CWG 2022: ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੇ ਐਤਵਾਰ ਨੂੰ ਬਰਮਿੰਘਮ ਵਿੱਚ 2022 ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ਵਿੱਚ ਸਿੰਗਾਪੁਰ ਨੂੰ 3-1 ਨਾਲ ਹਰਾ ਕੇ ਆਪਣੇ ਤਾਜ ਦਾ ਬਚਾਅ ਕੀਤਾ। ਭਾਰਤ ਲਈ ਡਬਲਜ਼ ਵਿੱਚ, ਸਾਥੀਆਨ ਗਿਆਨਸੇਕਰਨ ਅਤੇ ਹਰਮੀਤ ਦੇਸਾਈ ਨੇ ਯੋਂਗ ਇਜ਼ਾਕ ਕਵੇਕ ਅਤੇ ਯੂ ਐਨ ਕੋਏਨ ਪੈਂਗ ਨੂੰ ਹਰਾਇਆ। ਪੁਰਸ਼ ਸਿੰਗਲਜ਼ ਦੇ ਮੈਚ ਵਿੱਚ ਹਰਮੀਤ ਦੇਸਾਈ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਹਾਸਲ ਕੀਤਾ।
ਟੀਮ ਮੁਕਾਬਲੇ ਦੇ ਪਹਿਲੇ ਡਬਲਜ਼ ਵਿੱਚ ਸਾਥੀਆਂ ਅਤੇ ਹਰਮੀਤ ਦੀ ਜੋੜੀ ਨੇ 3-1 ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਨੇ ਸਿੰਗਾਪੁਰ ਦੇ ਯਾਂਗ ਯੇਕ ਅਤੇ ਯੂ ਪੇਂਗ ਨੂੰ 13-11, 11-7 ਅਤੇ 11-5 ਨਾਲ ਹਰਾਇਆ। ਇਸ ਤੋਂ ਬਾਅਦ ਸ਼ਰਤ ਕਮਲ ਨੂੰ ਸਿੰਗਲ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਦੂਜੇ ਸਿੰਗਲਜ਼ ਵਿੱਚ ਭਾਰਤ ਜਿੱਤ ਗਿਆ। ਇਸ ਵਿੱਚ ਸਾਥੀਆਂ ਨੇ 3-1 ਨਾਲ ਜਿੱਤ ਦਰਜ ਕੀਤੀ। ਉਸ ਨੇ ਟੀਮ ਨੂੰ 2-1 ਦੀ ਬੜ੍ਹਤ ਦਿਵਾਈ। ਅੰਤ ਵਿੱਚ ਹਰਮੀਤ ਨੇ ਆਪਣਾ ਸਿੰਗਲ ਮੈਚ ਜਿੱਤ ਕੇ ਭਾਰਤ ਨੂੰ ਸੋਨ ਤਮਗਾ ਦਿਵਾਇਆ।
ਗੌਰਤਲਬ ਹੈ ਕਿ ਕੇਂਦਰੀ ਮੰਤਰੀ ਕਿਰਨ ਰਿਜਿਜੂ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਭਾਰਤੀ ਟੇਬਲ ਟੈਨਿਸ ਟੀਮ ਨੂੰ ਸੋਨ ਤਮਗਾ ਜਿੱਤਣ 'ਤੇ ਵਧਾਈ ਦਿੱਤੀ ਹੈ।