ਨਵੀਂ ਦਿੱਲੀ - ਰਿਓ ਓਲੰਪਿਕਸ ਦੀ ਸਿਲਵਰ ਮੈਡਲਿਸਟ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਚੀਨ ਓਪਨ ਸੁਪਰ ਸੀਰੀਜ਼ ਦੇ ਫਾਈਨਲ 'ਚ ਐਂਟਰੀ ਕਰ ਲਈ ਹੈ। ਸਿੰਧੂ ਨੇ ਸ਼ਨੀਵਾਰ ਨੂੰ ਖੇਡੇ ਗਏ ਸੈਮੀਫਾਈਨਲ ਮੈਚ 'ਚ ਉਲਟਫੇਰ ਕਰਦਿਆਂ ਦਖਣੀ ਕੋਰੀਆ ਦੀ ਸੁੰਗ ਜੀ ਹਿਊਨ ਨੂੰ 1 ਘੰਟੇ 24 ਮਿਨਟ ਤਕ ਚੱਲੇ ਮੈਚ 'ਚ 11-21, 23-21, 21-19 ਦੇ ਫਰਕ ਨਾਲ ਮਾਤ ਦਿੱਤੀ। 

  

 

ਫਾਈਨਲ 'ਚ ਚੀਨ ਦੀ ਸੁਨ ਯੂ ਨਾਲ ਟੱਕਰ 

 

ਵਿਸ਼ਵ ਦੀ 11ਵੇਂ ਨੰਬਰ ਦੀ ਖਿਡਾਰਨ ਪੀ.ਵੀ. ਸਿੰਧੂ ਦਾ ਖਿਤਾਬੀ ਮੈਚ ਐਤਵਾਰ ਨੂੰ ਚੀਨ ਦੀ ਸੁਨ ਯੂ ਖਿਲਾਫ ਹੋਵੇਗਾ। ਸੁਨ ਯੂ ਨੇ ਸੈਮੀਫਾਈਨਲ 'ਚ ਚੀਨੀ ਤੇਈਪੇਈ ਦੀ ਤਾਈ ਜੂ ਯਿਂਗ ਨੂੰ 21-8, 23-21 ਦੇ ਫਰਕ ਨਾਲ ਮਾਤ ਦਿੱਤੀ। ਸਿੰਧੂ ਅਤੇ ਸੁਨ ਦੇ ਵਿਚਾਲੇ ਹੁਣ ਤਕ 5 ਮੈਚ ਖੇਡੇ ਗਏ ਹਨ ਜਿਸ 'ਚ ਸੁਨ ਨੇ 3 ਮੈਚਾਂ 'ਚ ਜਿੱਤ ਦਰਜ ਕੀਤੀ ਹੈ।