ਨਵੀਂ ਦਿੱਲੀ - ਕਾਮਨਵੈਲਥ ਖੇਡਾਂ ਦੇ ਗੋਲਡ ਮੈਡਲਿਸਟ ਭਲਵਾਨ ਨਰਸਿੰਗਘ ਯਾਦਵ ਦੇ ਡੋਪਿੰਗ ਮਾਮਲੇ 'ਚ CBI ਜਾਂਚ ਸ਼ੁਰੂ ਹੋ ਗਈ ਹੈ। ਇਸਦੀ ਜਾਣਕਾਰੀ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਨੇ ਦਿੱਤੀ ਹੈ। WFI ਦੇ ਪ੍ਰਧਾਨ ਬ੍ਰਿਜਭੂਸ਼ਨ ਨੇ ਕੁਝ ਦਿਨ ਪਹਿਲਾਂ ਪ੍ਰਧਾਨਮੰਤਰੀ ਨਾਲ ਮੁਲਾਕਾਤ ਕਰ ਇਸ ਮਾਮਲੇ 'ਚ CBI ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। PMO ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਇਸ ਮਾਮਲੇ 'ਚ CBI ਪੜਤਾਲ ਸ਼ੁਰੂ ਹੋਈ ਹੈ।
ਇਸਤੋਂ ਪਹਿਲਾਂ ਉੱਤਰ ਪ੍ਰਦੇਸ਼ ਸਰਕਾਰ ਨੇ ਕਾਮਨਵੈਲਥ ਖੇਡਾਂ ਦੇ ਗੋਲਡ ਮੈਡਲਿਸਟ ਭਲਵਾਨ ਨਰਸਿੰਗਘ ਯਾਦਵ ਦੇ ਡੋਪਿੰਗ ਮਾਮਲੇ 'ਚ CBI ਜਾਂਚ ਕਰਵਾਉਣ ਦੀ ਅਪੀਲ ਕੀਤੀ ਸੀ। ਨਰਸਿੰਘ ਯਾਦਵ ਦੇ ਲਗਾਏ ਖਾਣ-ਪੀਣ ਦੇ ਸਾਮਾਨ 'ਚ ਹੋਈ ਮਿਲਾਵਟ ਦੇ ਆਰੋਪਾਂ 'ਚ UP ਸਰਕਾਰ ਨੇ ਜਾਂਚ ਕਰਵਾਉਣ ਦਾ ਫੈਸਲਾ ਲਿਆ ਸੀ। ਇਸਦੇ ਲਈ UP ਸਰਕਾਰ ਨੇ ਵੀ ਕੇਂਦਰੀ ਸਰਕਾਰ ਨੂੰ ਚਿੱਠੀ ਭੇਜੀ ਸੀ। ਵਾਰਾਨਸੀ ਦੇ ਨੀਮਾ ਪਿੰਡ ਦੇ ਰਹਿਣ ਵਾਲੇ ਨਰਸਿੰਘ ਯਾਦਵ ਨੂੰ ਓਲੰਪਿਕਸ 'ਚ ਤਗਮੇ ਦਾ ਦਾਵੇਦਾਰ ਮੰਨਿਆ ਜਾ ਰਿਹਾ ਸੀ। ਪਰ ਡੋਪ ਟੈਸਟ 'ਚ ਉਨ੍ਹਾਂ ਦੇ ਪਾਜੀਟਿਵ ਆਉਣ ਤੋਂ ਬਾਅਦ ਵਿਵਾਦ ਹੋ ਗਿਆ। ਇਸੇ ਮਾਮਲੇ 'ਚ ਨਰਸਿੰਘ ਯਾਦਵ ਨੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕੀਤੀ ਸੀ।
ਨਰਸਿੰਘ ਯਾਦਵ ਨੂੰ WADA ਤੇ CAS ਨੇ ਨਹੀਂ ਬਖਸ਼ਿਆ
ਰੀਓ ਓਲੰਪਿਕਸ 'ਚ ਭਾਰਤ ਨੂੰ ਵੱਡਾ ਝਟਕਾ ਲੱਗਾ। ਜਦ 74kg ਭਾਰਵਰਗ 'ਚ ਭਾਰਤ ਦੀ ਦਾਵੇਦਾਰੀ ਪੇਸ਼ ਕਰਨ ਜਾ ਰਹੇ ਨਰਸਿੰਘ ਯਾਦਵ 'ਤੇ 4 ਸਾਲ ਦਾ ਬੈਨ ਲਗਾ ਦਿੱਤਾ ਗਿਆ। ਡੋਪਿੰਗ ਮਾਮਲੇ 'ਚ ਫਸੇ ਨਰਸਿੰਘ ਯਾਦਵ ਨੂੰ WADA (ਵਿਸ਼ਵ ਐਂਟੀ ਡੋਪਿੰਗ ਅਜੈਂਸੀ) ਅਤੇ CAS (ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ) ਨੇ ਮਿਲਕੇ ਇਹ ਝਟਕਾ ਦਿੱਤਾ। ਇਸ ਮਾਮਲੇ 'ਚ ਅਦਾਲਤ 'ਚ ਲਗਭਗ 4 ਘੰਟੇ ਤਕ ਬਹਿਸ ਚੱਲੀ ਸੀ ਜਿਸ ਦੌਰਾਨ ਨਰਸਿੰਘ ਨੇ ਵੀ ਆਪਣਾ ਪੱਖ ਰਖਿਆ। ਪਰ ਫਿਰ ਫੈਸਲਾ ਨਰਸਿੰਘ ਦੇ ਉਲਟ ਸੁਣਾਇਆ ਗਿਆ।
ਨਰਸਿੰਘ 'ਤੇ ਲੱਗਾ 4 ਸਾਲ ਦਾ ਬੈਨ
CAS ਨੇ NADA (ਰਾਸ਼ਟਰੀ ਐਂਟੀ ਡੋਪਿੰਗ ਅਜੈਂਸੀ) ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ 'ਚ ਫੈਸਲਾ ਲਿਆ ਗਿਆ ਕਿ ਖਾਣ-ਪੀਣ ਦੇ ਸਮਾਨ 'ਚ ਮਿਲਾਵਟ ਦੀ ਗੱਲ ਸਹੀ ਨਹੀਂ ਹੈ। ਕੋਰਟ ਨੇ ਨਰਸਿੰਘ ਦੇ ਇਸ ਤਰਕ ਨੂੰ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਖਿਲਾਫ ਸਾਜਿਸ਼ ਹੋਈ ਹੈ। ਨਰਸਿੰਘ ਦੇ ਤਰਕ ਨੂੰ ਸਾਬਿਤ ਕਰਨ ਲਈ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਸੀ ਜਿਸ ਕਾਰਨ ਕੋਰਟ ਨੇ ਉਨ੍ਹਾਂ ਖਿਲਾਫ ਫੈਸਲਾ ਲੈਣ ਦਾ ਮਨ ਬਣਾਇਆ। ਇਸੇ ਕਾਰਨ ਪਹਿਲਾਂ NADA ਵੀ ਨਰਸਿੰਘ ਨੂੰ ਓਲੰਪਿਕਸ 'ਚ ਹਿੱਸਾ ਲੈਣ ਦਾ ਪੱਖ ਨਹੀਂ ਕਰ ਰਿਹਾ ਸੀ।