ਨਵੀਂ ਦਿੱਲੀ: ਸੋਮਵਾਰ ਰਾਤ ਯੁਵਰਾਜ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਸ ਗੱਲ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਦਰਸ਼ਕਾਂ ਦੀ ਮੰਗ ਤੋਂ ਬਾਅਦ ਇੱਕ ਵਾਰ ਫਿਰ ਮੈਦਾਨ 'ਚ ਉਤਰਨਗੇ।


ਹਾਲਾਂਕਿ ਯੁਵਰਾਜ ਨੇ ਇਹ ਨਹੀਂ ਦੱਸਿਆ ਕਿ ਉਹ ਕਿਹੜਾ ਟੂਰਨਾਮੈਂਟ ਖੇਡਣ ਜਾ ਰਹੇ ਹਨ। ਹਾਲਾਂਕਿ, ਅਜਿਹਾ ਹੋ ਸਕਦਾ ਹੈ ਕਿ ਯੁਵੀ, ਸਚਿਨ ਤੇਂਦੁਲਕਰ ਤੇ ਵਰਿੰਦਰ ਸਹਿਵਾਗ ਤੋਂ ਇਲਾਵਾ ਹੋਰ ਕਈ ਅਗਲੇ ਸਾਲ ਖੇਡੀ ਜਾਣ ਵਾਲੀ ਸੜਕ ਸੁਰੱਖਿਆ ਲੜੀ ਵਿੱਚ ਖੇਡਣਗੇ।






ਯੁਵੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਇੱਕ ਵੀਡੀਓ ਵੀ ਪੋਸਟ ਕੀਤਾ ਜੋ ਉਸ ਦਾ ਆਖਰੀ ਅੰਤਰਰਾਸ਼ਟਰੀ ਸੈਂਕੜਾ ਸੀ। ਇਸ ਵੀਡੀਓ 'ਚ ਬਾਲੀਵੁੱਡ ਦਾ ਮਸ਼ਹੂਰ ਗੀਤ 'ਤੇਰੀ ਮਿੱਟੀ' ਵੀ ਚੱਲ ਰਿਹਾ ਹੈ।


ਦੱਸ ਦੇਈਏ ਕਿ ਯੁਵਰਾਜ ਸਿੰਘ ਨੇ ਸਾਲ 2019 ਵਿੱਚ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਇਸ ਤੋਂ ਬਾਅਦ ਉਸ ਨੂੰ ਗਲੋਬਲ ਕੈਨੇਡਾ ਟੀ-20 ਲੀਗ ਅਤੇ ਰੋਡ ਸੇਫਟੀ ਸੀਰੀਜ਼ 'ਚ ਖੇਡਦੇ ਦੇਖਿਆ ਗਿਆ ਹੈ।


ਇਹ ਵੀ ਪੜ੍ਹੋ: Malik VS Wankhede: ਸਮੀਰ ਵਾਨਖੇੜੇ ਨੇ ਪਹਿਨੇ 10 ਕਰੋੜ ਦੇ ਕੱਪੜੇ ਤੇ 50 ਲੱਖ ਦੀ ਘੜੀ, ਪੜ੍ਹੋ ਨਵਾਬ ਮਲਿਕ ਦੇ 10 ਵੱਡੇ ਇਲਜ਼ਾਮ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904