ਅੱਜ ਦੇ ਹੀ ਦਿਨ ਗੇਲ ਨੇ ਲਿਆਂਦਾ ਸੀ ਬੱਲੇ ਨਾਲ ਤੂਫਾਨ
ਵਨਡੇਅ ਕ੍ਰਿਕਟ ਦੇ ਹੁਣ ਤੱਕ ਪੰਜ ਬੱਲੇਬਾਜ਼ਾਂ ਨੇ ਦੂਹਰਾ ਸੈਂਕੜਾ ਲਾਇਆ ਹੈ। ਇਸ ਵਿੱਚ ਰੋਹਿਤ ਸ਼ਰਮਾ ਮੋਹਰੀ ਹਨ। ਉਨਾਂ ਨੇ ਦੋ ਵਾਰ ਅਜਿਹਾ ਕੀਤਾ। ਵਰਿੰਦਰ ਸਹਿਵਾਗ ਵੀ ਡਬਲ ਸੈਂਕੜਾ ਲਾ ਚੁੱਕੇ ਹਨ।
ਵਨਡੇਅ ਕ੍ਰਿਕਟ ਵਿੱਚ ਸਭ ਤੋਂ ਪਹਿਲਾ ਡਬਲ ਸੈਂਕੜਾ ਲਾਉਣ ਦਾ ਰਿਕਾਰਡ ਭਾਰਤ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਦੇ ਨਾਂ ਹੈ। ਸਚਿਨ ਨੇ 24 ਫਰਵਰੀ 2010 ਨੂੰ ਦੱਖਣੀ ਅਫਰੀਕਾ ਖਿਲਾਫ ਖੇਡਦੇ ਹੋਏ 200 ਦੌੜਾਂ ਬਣਾਈਆਂ ਸਨ। ਇਸ ਵਿੱਚ 25 ਚੌਕੇ ਅਤੇ ਤਿੰਨ ਛੱਕੇ ਸ਼ਾਮਲ ਸਨ।
ਸਾਲ 2015 ਵਿੱਚ ਵਰਲਡ ਕੱਪ ਦੌਰਾਨ ਹੀ ਵੈਸਟਇੰਡੀਜ਼ ਦੇ ਖਿਲਾਫ ਨਿਊਜ਼ੀਲੈਂਡ ਦੇ ਮਾਰਟਿਨ ਗਪਟਿਲ ਨੇ ਨਾਬਾਦ 237 ਦੌੜਾਂ ਦੀ ਤੂਫਾਨੀ ਖੇਡੀ ਸੀ ਪਰ ਇੱਕ ਮਹੀਨੇ ਦੇ ਅੰਦਰ ਹੀ ਗੇਲ ਦਾ ਇਹ ਰਿਕਾਰਡ ਤੋੜ ਦਿੱਤਾ। ਗਪਟਿਲ ਨੇ 24 ਚੌਕੇ ਅਤੇ 11 ਛੱਕੇ ਲਾਏ ਸਨ।
ਵਨਡੇਅ ਵਿੱਚ ਗੇਲ ਨੇ 9420 ਦੌੜਾਂ ਬਣਾਈਆਂ ਹਨ। ਇਸ ਵਿੱਚ 22 ਸੈਂਕੜੇ ਅਤੇ 48 ਅਰਧ ਸੈਂਕੜੇ ਹਨ। ਟੀ-20 ਵਿੱਚ ਗੇਲ ਨੇ 1589 ਦੌੜਾਂ ਬਣਾਈਆਂ ਹਨ।
38 ਸਾਲ ਦੇ ਗੇਲ ਵੈਸਟਇੰਡੀਜ਼ ਲਈ 103 ਟੈਸਟ, 275 ਵਨਡੇਅ ਅਤੇ 55 ਟੀ-20 ਮੈਚ ਖੇਡ ਚੁੱਕੇ ਹਨ। ਗੇਲ ਨੇ ਟੈਸਟ ਕ੍ਰਿਕਟ ਵਿੱਚ 42.18 ਦੀ ਔਸਤ ਨਾਲ 7214 ਦੌੜਾਂ ਬਣਾਈਆਂ ਹਨ ਜਿਸ ਵਿੱਚ 15 ਸੈਂਕੜੇ ਅਤੇ 37 ਅਰਧ ਸੈਂਕੜੇ ਸ਼ਾਮਲ ਹਨ।
ਗੇਲ ਨੇ ਆਪਣੀ ਇਸ ਵਾਰੀ ਦੌਰਾਨ 147 ਗੇਂਦਾਂ ਦਾ ਸਾਹਮਣਾ ਕਰਦੇ ਹੋਏ 10 ਚੌਕੇ ਤੇ 16 ਛੱਕੇ ਲਾਏ ਸਨ। ਕ੍ਰਿਕਟ ਵਰਲਡ ਕੱਪ ਵਿੱਚ ਇਹ ਪਹਿਲਾ ਮੌਕਾ ਸੀ ਜਦ ਕਿਸੇ ਬੱਲੇਬਾਜ਼ ਨੇ 200 ਦੌੜਾਂ ਬਣਾਈਆਂ ਹੋਣ।
ਸਾਲ 2015 ਦੇ ਵਰਲਡ ਕੱਪ ਮੁਕਾਬਲੇ ਦੌਰਾਨ ਜ਼ਿੰਬਾਵੇਅ ਖਿਲਾਫ ਖੇਡਦੇ ਹੋਏ ਗੇਲ ਨੇ ਇੱਕ ਦਿਨਾ ਮੈਚ ਵਿੱਚ 215 ਦੌੜਾਂ ਬਣਾਈਆਂ ਸਨ।
ਵਿਸ਼ਵ ਦੇ ਸਭ ਤੋਂ ਖਤਰਨਾਕ ਕ੍ਰਿਕੇਟ ਖਿਡਾਰੀਆਂ ਵਿੱਚ ਇੱਕ ਵੈਸਟਇੰਡੀਜ਼ ਦੇ ਕ੍ਰਿਸ ਗੇਲ ਨੇ ਅੱਜ ਹੀ ਦੇ ਦਿਨ ਆਪਣੀ ਬੱਲੇਬਾਜ਼ੀ ਨਾਲ ਗ੍ਰਾਊਂਡ ਵਿੱਚ ਤੂਫਾਨ ਲਿਆ ਦਿੱਤਾ ਸੀ।