ਕੈਰੋਲੀਨਾ ਮਰੀਨ - ਕੋਰਟ 'ਤੇ ਸੀਰੀਅਸ, ਬਾਹਰ ਕੂਲ ਅਤੇ ਗਲੈਮਰਸ
ਰੀਓ ਓਲੰਪਿਕਸ 'ਚ ਭਾਰਤ ਦੀ ਪੀ.ਵੀ. ਸਿੰਧੂ ਨੇ ਇਤਿਹਾਸ ਰਚ ਦਿੱਤਾ। ਸਿੰਧੂ ਨੇ ਫਾਈਨਲ 'ਚ ਵੀ ਧਮਾਕੇਦਾਰ ਖੇਡ ਵਿਖਾਇਆ ਪਰ ਦੇਸ਼ ਲਈ ਸਿੰਧੂ ਦਾ ਗੋਲਡ ਜਿੱਤਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਗੋਲਡ ਚਾਹੇ ਨਾ ਜਿੱਤਿਆ ਹੋਵੇ ਪਰ ਸਿੰਧੂ ਨੇ ਪੂਰੇ ਦੇਸ਼ ਦਾ ਦਿਲ ਜਿੱਤ ਲਿਆ।
ਮਰੀਨ ਨੂੰ ਕਿਹਾ ਜਾਂਦਾ ਹੈ ਸਪੇਨ ਦੀ 'ਗਰਲ ਨਡਾਲ'
ਖਿਤਾਬੀ ਮੁਕਾਬਲੇ 'ਚ ਸਿੰਧੂ ਨੂੰ ਸਪੇਨ ਦੀ ਕੈਰੋਲੀਨਾ ਮਰੀਨ ਨੇ 19-21, 21-12, 21-15 ਨਾਲ ਮਾਤ ਦਿੱਤੀ।
ਮਰੀਨ ਨੂੰ ਭਾਰਤ ਦਾ ਵਿਲੇਨ ਵੀ ਕਿਹਾ ਜਾਣ ਲੱਗਾ ਹੈ। ਪਰ ਅਸਲ 'ਚ ਇਹ ਦਿੱਗਜ ਖਿਡਾਰਨ ਆਪਣੀ ਅਣਥੱਕ ਮਿਹਨਤ ਅਤੇ ਆਪਣੇ ਜਜਬੇ ਕਾਰਨ ਚੈਂਪੀਅਨ ਬਣਨ 'ਚ ਕਾਮਯਾਬ ਹੋਈ ਹੈ।
ਸਪੇਨ ਦਾ ਨਾਮ ਜੇਕਰ ਦੁਨੀਆ 'ਚ ਸਭ ਤੋਂ ਵੱਧ ਦਿੱਗਜ ਟੈਨਿਸ ਖਿਡਾਰੀ ਰਫੈਲ ਨਡਾਲ ਨੇ ਚਮਕਾਇਆ ਹੈ ਤਾਂ ਮਰੀਨ ਵੀ ਪਿੱਛੇ ਨਹੀਂ ਹੈ। ਮਰੀਨ ਦੇ ਲਗਾਤਾਰ ਕੀਤੇ ਕਮਾਲ ਕਾਰਨ ਉਸਦੇ ਦੇਸ਼ 'ਚ ਉਸਨੂੰ 'ਗਰਲ ਨਡਾਲ' ਵੀ ਕਿਹਾ ਜਾਂਦਾ ਹੈ। ਆਪਣੀ ਸਖਤ ਟਰੇਨਿੰਗ ਕਾਰਨ ਮਰੀਨ ਪਿਛਲੇ ਲਗਭਗ ਡੇਢ ਸਾਲ ਤੋਂ ਨੰਬਰ 1 ਹੈ।
ਮਰੀਨ ਸਾਲ 2014 ਅਤੇ 2015 ਦੀ ਵਰਲਡ ਚੈਂਪੀਅਨ ਹੈ। ਬਚਪਨ 'ਚ ਮਰੀਨ ਫਲੀਮੈਨਜ਼ੋ ਡਾਂਸ ਦੀ ਟਰੇਨਿੰਗ ਲੈਂਦੀ ਸੀ। ਫਿਰ ਇਸ ਖਿਡਾਰਨ ਦੀ ਰੁਚੀ ਬੈਡਮਿੰਟਨ ਵਲ ਵਧਣ ਲੱਗੀ।
ਕੈਰੋਲੀਨਾ ਮਰੀਨ ਨੇ ਜੋ ਕਮਾਲ ਕੀਤੇ ਹਨ, ਓਹ ਇੱਕ ਚੈਂਪੀਅਨ ਹੀ ਕਰ ਸਕਦਾ ਹੈ। ਇਹ ਖਿਡਾਰਨ ਬੇਹਦ ਭਾਵੁਕ ਹੋ ਜਾਂਦੀ ਹੈ ਅਤੇ ਮਰੀਨ ਜਜਬੇ ਨਾਲ ਖੇਡਣ ਲਈ ਮਸ਼ਹੂਰ ਹੈ।
ਪਰ ਸਪੇਨ 'ਚ ਬੈਡਮਿੰਟਨ ਜਾਦਾ ਮਸ਼ਹੂਰ ਨਹੀਂ ਹੈ ਅਤੇ ਇਸੇ ਕਾਰਨ ਮਰੀਨ ਨੂੰ ਪ੍ਰੈਕਟਿਸ ਕਰਨ ਲਈ ਮਹਿਲਾ ਜੋੜੀਦਾਰ ਹੀ ਨਹੀਂ ਮਿਲਦਾ ਸੀ। ਮਰੀਨ ਨੇ ਆਪਣੇ ਸ਼ੁਰੂਆਤੀ ਦਿਨਾ 'ਚ ਮੁੰਡਿਆਂ ਨਾਲ ਅਭਿਆਸ ਕੀਤਾ ਅਤੇ ਦੱਸਿਆ ਜਾਂਦਾ ਹੈ ਕਿ ਇਸੇ ਕਾਰਨ ਓਹ ਲੰਮੇ ਚਲਦੇ ਗੇਮਸ 'ਚ ਥਕਦੀ ਨਹੀਂ ਹੈ।
ਚਾਹੇ ਮਰੀਨ ਕਾਰਨ ਸਿੰਧੂ ਫਾਈਨਲ ਜਿੱਤਣ 'ਚ ਨਾਕਾਮ ਹੋ ਗਈ ਅਤੇ ਕੁਝ ਲੋਕ ਉਸਨੂੰ ਵਿਲੇਨ ਸਮਝਣ ਲੱਗੇ ਪਰ ਅਸਲ 'ਚ ਇਹ ਖਿਡਾਰਨ ਵੀ ਉਨ੍ਹੀਂ ਹੀ ਹੌਂਸਲਾਅਫਜ਼ਾਈ ਅਤੇ ਇੱਜਤ ਦੀ ਹਕਦਾਰ ਹੈ, ਜਿੰਨੀ ਕਿ ਪੀ.ਵੀ. ਸਿੰਧੂ। ਕੋਰਟ 'ਤੇ ਇਸ ਚੈਂਪੀਅਨ ਨੂੰ ਮਾਤ ਦੇਣਾ ਆਸਾਂ ਨਹੀਂ ਹੈ।
ਪਰ ਬੈਡਮਿੰਟਨ ਕੋਰਟ 'ਚ ਬੇਹਦ ਗੰਭੀਰ ਨਜਰ ਆਉਣ ਵਾਲੀ ਮਰੀਨ ਅਸਲ ਜਿੰਦਗੀ 'ਚ ਕਾਫੀ ਕੂਲ ਰਹਿੰਦੀ ਹੈ।
ਮਰੀਨ ਨੇ ਆਪਣੇ ਕਰੀਅਰ 'ਚ ਹੁਣ ਤਕ ਕੁਲ 239 ਜਿੱਤਾਂ ਦਰਜ ਕੀਤੀਆਂ ਹਨ। ਮਰੀਨ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਹ ਖਿਡਾਰਨ ਖੱਬੇ ਹੱਥ ਨਾਲ ਖੇਡਦੀ ਹੈ, ਜਿਸ ਨਾਲ ਇਸਨੂੰ ਵਿਰੋਧੀਆਂ ਖਿਲਾਫ ਐਡਵਾਂਟੇਜ ਮਿਲਦਾ ਹੈ। ਮਰੀਨ ਆਪਣੇ ਕਰੀਅਰ ਦੌਰਾਨ ਕੁਲ 19 ਖਿਤਾਬ ਆਪਣੇ ਨਾਮ ਕਰ ਚੁੱਕੀ ਹੈ।
ਅੱਜ ਹਰ ਕਿਸੇ ਦੀ ਜ਼ੁਬਾਨ 'ਤੇ ਇੱਕੋ ਨਾਮ ਹੈ, ਪੀ.ਵੀ. ਸਿੰਧੂ। ਪਰ ਨਾਲ ਹੀ ਪੂਰਾ ਦੇਸ਼ ਅੱਜ ਕੈਰੋਲੀਨਾ ਮਰੀਨ ਦਾ ਨਾਮ ਵੀ ਜਾਣਦਾ ਹੈ।
ਮਰੀਨ ਆਪਣੇ ਘਰਵਾਲਿਆਂ ਦੀ ਇਕਲੌਤੀ ਬੇਟੀ ਹੈ। ਉਸਦੇ ਮਾਤਾ-ਪਿਤਾ ਨੂੰ ਉਸਤੇ ਗਰਵ ਹੈ। ਮਰੀਨ ਦੇ ਚਾਹੁਣ ਵਾਲਿਆਂ ਦੀ ਗਿਣਤੀ ਵੀ ਲੱਖਾਂ 'ਚ ਹੈ, ਪਰ ਇਥੇ ਵੀ ਮਰੀਨ ਕੋਲ ਪਹੁੰਚਣਾ ਮੁਸ਼ਕਿਲ ਹੈ ਕਿਉਂਕਿ ਉਸਦਾ ਬੁਆਏਫਰੈਂਡ ਹੈ। ਦੋਨਾ ਦੀਆਂ ਸੋਸ਼ਲ ਵੈਬਸਾਈਟਸ 'ਤੇ ਤਸਵੀਰਾਂ ਖੂਬ ਵਾਇਰਲ ਹੋਈਆਂ ਹਨ। ਇੱਕ ਤਸਵੀਰ 'ਚ ਦੋਨੇ ਕਿਸ ਕਰਦੇ ਵਿਖਾਈ ਦੇ ਰਹੇ ਹਨ ਅਤੇ ਇਹ ਤਸਵੀਰ ਕਾਫੀ ਵਾਇਰਲ ਹੋਈ ਸੀ।
ਕੋਰਟ 'ਚ ਸਿੰਪਲ ਨਜਰ ਆਉਣ ਵਾਲੀ ਇਹ ਬੈਡਮਿੰਟਨ ਖਿਡਾਰਨ ਅਸਲ ਜਿੰਦਗੀ 'ਚ ਕਾਫੀ ਗਲੈਮਰਸ ਹੈ। 23 ਸਾਲ ਦੀ ਮਰੀਨ ਦਾ ਸੋਸ਼ਲ ਅਕਾਊਂਟ ਉਨ੍ਹਾਂ ਦੀਆਂ ਗਲੈਮਰਸ ਫੋਟੋਸ ਨਾਲ ਭਰਿਆ ਹੋਇਆ ਹੈ।
ਮਰੀਨ ਨਹੀਂ ਹੈ ਵਿਲੇਨ
ਰੀਓ ਓਲੰਪਿਕਸ 'ਚ ਭਾਰਤ ਦੀ ਪੀ.ਵੀ. ਸਿੰਧੂ ਨੇ ਇਤਿਹਾਸ ਰਚ ਦਿੱਤਾ। ਸਿੰਧੂ ਨੇ ਫਾਈਨਲ 'ਚ ਵੀ ਧਮਾਕੇਦਾਰ ਖੇਡ ਵਿਖਾਇਆ ਪਰ ਦੇਸ਼ ਲਈ ਸਿੰਧੂ ਦਾ ਗੋਲਡ ਜਿੱਤਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਗੋਲਡ ਚਾਹੇ ਨਾ ਜਿੱਤਿਆ ਹੋਵੇ ਪਰ ਸਿੰਧੂ ਨੇ ਪੂਰੇ ਦੇਸ਼ ਦਾ ਦਿਲ ਜਿੱਤ ਲਿਆ।