✕
  • ਹੋਮ

ਨਡਾਲ-ਲੋਪੇਜ਼ ਨੇ ਜਿੱਤਿਆ ਗੋਲਡ

ਏਬੀਪੀ ਸਾਂਝਾ   |  13 Aug 2016 04:04 PM (IST)
ਨਡਾਲ-ਲੋਪੇਜ਼ ਨੇ ਜਿੱਤਿਆ ਗੋਲਡ

ਰੀਓ ਓਲੰਪਿਕਸ 'ਚ ਰਫੈਲ ਨਡਾਲ ਨੇ ਆਪਣੇ ਜੋੜੀਦਾਰ ਮਾਰਕ ਲੋਪੇਜ ਨਾਲ ਮਿਲਕੇ ਟੈਨਿਸ ਪੁਰੁਸ਼ ਡਬਲਸ ਕੈਟੇਗਰੀ ਦਾ ਗੋਲਡ ਮੈਡਲ ਸਪੇਨ ਦੀ ਝੋਲੀ 'ਚ ਪਾ ਦਿੱਤਾ।

1

ਨਡਾਲ ਅਤੇ ਲੋਪੇਜ ਦੀ ਜੋੜੀ ਇਸ ਜਿੱਤ ਤੋਂ ਬਾਅਦ ਬੇਹਦ ਰੋਮਾਂਚਿਤ ਸੀ ਅਤੇ ਨਡਾਲ ਜਿੱਤ ਤੋਂ ਬਾਅਦ ਭਾਵੁਕ ਵੀ ਹੋ ਗਏ। ਖਿਤਾਬੀ ਮੈਚ 'ਚ ਨਡਾਲ ਨੇ ਲੋਪੇਜ ਨਾਲ ਮਿਲਕੇ 6-2, 3-6, 6-4 ਦੇ ਫਰਕ ਨਾਲ ਬਾਜ਼ੀ ਮਾਰੀ।

2

14 ਗ੍ਰੈਂਡ ਸਲੈਮ ਖਿਤਾਬ ਆਪਣੇ ਨਾਮ ਕਰਨ ਵਾਲੇ ਨਡਾਲ ਸਾਲ 2012 ਦੇ ਲੰਡਨ ਓਲੰਪਿਕਸ 'ਚ ਇੰਜਰੀ ਕਾਰਨ ਹਿੱਸਾ ਨਹੀਂ ਲੈ ਸਕੇ ਸਨ। ਨਡਾਲ ਨੇ ਮੈਚ 'ਚ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ ਕਿ ਇਹ ਇੱਕ ਲਾਜਵਾਬ ਤਜੁਰਬਾ ਰਿਹਾ।

3

ਖਿਤਾਬੀ ਮੈਚ 'ਚ ਨਡਾਲ ਨੇ ਲੋਪੇਜ ਨਾਲ ਮਿਲਕੇ ਰੋਮਾਨੀਆ ਦੀ ਜੋੜੀ ਨੂੰ ਹਰਾਇਆ। ਰੋਮਾਨੀਆ ਦੇ ਫਲੋਰੀਅਨ ਮੈਰਗਿਆ ਅਤੇ ਹੋਰੀਆ ਟੇਕਾਉ ਦੀ ਜੋੜੀ ਨੇ ਮੈਚ 'ਚ ਦਮਦਾਰ ਖੇਡ ਵਿਖਾਇਆ।

4

ਪਰ ਫਿਰ ਨਡਾਲ ਅਤੇ ਲੋਪੇਜ ਨੇ ਪਹਿਲਾਂ ਬ੍ਰੇਕ-ਪਾਇੰਟ ਹਾਸਿਲ ਕੀਤਾ ਅਤੇ ਫਿਰ ਸੈਟ ਆਪਣੇ ਨਾਮ ਕਰ ਜਿੱਤ ਦਰਜ ਕਰ ਲਈ। ਇਹ ਮੈਚ ਲਗਭਗ 2.30 ਘੰਟੇ ਤਕ ਚੱਲਿਆ।

5

ਰੋਮਾਨੀਆ ਦੀ ਜੋੜੀ ਨੇ ਇੱਕ ਸਮੇਂ ਮੈਚ ਦੇ ਤੀਜੇ ਸੈਟ 'ਚ 4-4 ਦੀ ਬਰਾਬਰੀ ਹਾਸਿਲ ਕੀਤੀ ਹੋਈ ਸੀ ਅਤੇ ਇਹ ਜੋੜੀ ਨਡਾਲ-ਲੋਪੇਜ ਦੀ ਜੋੜੀ 'ਤੇ ਭਾਰੀ ਪੈਂਦੀ ਨਜਰ ਆ ਰਹੀ ਸੀ।

6

7

ਇਹ ਨਡਾਲ ਦਾ ਓਲੰਪਿਕਸ 'ਚ ਦੂਜਾ ਗੋਲਡ ਮੈਡਲ ਹੈ। ਇਸਤੋਂ ਪਹਿਲਾਂ ਨਡਾਲ ਨੇ ਸਾਲ 2008 ਦੇ ਬੀਜਿੰਗ ਓਲੰਪਿਕਸ 'ਚ ਗੋਲਡ ਮੈਡਲ ਆਪਣੇ ਨਾਮ ਕੀਤਾ ਸੀ। ਹਾਲਾਂਕਿ ਉਸ ਵੇਲੇ ਨਡਾਲ ਨੇ ਸਿੰਗਲਸ ਦਾ ਗੋਲਡ ਜਿੱਤਿਆ ਸੀ।

8

9

ਨਾਲ ਹੀ ਨਡਾਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਬੈਸਟ ਫਰੈਂਡ ਮਾਰਕ ਨਾਲ ਮਿਲਕੇ ਹਾਸਿਲ ਹੋਈ ਇਹ ਜਿੱਤ ਯਾਦਗਾਰੀ ਬਣ ਗਈ ਹੈ।

10

ਰੀਓ ਓਲੰਪਿਕਸ 'ਚ ਰਫੈਲ ਨਡਾਲ ਨੇ ਆਪਣੇ ਜੋੜੀਦਾਰ ਮਾਰਕ ਲੋਪੇਜ ਨਾਲ ਮਿਲਕੇ ਟੈਨਿਸ ਪੁਰੁਸ਼ ਡਬਲਸ ਕੈਟੇਗਰੀ ਦਾ ਗੋਲਡ ਮੈਡਲ ਸਪੇਨ ਦੀ ਝੋਲੀ 'ਚ ਪਾ ਦਿੱਤਾ।

  • ਹੋਮ
  • ਖੇਡਾਂ
  • ਨਡਾਲ-ਲੋਪੇਜ਼ ਨੇ ਜਿੱਤਿਆ ਗੋਲਡ
About us | Advertisement| Privacy policy
© Copyright@2026.ABP Network Private Limited. All rights reserved.