ਕਪਤਾਨ ਆਸਰੇ ਭਾਰਤ ਦਾ ਵਿਰਾਟ ਪ੍ਰਦਰਸ਼ਨ
ਵਿਰਾਟ ਨੇ ਸੈਂਕੜਾ 187 ਗੇਂਦਾਂ 'ਤੇ ਪੂਰਾ ਕੀਤਾ। ਸੈਂਕੜੇ ਤਕ ਪਹੁੰਚਦਿਆਂ ਵਿਰਾਟ ਕੋਹਲੀ ਨੇ 11 ਚੌਕੇ ਠੋਕੇ। ਵਿਰਾਟ ਹੁਣ ਤਕ ਸੀਰੀਜ਼ ਦੇ 4 ਮੈਚਾਂ ਦੀਆਂ 7 ਪਾਰੀਆਂ 'ਚ 500 ਤੋਂ ਵਧ ਰਨ ਬਣਾ ਚੁੱਕੇ ਹਨ ਅਤੇ ਉਨ੍ਹਾਂ ਦੇ ਨਾਮ 2 ਸੈਂਕੜੇ ਅਤੇ 2 ਅਰਧ-ਸੈਂਕੜੇ ਦਰਜ ਹਨ। ਦਿਨ ਦਾ ਖੇਡ ਖਤਮ ਹੋਣ ਤਕ ਕਪਤਾਨ ਵਿਰਾਟ ਕੋਹਲੀ ਨੇ ਜਯੰਤ ਯਾਦਵ ਨਾਲ ਮਿਲਕੇ 8ਵੇਂ ਵਿਕਟ ਲਈ 87 ਰਨ ਦੀ ਪਾਰਟਨਰਸ਼ਿਪ ਕਰ ਲਈ ਸੀ।
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਟੈਸਟ ਕਰੀਅਰ ਦਾ 15ਵਾਂ ਸੈਂਕੜਾ ਠੋਕ ਦਿੱਤਾ। ਵਿਰਾਟ ਮੈਚ ਦੇ ਤੀਜੇ ਦਿਨ ਦੇ ਪਹਿਲੇ ਓਵਰ 'ਚ ਹੀ ਮੈਦਾਨ 'ਤੇ ਪਹੁੰਚ ਗਏ ਜਦ ਪੁਜਾਰਾ ਆਊਟ ਹੋਕੇ ਪੈਵਲੀਅਨ ਪਰਤ ਗਏ।
ਵਿਰਾਟ ਨੇ ਮੁਰਲੀ ਵਿਜੈ (136) ਨਾਲ ਮਿਲਕੇ ਟੀਮ ਇੰਡੀਆ ਨੂੰ ਸੰਭਾਲਿਆ। ਦੋਨਾ ਨੇ ਮਿਲਕੇ ਤੀਜੇ ਵਿਕਟ ਲਈ 116 ਰਨ ਦੀ ਪਾਰਟਨਰਸ਼ਿਪ ਕੀਤੀ। ਮੁਰਲੀ ਵਿਜੈ ਦੇ ਆਊਟ ਹੋਣ ਤੋਂ ਬਾਅਦ ਟੀਮ ਇੰਡੀਆ ਨੂੰ ਇੱਕ ਤੋਂ ਬਾਅਦ ਇੱਕ ਝਟਕੇ ਲਗਦੇ ਰਹੇ ਪਰ ਵਿਰਾਟ ਨੇ ਆਪਣਾ ਵਿਕਟ ਬਚਾਏ ਰਖਿਆ ਅਤੇ ਭਾਰਤ ਨੂੰ ਮਜਬੂਤ ਸਥਿਤੀ 'ਚ ਪਹੁੰਚਾਇਆ।
ਕਪਤਾਨ ਦੀ ਵਿਰਾਟ ਪਾਰੀ
ਟੀਮ ਇੰਡੀਆ ਨੇ ਮੁੰਬਈ ਟੈਸਟ ਦੇ ਤੀਜੇ ਦਿਨ ਦਾ ਖੇਡ ਖਤਮ ਹੋਣ ਤਕ 7 ਵਿਕਟ ਗਵਾ ਕੇ 451 ਰਨ ਬਣਾ ਲਏ ਸਨ। ਟੀਮ ਇੰਡੀਆ ਨੇ 51 ਰਨ ਦੀ ਲੀਡ ਹਾਸਿਲ ਕਰ ਲਈ ਸੀ ਅਤੇ ਟੀਮ ਦੇ 3 ਵਿਕਟ ਬਚੇ ਹੋਏ ਸਨ।
ਕਪਤਾਨ ਵਿਰਾਟ ਕੋਹਲੀ ਸੈਂਕੜਾ ਬਣਾ ਕੇ ਨਾਬਾਦ ਮੈਦਾਨ 'ਤੇ ਡਟੇ ਹੋਏ ਸਨ।
ਮੁਰਲੀ ਵਿਜੈ ਦਾ ਕਮਾਲ
ਟੀਮ ਇੰਡੀਆ ਦੇ ਸਲਾਮੀ ਬੱਲੇਬਾਜ ਮੁਰਲੀ ਵਿਜੈ ਨੇ ਦਮਦਾਰ ਸੈਂਕੜਾ ਜੜਿਆ। ਮੁਰਲੀ ਵਿਜੈ ਨੇ 231 ਗੇਂਦਾਂ 'ਤੇ ਸੈਂਕੜਾ ਪੂਰਾ ਕੀਤਾ। ਮੁਰਲੀ ਵਿਜੈ ਨੇ 10 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 136 ਰਨ ਦੀ ਪਾਰੀ ਖੇਡੀ। ਮੁਰਲੀ ਵਿਜੈ ਅਤੇ ਵਿਰਾਟ ਕੋਹਲੀ ਦੇ ਦਮਦਾਰ ਸੈਂਕੜੇਆਂ ਦੇ ਆਸਰੇ ਟੀਮ ਇੰਡੀਆ ਨੇ ਮੈਚ ਦੇ ਤੀਜੇ ਦਿਨ ਇੰਗਲੈਂਡ ਦੇ ਗੇਂਦਬਾਜ਼ਾਂ ਨੂੰ ਖੂਬ ਪਰੇਸ਼ਾਨ ਕੀਤਾ।