ਜਨਮਦਿਨ 'ਤੇ ਵਿਸ਼ੇਸ਼: ਰਾਹੁਲ ਦ੍ਰਵਿੜ ਦੇ ਹੈਰਾਨੀਜਨਕ ਵਿਸ਼ਵ ਰਿਕਾਰਡ
ਉੱਥੇ ਹੀ ਸਹਿਵਾਗ ਨੇ ਦ੍ਰਵਿੜ ਨੂੰ ਚੀਨ ਦੀ ਦੀਵਾਰ ਤੋਂ ਵੀ ਮਜ਼ਬੂਤ ਦੱਸਿਆ ਸੀ।
ਹਰਭਜਨ ਨੇ ਤਾਂ ਉਨ੍ਹਾਂ ਲਈ ਇੱਕ ਗੀਤ ਹੀ ਬਣਾ ਦਿੱਤਾ- ਨਾ ਕੋਈ ਹੈ, ਨਾ ਕੋਈ ਥਾ.. ਕ੍ਰਿਕੇਟ ਵਿੱਚ ਤੁਮਹਾਰੇ ਜੈਸਾ...!
ਸਚਿਨ ਤੇਂਦੁਲਕਰ ਨੇ ਉਨ੍ਹਾਂ ਨੂੰ ਸਭ ਤੋਂ ਮਹਾਨ ਦੀਵਾਰ ਕਹਿ ਕੇ ਬੁਲਾਇਆ ਸੀ।
ਰਾਹੁਲ ਦ੍ਰਵਿੜ ਵਿਸ਼ਵ ਕ੍ਰਿਕੇਟ ਵਿੱਚ ਸਭ ਤੋਂ ਜ਼ਿਆਦਾ ਕੈਚ ਲੈਣ ਵਾਲੇ ਖਿਡਾਰੀ ਹਨ। ਸੰਨਿਆਸ ਲੈਣ ਤਕ ਉਨ੍ਹਾਂ 210 ਕੈਚ ਫੜੇ ਹੋਏ ਸਨ।
ਦ੍ਰਵਿੜ ਟੈਸਟ ਕ੍ਰਿਕੇਟ ਖੇਡਣ ਵਾਲੇ ਹਰ ਦੇਸ਼ ਵਿੱਚ ਸੈਂਕੜਾ ਲਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਸਨ।
ਦ੍ਰਵਿੜ ਨੇ ਟੈਸਟ ਕ੍ਰਿਕੇਟ ਵਿੱਚ ਨੰਬਰ ਤਿੰਨ 'ਤੇ ਬੱਲੇਬਾਜ਼ੀ ਕਰਦਿਆਂ 10,000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ ਸਨ। ਦ੍ਰਵਿੜ ਨੇ 219 ਪਾਰੀਆਂ ਵਿੱਚ ਕੁੱਲ 10,524 ਦੌੜਾਂ ਬਣਾਈਆਂ।
ਦ੍ਰਵਿੜ ਨੇ ਟੈਸਟ ਕ੍ਰਿਕੇਟ ਵਿੱਚ ਕੰਧ ਕਿਉਂ ਕਿਹਾ ਜਾਂਦਾ ਹੈ, ਇਸ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਕਿ ਉਨ੍ਹਾਂ ਚੌਥੀ ਪਾਰੀ ਵਿੱਚ ਸਭ ਤੋਂ ਜ਼ਿਆਦਾ ਦੌੜਾਂ (57 ਪਾਰੀਆਂ ਵਿੱਚ 1,575 ਦੌੜਾਂ) ਬਣਾਈਆਂ। ਟੈਸਟ ਕ੍ਰਿਕੇਟ ਦੀ ਚੌਥੀ ਪਾਰੀ ਵਿੱਚ ਕੋਈ ਵੀ ਬੱਲੇਬਾਜ਼ ਦ੍ਰਵਿੜ ਤੋਂ ਅੱਗੇ ਨਹੀਂ ਨਿੱਕਲ ਸਕਿਆ।
ਆਪਣੇ ਪਲੇਠੇ ਮੈਚ ਤੋਂ ਬਾਅਦ ਦ੍ਰਵਿੜ ਲਗਾਤਾਰ ਅੱਗੇ ਹੀ ਵਧਦੇ ਰਹੇ। ਉਨ੍ਹਾਂ ਲਗਾਤਾਰ 94 ਟੈਸਟ ਮੈਚ ਖੇਡੇ ਜੋ ਕਿ ਵਿਸ਼ਵ ਰਿਕਾਰਡ ਹੈ।
ਅੰਡਰ 19 ਟੀਮ ਦੇ ਕੋਚ ਦ੍ਰਵਿੜ ਨੇ ਭਾਰਤ ਦੇ ਭਵਿੱਖ ਦੇ ਸਿਤਾਰਿਆਂ ਨਾਲ ਆਪਣਾ ਜਨਮਦਿਨ ਮਨਾਇਆ।
ਭਾਰਤੀ ਕ੍ਰਿਕੇਟ ਦੀ ਕੰਧ ਕਹੇ ਜਾਣ ਵਾਲੇ ਰਾਹੁਲ ਦ੍ਰਵਿੜ ਦਾ ਅੱਜ 45ਵਾਂ ਜਨਮਦਿਨ ਹੈ। 1996 ਤੋਂ ਲੈ ਕੇ 2012 ਤਕ ਦ੍ਰਵਿੜ ਭਾਰਤੀ ਕ੍ਰਿਕੇਟ ਦੇ ਮਜ਼ਬੂਤ ਆਧਾਰ ਰਹੇ। ਇੱਕ ਅਜਿਹਾ ਖਿਡਾਰੀ ਜਿਸ ਨੇ ਟੈਸਟ ਤੇ ਇੱਕ ਦਿਨਾ ਮੈਚ ਵਿੱਚ ਇੱਕੋ ਜਿਹਾ ਨਾਂਅ ਕਮਾਇਆ। ਕ੍ਰਿਕੇਟ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਉਨ੍ਹਾਂ ਕ੍ਰਿਕੇਟ ਤੋਂ ਦੂਰੀ ਨਹੀਂ ਬਣਾਈ ਬਲਕਿ ਦ੍ਰਵਿੜ ਹੁਣ ਭਾਰਤ ਦੇ ਨੌਜਵਾਨ ਖਿਡਾਰੀਆਂ ਨੂੰ ਤਰਾਸ਼ ਰਹੇ ਹਨ।