Punjab Kings IPL 2023: ਇੰਡੀਅਨ ਪ੍ਰੀਮੀਅਰ ਲੀਗ 2023 (Indian Premier League 2023) ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਸੀਜ਼ਨ ਲਈ ਕੋਚੀ ਵਿੱਚ ਵੀ ਜਲਦੀ ਹੀ ਨਿਲਾਮੀ ਹੋਵੇਗੀ। ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਵੱਡਾ ਐਲਾਨ ਕੀਤਾ ਹੈ। ਟੀਮ ਨੇ ਸਾਬਕਾ ਆਸਟਰੇਲੀਆਈ ਖਿਡਾਰੀ ਬ੍ਰੈਡ ਹੈਡਿਨ (Australian player Brad Haddin) ਨੂੰ ਸਹਾਇਕ ਕੋਚ (assistant coach) ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਚਾਰਲ ਲੈਂਗਵੇਲਡ ਨੂੰ ਗੇਂਦਬਾਜ਼ੀ ਕੋਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਾਬਕਾ ਭਾਰਤੀ ਖਿਡਾਰੀ ਵਸੀਮ ਜਾਫਰ ਬੱਲੇਬਾਜ਼ੀ ਕੋਚ ਬਣ ਗਏ ਹਨ।
ਪੰਜਾਬ ਕਿੰਗਜ਼ ਨੇ ਆਸਟਰੇਲੀਆ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਬ੍ਰੈਡ ਹੈਡਿਨ ਨੂੰ ਸਹਾਇਕ ਕੋਚ ਨਿਯੁਕਤ ਕੀਤਾ ਹੈ। ਉਹ ਤਜਰਬੇਕਾਰ ਖਿਡਾਰੀ ਰਿਹਾ ਹੈ ਅਤੇ ਉਸ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ 126 ਵਨਡੇ ਮੈਚਾਂ 'ਚ 3121 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 2 ਸੈਂਕੜੇ ਅਤੇ 16 ਅਰਧ ਸੈਂਕੜੇ ਲਗਾਏ ਹਨ। ਹੈਡਿਨ ਨੇ 34 ਟੀ-20 ਅੰਤਰਰਾਸ਼ਟਰੀ ਮੈਚ ਵੀ ਖੇਡੇ ਹਨ। ਇਸ 'ਚ ਉਸ ਨੇ 402 ਦੌੜਾਂ ਬਣਾਈਆਂ ਹਨ। ਦਿਲਚਸਪ ਗੱਲ ਇਹ ਹੈ ਕਿ ਉਹ ਆਈਪੀਐਲ ਮੈਚ ਵੀ ਖੇਡ ਚੁੱਕੇ ਹਨ।
ਸਾਬਕਾ ਤੇਜ਼ ਗੇਂਦਬਾਜ਼ ਲੈਂਗਵੇਲਡ ਨੂੰ ਗੇਂਦਬਾਜ਼ੀ ਕੋਚ ਬਣਾਇਆ ਗਿਆ ਹੈ। ਦੱਖਣੀ ਅਫਰੀਕਾ ਦੇ ਸਾਬਕਾ ਖਿਡਾਰੀ ਲੈਂਗਵੇਲਡਟ ਨੇ 73 ਵਨਡੇ ਮੈਚਾਂ 'ਚ 101 ਵਿਕਟਾਂ ਲਈਆਂ ਹਨ। ਉਸ ਨੇ 6 ਟੈਸਟ ਮੈਚਾਂ 'ਚ 16 ਵਿਕਟਾਂ ਲਈਆਂ ਹਨ। ਖਾਸ ਗੱਲ ਇਹ ਹੈ ਕਿ ਉਹ IPL 'ਚ 7 ਮੈਚ ਖੇਡ ਚੁੱਕੇ ਹਨ। ਇਸ ਦੌਰਾਨ ਉਸ ਨੇ 13 ਵਿਕਟਾਂ ਲਈਆਂ ਹਨ। ਉਹਨਾਂ ਨੇ ਆਪਣਾ ਆਖਰੀ ਆਈਪੀਐਲ ਮੈਚ 2011 ਵਿੱਚ ਖੇਡਿਆ ਸੀ। ਉਹ ਇਸ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਖੇਡਿਆ, ਜਿਸ 'ਚ ਉਹਨਾਂ ਨੇ 2 ਵਿਕਟਾਂ ਲਈਆਂ ਸੀ।