਿਡਾਰੀ ਵੱਲੋਂ ਟੈਸਟ ਮੁਕਾਬਲੇ 'ਚ ਜੜਿਆ ਗਿਆ ਪਹਿਲਾ ਸੈਂਕੜਾ ਸੀ। ਲਾਲਾ ਅਮਰਨਾਥ ਨੇ ਇੰਗ੍ਲੈੰਡ ਖਿਲਾਫ਼ ਆਪਣਾ ਡੈਬਿਊ ਮੁਕਾਬਲਾ ਖੇਡਦੇ ਹੋਏ ਸੈਂਕੜਾ ਜੜਿਆ। ਮੁੰਬਈ 'ਚ ਖੇਡੇ ਗਏ ਇਸ ਮੁਕਾਬਲੇ 'ਚ ਲਾਲਾ ਅਮਰਨਾਥ ਨੇ 118 ਦੌੜਾਂ ਦੀ ਪਾਰੀ ਖੇਡੀ ਅਤੇ ਭਾਰਤ ਦੀ ਦੂਜੀ ਪਾਰੀ ਦੌਰਾਨ ਸੀ.ਕੇ. ਨਾਇਡੂ ਨਾਲ ਮਿਲਕੇ ਤੀਜੇ ਵਿਕਟ ਲਈ 186 ਦੌੜਾਂ ਵੀ ਜੋੜੀਆਂ। ਭਾਰਤੀ ਟੀਮ ਇੰਗਲੈਂਡ ਖਿਲਾਫ਼ ਹੋਇਆ ਇਹ ਮੁਕਾਬਲਾ 9 ਵਿਕਟਾਂ ਨਾਲ ਹਾਰ ਗਈ ਸੀ। ਪਰ ਇਹ ਮੁਕਾਬਲਾ ਭਾਰਤੀ ਟੀਮ ਲਈ ਇਤਿਹਾਸਿਕ ਸਾਬਿਤ ਹੋਇਆ। ਇਸ ਮੁਕਾਬਲੇ ਨੇ ਨਾ ਸਿਰਫ ਭਾਰਤ ਨੂੰ ਇੱਕ ਦਿੱਗਜ ਕ੍ਰਿਕਟ ਖਿਡਾਰੀ ਦਿੱਤਾ ਬਲਕਿ ਭਾਰਤ ਨੂੰ ਟੈਸਟ ਕ੍ਰਿਕਟ 'ਚ ਪਹਿਲਾ ਸੈਂਕੜਾ ਵੀ ਨਸੀਬ ਹੋਇਆ।


  

 

ਲਾਲਾ ਅਮਰਨਾਥ ਦੇ ਭਾਰਤ ਲਈ ਕੀਤੇ ਕਾਰਨਾਮੇ ਕਦੀ ਭੁਲਾਏ ਨਹੀਂ ਜਾ ਸਕਦੇ।