MS Dhoni Indian Team: ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਇੱਕ ਵਾਰ ਫਿਰ ਤੋਂ ਭਾਰਤੀ ਟੀਮ ਵਿੱਚ ਵਾਪਸੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸਾਰੀਆਂ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਧੋਨੀ ਨੂੰ ਟੀਮ ਨਾਲ ਪੱਕੇ ਤੌਰ 'ਤੇ ਕੰਮ ਕਰਨ ਲਈ ਸੱਦਾ ਭੇਜਣ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਧੋਨੀ ਅਗਲੇ ਇੰਡੀਅਨ ਪ੍ਰੀਮੀਅਰ ਲੀਗ ਸੀਜ਼ਨ ਤੋਂ ਬਾਅਦ ਕ੍ਰਿਕਟ ਤੋਂ ਸੰਨਿਆਸ ਲੈ ਲੈਣਗੇ ਅਤੇ ਬੀਸੀਸੀਆਈ ਇਸ ਮੌਕੇ ਨੂੰ ਕਿਸੇ ਵੀ ਹਾਲਤ ਵਿੱਚ ਗੁਆਉਣਾ ਨਹੀਂ ਚਾਹੁੰਦਾ ਹੈ।


ਭਾਰਤੀ ਟੀਮ ਦੇ ਨਾਲ ਧੋਨੀ ਦਾ ਕੰਮ ਅਲੱਗ ਤਰ੍ਹਾਂ ਦਾ ਹੋਵੇਗਾ। ਉਸ ਨੂੰ ਸਿਰਫ ਟੀ-20 ਟੀਮ ਦੀ ਕਮਾਨ ਸੌਂਪੀ ਜਾ ਸਕਦੀ ਹੈ ਅਤੇ ਉਸ ਵਿਚ ਵੀ ਉਹਨਾਂ ਨੂੰ ਕੁਝ ਚੁਣੇ ਹੋਏ ਖਿਡਾਰੀਆਂ ਨਾਲ ਕੰਮ ਕਰਨਾ ਹੋਵੇਗਾ। ਕੁੱਲ ਮਿਲਾ ਕੇ ਉਹਨਾਂ ਦਾ ਕੰਮ ਕ੍ਰਿਕਟ ਦੇ ਡਾਇਰੈਕਟਰ ਵਰਗਾ ਹੋਵੇਗਾ। ਧੋਨੀ ਨੂੰ ਪਿਛਲੇ ਸਾਲ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਮੈਂਟਰ ਬਣਾਇਆ ਗਿਆ ਸੀ ਪਰ ਟੀਮ ਪਹਿਲੇ ਦੌਰ 'ਚ ਹੀ ਬਾਹਰ ਹੋ ਗਈ ਸੀ। ਹਾਲਾਂਕਿ, ਇਹ ਸਪੱਸ਼ਟ ਹੈ ਕਿ ਜੇ ਕਿਸੇ ਨੂੰ ਇੱਕ ਜਾਂ ਦੋ ਹਫ਼ਤੇ ਮਿਲਦੇ ਹਨ, ਤਾਂ ਉਹ ਟੀਮ ਨਹੀਂ ਬਦਲ ਸਕਦਾ। ਜੇਕਰ ਧੋਨੀ ਨੂੰ ਸਥਾਈ ਅਹੁਦਾ ਮਿਲ ਜਾਂਦਾ ਹੈ ਤਾਂ ਯਕੀਨੀ ਤੌਰ 'ਤੇ ਉਹ ਟੀਮ ਦੀ ਹਾਲਤ ਬਦਲ ਸਕਦਾ ਹੈ।


ਬੀਸੀਸੀਆਈ ਮੁੱਖ ਕੋਚ ਵਜੋਂ ਕਰਨਾ ਚਾਹੁੰਦੇ ਨੇ ਕੰਮ


ਮੌਜੂਦਾ ਸਮੇਂ 'ਚ ਕਾਫੀ ਕ੍ਰਿਕਟ ਖੇਡੀ ਜਾ ਰਹੀ ਹੈ ਅਤੇ ਖਿਡਾਰੀ ਤਿੰਨਾਂ ਫਾਰਮੈਟਾਂ 'ਚ ਖੇਡਣ ਤੋਂ ਬਚਦੇ ਨਜ਼ਰ ਆ ਰਹੇ ਹਨ। ਜੇ ਕਿਸੇ ਟੀਮ ਕੋਲ ਤਿੰਨੋਂ ਫਾਰਮੈਟਾਂ ਲਈ ਮੁੱਖ ਕੋਚ ਹੈ, ਤਾਂ ਉਸ ਕੋਲ ਕੋਈ ਵਿਕਲਪ ਨਹੀਂ ਬਚਿਆ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ BCCI ਰਾਹੁਲ ਦ੍ਰਾਵਿੜ ਦਾ ਭਾਰ ਘੱਟ ਕਰਨਾ ਚਾਹੁੰਦਾ ਹੈ। ਟੀ-20 ਕ੍ਰਿਕਟ 'ਚ ਧੋਨੀ ਦੀ ਸਮਝ ਬਹੁਤ ਜ਼ਿਆਦਾ ਹੈ ਅਤੇ ਬੋਰਡ ਇਸ ਦਾ ਹੀ ਇਸਤੇਮਾਲ ਕਰਨਾ ਚਾਹੁੰਦਾ ਹੈ।


ਧੋਨੀ ਨੂੰ ਅੰਤਰਰਾਸ਼ਟਰੀ ਕ੍ਰਿਕਟ ਦੇ ਸਰਵੋਤਮ ਦਿਮਾਗ ਵਜੋਂ ਜਾਣਿਆ ਜਾਂਦਾ ਹੈ। ਧੋਨੀ ਦੇ ਕਪਤਾਨ ਦੇ ਤੌਰ 'ਤੇ ਭਾਰਤ ਦੁਨੀਆ ਦੀ ਸਰਵਸ਼੍ਰੇਸ਼ਠ ਕ੍ਰਿਕਟ ਟੀਮ ਹੋਣ ਦਾ ਮਾਣ ਹਾਸਲ ਕਰ ਸਕਦਾ ਹੈ। ਧੋਨੀ ਦੀ ਅਗਵਾਈ 'ਚ ਭਾਰਤ ਨੇ ਟੀ-20 ਵਿਸ਼ਵ ਕੱਪ, ਵਨਡੇ ਵਿਸ਼ਵ ਕੱਪ ਅਤੇ ਚੈਂਪੀਅਨਜ਼ ਟਰਾਫੀ ਵਰਗੇ ਖਿਤਾਬ ਜਿੱਤੇ ਹਨ। ਇੰਨਾ ਹੀ ਨਹੀਂ ਉਨ੍ਹਾਂ ਦੀ ਕਪਤਾਨੀ 'ਚ ਟੀਮ ਇੰਡੀਆ ਪਹਿਲੀ ਵਾਰ ਟੈਸਟ ਰੈਂਕਿੰਗ 'ਚ ਨੰਬਰ ਇਕ ਟੀਮ ਬਣੀ। ਬੀਸੀਸੀਆਈ ਨੂੰ ਉਮੀਦ ਹੈ ਕਿ ਧੋਨੀ ਦੇ ਵੱਡੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਭਾਰਤ ਦਾ ਖਿਤਾਬ ਦਾ ਸੋਕਾ ਖਤਮ ਹੋ ਸਕਦਾ ਹੈ।