✕
  • ਹੋਮ

ਜਦ ਖੇਡ ਬਣ ਗਈ ਖੌਫਨਾਕ

ਏਬੀਪੀ ਸਾਂਝਾ   |  27 Feb 2017 01:25 PM (IST)
1

ਕ੍ਰਿਕਟ ਦੀ ਖੇਡ ਨੂੰ 'ਜੈਂਟਲਮੈਨਸ ਗੇਮ' ਕਿਹਾ ਜਾਂਦਾ ਹੈ। ਪਰ ਕ੍ਰਿਕਟ ਖੇਡਦੇ ਖਿਡਾਰੀ ਕਦੀ ਵੀ ਸੱਟਾਂ ਤੋਂ ਦੂਰ ਨਹੀਂ ਰਹਿੰਦੇ। ਕ੍ਰਿਕਟ ਖੇਡਦੇ ਕੁਝ ਖਿਡਾਰੀਆਂ ਨੇ ਜਿਥੇ ਗੰਭੀਰ ਸੱਟਾਂ ਦਾ ਸਾਹਮਣਾ ਕੀਤਾ ਉਥੇ ਹੀ ਕੁਝ ਖਿਡਾਰੀਆਂ ਨੂੰ ਜਾਨ ਤਕ ਗਵਾਉਣੀ ਪਈ।

2

ਇੰਗਲੈਂਡ 'ਚ ਕਾਉਂਟੀ ਕ੍ਰਿਕਟ ਖੇਡ ਰਹੇ ਆਸਟ੍ਰੇਲੀਆਈ ਖਿਡਾਰੀ ਮੌਈਜਜ਼ ਹੈਨਰੀਕੇਜ਼ ਬੁਰੀ ਤਰ੍ਹਾ ਜ਼ਖਮੀ ਹੋ ਗਏ। ਮੈਚ ਦੌਰਾਨ ਬਰਨਸ ਨਾਲ ਹੋਈ ਟੱਕਰ ਨਾਲ ਹੈਨਰੀਕੇਜ਼ ਨੂੰ ਗੰਭੀਰ ਸੱਟਾਂ ਲੱਗੀਆਂ। ਸਰ੍ਰੀ ਅਤੇ ਸਸੈਕਸ ਵਿਚਾਲੇ ਖੇਡੇ ਗਏ ਕਾਉਂਟੀ ਮੈਚ 'ਚ ਇਹ ਘਟਨਾ ਵਾਪਰੀ। 18.4 ਓਵਰਾਂ ਦੀ ਖੇਡ ਤੋਂ ਬਾਅਦ ਵਿਕਟਕੀਪਰ ਰੋਰੀ ਬਰਨਸ ਅਤੇ ਮੌਈਜਜ਼ ਹੈਨਰੀਕੇਜ਼ ਇੱਕ ਕੈਚ ਲਪਕਣ ਲਈ ਭੱਜੇ। ਦੋਨਾ ਨੇ ਇੱਕ-ਦੂਜੇ ਦੀ ਕਾਲ ਨਹੀਂ ਸੁਣੀ ਅਤੇ ਨਤੀਜੇ ਵਜੋਂ ਦੋਨਾ 'ਚ ਟੱਕਰ ਹੋ ਗਈ। ਦੋਨੇ ਹੀ ਖਿਡਾਰੀ ਕੁਝ ਸਮੇਂ ਬੇਹੋਸ਼ੀ ਦੀ ਹਾਲਤ 'ਚ ਰਹੇ। ਟੱਕਰ ਦੌਰਾਨ ਬਰਨਸ ਦਾ ਗੋਡਾ ਹੈਨਰੀਕੇਜ਼ ਦੇ ਜਬਾੜੇ ਤੇ ਲੱਗਾ ਅਤੇ ਇਸੇ ਕਾਰਨ ਹੈਨਰੀਕੇਜ਼ ਨੂੰ ਜਾਦਾ ਨੁਕਸਾਨ ਹੋਇਆ। ਹੈਨਰੀਕੇਜ਼ ਨੂੰ ਸਟਰੈਚਰ ਤੇ ਮੈਦਾਨ ਤੋਂ ਬਾਹਰ ਲਿਜਾਇਆ ਗਿਆ, ਅਤੇ ਹਸਪਤਾਲ 'ਚ ਪਤਾ ਲੱਗਾ ਕਿ ਹੈਨਰੀਕੇਜ਼ ਨੂੰ ਜਬਾੜੇ 'ਚ 3 ਜਗ੍ਹਾ ਫਰੈਕਚਰ ਆਇਆ। ਟੱਕਰ ਇਨ੍ਹੀਂ ਗੰਭੀਰ ਸੀ ਕਿ ਅੰਪਾਇਰਸ ਨੇ ਮੈਚ ਰੱਦ ਕਰਨ ਦਾ ਫੈਸਲਾ ਲਿਆ।

3

ਸਬਾ ਕਰੀਮ - ਭਾਰਤੀ ਟੀਮ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਸਬਾ ਕਰੀਮ ਦੇ ਕਰਿਅਰ ਦਾ ਅੰਤ ਵੀ ਖੇਡ ਦੌਰਾਨ ਲੱਗੀ ਸੱਟ ਕਾਰਨ ਹੋਇਆ। ਸਾਲ 2000 'ਚ ਖੇਡੇ ਗਏ ਏਸ਼ੀਆ ਕਪ ਦੌਰਾਨ ਕਰੀਮ ਨੂੰ ਵਿਕਟਕੀਪਿੰਗ ਕਰਦੇ ਹੋਏ ਅਨਿਲ ਕੁੰਬਲੇ ਦੀ ਕਰਵਾਈ ਗੇਂਦ ਨਾਲ ਸੱਟ ਲੱਗੀ। ਗੇਂਦ ਵਧ ਬਾਉਂਸ ਹੋਈ ਅਤੇ ਕਰੀਮ ਦੀ ਅੱਖ ਤੇ ਲੱਗੀ ਜਿਸ ਕਾਰਨ ਕਰੀਮ ਦੀ ਸਰਜਰੀ ਵੀ ਹੋਈ।

4

ਰਮਨ ਲਾਂਬਾ - ਭਾਰਤ ਦੇ ਮਸ਼ਹੂਰ ਖਿਡਾਰੀ ਰਮਨ ਲਾਂਬਾ ਦੀ ਜਾਂ ਵੀ ਕ੍ਰਿਕਟ ਫੀਲਡ ਤੇ ਲੱਗੀ ਸੱਟ ਕਾਰਨ ਗਈ ਸੀ। ਬੰਗਲਾਦੇਸ਼ 'ਚ ਖੇਡਦੇ ਹੋਏ ਰਮਨ ਲਾਂਬਾ ਦੇ ਗੇਂਦ ਲੱਗੀ ਸੀ। ਇੱਕ ਲੱਗਾ ਸੀ ਕਿ ਲਾਂਬਾ ਗੰਭੀਰ ਜਖਮੀ ਨਹੀਂ ਹੋਏ ਪਰ ਲਾਂਬਾ ਨੂੰ ਅੰਦਰੂਨੀ ਸੱਟ ਲੱਗੀ ਸੀ ਜਿਸਦੇ ਕਾਰਨ 3 ਦਿਨ ਬਾਅਦ ਓਹ ਬੇਹੋਸ਼ ਹ ਗਏ ਅਤੇ ਫਿਰ ਆਪਣੀ ਜਾਨ ਗਵਾ ਬੈਠੇ।

5

ਆਸਟ੍ਰੇਲੀਆ ਦੇ ਦਿੱਗਜ ਖਿਡਾਰੀ ਫਿਲਿਪ ਹਿਊਗਸ ਨੇ ਇੱਕ ਮੈਚ ਦੌਰਾਨ ਜਾਨ ਗਵਾ ਦਿੱਤੀ। ਸੀਨ ਐਬੌਟ ਦੀ ਬਾਉਂਸਰ ਹਿਊਗਸ ਦੇ ਸਿਰ ਦੇ ਪਿਛਲੇ ਪਾਸੇ ਲੱਗੀ ਅਤੇ ਇਸ ਸੱਟ ਕਾਰਨ ਹਿਊਗਸ ਦੀ ਜਾਨ ਚਲੀ ਗਈ। ਇਹ ਹਾਦਸਾ ਸ਼ੈਫੀਲਡ ਟਰਾਫੀ ਦੇ ਮੈਚ ਦੌਰਾਨ ਹੋਇਆ ਸੀ।

6

ਨਾਰੀ ਕਾਂਟਰੈਕਟਰ - ਭਾਰਤੀ ਟੀਮ ਦੇ ਸਾਬਕਾ ਕਪਤਾਨ ਨਾਰੀ ਕਾਂਟਰੈਕਟਰ ਨੂੰ ਇੱਕ ਮੈਚ ਦੌਰਾਨ ਲੱਗੀ ਗੰਭੀਰ ਸੱਟ ਕਾਰਨ ਕ੍ਰਿਕਟ ਦੀ ਖੇਡ ਨੂੰ ਅਲਵਿਦਾ ਕਹਿਣਾ ਪਿਆ ਸੀ। ਵੈਸਟ ਇੰਡੀਜ਼ ਖਿਲਾਫ 1961 'ਚ ਖੇਡੇ ਗਏ ਮੈਚ 'ਚ ਖੇਡੇ ਗਏ ਮੈਚ 'ਚ ਨਾਰੀ ਦੇ ਸਿਰ ਤੇ ਗੇਂਦ ਲੱਗੀ ਜਿਸ ਕਾਰਨ ਨਾਰੀ ਲਗਭਗ 6 ਦਿਨ ਤਕ ਬੇਹੋਸ਼ ਰਹੇ।

7

ਮਾਈਕ ਗੈਟਿੰਗ - ਇੰਗਲੈਂਡ ਦੇ ਸਾਬਕਾ ਖਿਡਾਰੀ ਮਾਈਕ ਗੈਟਿੰਗ ਨੂੰ 1986 'ਚ ਮੈਲਕਮ ਮਾਰਸ਼ਲ ਦੀ ਗੇਂਦ ਤੇ ਸੱਟ ਲੱਗੀ। ਮਾਰਸ਼ਲ ਦੀ ਬਾਉਂਸਰ ਸਿੱਧਾ ਜਾ ਕੇ ਗੈਟਿੰਗ ਦੇ ਨੱਕ ਤੇ ਲੱਗੀ ਅਤੇ ਗੈਟਿੰਗ ਗੰਭੀਰ ਰੂਪ ਨਾਲ ਜਖਮੀ ਹੋ ਗਏ ਸਨ।

8

ਮਾਰਕ ਬਾਊਚਰ - ਦਖਣੀ ਅਫਰੀਕਾ ਦੇ ਦਿੱਗਜ ਖਿਡਾਰੀ ਮਾਰਕ ਬਾਊਚਰ ਨੂੰ ਮੈਚ ਦੌਰਾਨ ਅੱਖ ਤੇ ਲੱਗੀ ਸੱਟ ਕਾਰਨ ਸਰਜਰੀ ਕਰਵਾਉਣੀ ਪਈ ਅਤੇ ਇਸ ਸੱਟ ਕਾਰਨ ਬਾਊਚਰ ਨੇ ਸਮੇਂ ਤੋਂ ਪਹਿਲਾਂ ਹੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ।

9

ਹੈਨਰੀਕੇਜ਼ -

10

ਭਾਰਤ ਦੇ ਉੱਭਰਦੇ ਹੋਏ ਕ੍ਰਿਕਟ ਖਿਡਾਰੀ ਅੰਕਿਤ ਕੇਸ਼ਰੀ ਨੇ ਵੀ ਮੈਚ ਦੌਰਾਨ ਲੱਗੀ ਸੱਟ ਕਾਰਨ ਜਾਂ ਗਵਾਈ ਸੀ। ਅੰਕਿਤ ਕੇਸ਼ਰੀ ਇੱਕ ਮੈਚ ਦੌਰਾਨ ਕੈਚ ਫੜਨ ਦੀ ਕੋਸ਼ਿਸ਼ ਕਰਦੇ ਹੋਏ ਦੂਜੇ ਖਿਡਾਰੀ ਨਾਲ ਟਕਰਾਏ ਸਨ। ਸੱਟ ਇੰਨੀ ਗੰਭੀਰ ਸੀ ਕਿ ਕੇਸ਼ਰੀ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਇਹ ਮੈਚ ਕੋਲਕਾਤਾ 'ਚ ਖੇਡਿਆ ਜਾ ਰਿਹਾ ਸੀ।

11

ਅੰਕਿਤ ਕੇਸ਼ਰੀ -

12

ਫਿਲਿਪ ਹਿਊਗਸ -

13

14

15

ਸ਼ਨੀਵਾਰ ਨੂੰ ਕਾਨਪੁਰ ਕ੍ਰਿਕਟ ਐਸੋਸੀਏਸ਼ਨ (KCA) ਦੀ ਆਫਿਸ ਲੀਗ ਦੌਰਾਨ ਇੱਕ ਭਿਆਨਕ ਹਾਦਸਾ ਹੋ ਗਿਆ। ਇੱਕ ਖਿਡਾਰੀ ਦੌਰਾਨ ਹਾਰਟ ਅਟੈਕ ਆ ਗਿਆ। ਖਿਡਾਰੀ ਨੂੰ ਜਲਦੀ ਹੀ ਹਸਪਤਾਲ ਲੈ ਜਾਇਆ ਗਿਆ ਪਰ ਉਸਦੀ ਰਸਤੇ 'ਚ ਹੀ ਮੌਤ ਹੋ ਗਈ।ਇਸ ਹਾਦਸੇ ਤੋਂ ਬਾਅਦ ਇੱਕ ਵਾਰ ਫਿਰ ਕ੍ਰਿਕਟ ਦੇ ਮੈਦਾਨ 'ਤੇ ਹੋਏ ਕੁਝ ਦਰਦਨਾਕ ਹਾਦਸੇਆਂ ਬਾਰੇ ਚਰਚਾ ਹੋਣ ਲੱਗੀ ਹੈ।

  • ਹੋਮ
  • ਖੇਡਾਂ
  • ਜਦ ਖੇਡ ਬਣ ਗਈ ਖੌਫਨਾਕ
About us | Advertisement| Privacy policy
© Copyright@2026.ABP Network Private Limited. All rights reserved.