ਨਵੀਂ ਦਿੱਲੀ: ਅਗਲੇ ਮਹੀਨੇ ਤੋਂ ਹੋਣ ਵਾਲੇ ਭਾਰਤ ਦੌਰੇ ਲਈ ਆਸਟ੍ਰੇਲਿਆਈ ਵਨਡੇ ਟੀਮ ਦਾ ਐਲਾਨ ਹੋ ਗਿਆ ਹੈ। ਟੈਸਟ ਕ੍ਰਿਕਟ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਹਰ ਕਿਸੇ ਨੂੰ ਹੈਰਾਨ ਕਰਨ ਵਾਲੇ ਮਿਡਲ ਆਰਡਰ ਬੱਲੇਬਾਜ਼ ਮਾਰਨਸ ਲਾਬੁਸ਼ੇਨ ਨੂੰ ਟੀਮ ‘ਚ ਥਾਂ ਮਿਲੀ ਹੈ। 14 ਮੈਂਬਰੀ ਟੀਮ ‘ਚ ਲਾਬੁਸ਼ੇਨ ਭਾਰਤ ਖਿਲਾਫ ਸੀਰੀਜ਼ ‘ਚ ਵਨਡੇ ਕਰੀਅਰ ਦੀ ਸ਼ੁਰੂਆਤ ਦਾ ਮੌਕਾ ਮਿਲ ਸਕਦਾ ਹੈ। ਇਸ ਦੇ ਨਾਲ ਹੀ ਐਂਡ੍ਰਿਊ ਮੈਕਡੋਨਾਲਡ ਕੋਚ ਵਜੋਂ ਟੀਮ ਦੇ ਨਾਲ ਹੋਣਗੇ।

ਭਾਰਤ ਦੌਰੇ ‘ਚ ਆਸਟ੍ਰੇਲਿਆਈ ਟੀਮ ਨੂੰ ਤਿੰਨ ਵਨਡੇ ਮੈਚ ਖੇਡਣੇ ਹਨ। ਦੱਸ ਦਈਏ ਕਿ ਵਰਲਡ ਕੱਪ 2019 ‘ਚ ਆਸਟ੍ਰੇਲਿਆਈ ਟੀਮ ਦਾ ਹਿੱਸਾ ਰਹੇ ਗਲੇਨ ਮੈਕਸਵੇਲ, ਮਾਰਕਸ ਸਟੋਇਨੀਸ ਤੇ ਨਾਥਨ ਲਿਓਨ ਟੀਮ ਦਾ ਹਿੱਸਾ ਨਹੀਂ ਹਨ। ਨਾਥਨ ਦੀ ਥਾਂ ਅੇਡਮ ਜੰਪਾ ਤੇ ਟਰਨਰ ਸਪੀਨਰ ਦਾ ਰੋਲ ਨਿਭਾਉਣਗੇ।

ਆਸਟਰੇਲੀਆ ਦੀ ਟੀਮ-


ਐਰੋਨ ਫਿੰਚ (ਕਪਤਾਨ), ਸੀਨ ਐਬੋਟ, ਐਸ਼ਟਨ ਏਗਰ, ਐਲੈਕਸ ਕੈਰੀ, ਪੈਟ ਕਮਿੰਸ, ਪੀਟਰ ਹੈਂਡਸਕੌਮ, ਜੋਸ਼ ਹੇਜ਼ਲਵੁੱਡ, ਮਾਰਨਸ ਲੈਬੂਸਚੇਨ, ਕੇਨ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਐਸ਼ਟਨ ਟਰਨਰ, ਡੇਵਿਡ ਵਾਰਨਰ ਤੇ ਐਡਮ ਜੰਪਾ।

ਆਸਟਰੇਲੀਆ ਦੀ ਟੀਮ ਦਾ ਭਾਰਤੀ ਦੌਰਾ:

14 ਜਨਵਰੀ: ਪਹਿਲਾ ਵਨਡੇ ਮੁੰਬਈ

17 ਜਨਵਰੀ: ਦੂਜਾ ਵਨਡੇ, ਰਾਜਕੋਟ

19 ਜਨਵਰੀ: ਤੀਜਾ ਵਨਡੇ, ਬੰਗਲੁਰੂ