ਨਵੀਂ ਦਿੱਲੀ: ਸਾਊਥ ਅਫ਼ਰੀਕਾ ਦੀ ਟੀਮ ਦੇ ਸਾਬਕਾ ਕਪਤਾਨ ਤੇ ਦਿਗਜ਼ ਬੱਲੇਬਾਜ਼ ਏਬੀ ਡਿਵੀਲੀਅਰਜ਼ ਨੇ ਹੁਣ ਹਰ ਤਰ੍ਹਾਂ ਦੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਏਬੀ ਡਿਵੀਲੀਅਰਜ਼ ਕਾਫੀ ਸਮਾਂ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਹਨ ਤੇ ਹੁਣ ਉਹ ਇੰਡੀਅਨ ਪ੍ਰੀਮੀਅਰ ਲੀਗ ਭਾਵ ਆਈਪੀਐਲ ਵਰਗੇ ਟੂਰਨਾਮੈਂਟ 'ਚ ਵੀ ਖੇਡਦੇ ਨਜ਼ਰ ਨਹੀਂ ਆਉਣਗੇ। ਇਸ ਤਰ੍ਹਾਂ ਰਾਇਲ ਚੈਲੇਂਜਰਜ਼ ਬੈਂਗਲੌਰ ਭਾਵ RCB ਲਈ ਇਹ ਵੱਡਾ ਝਟਕਾ ਹੈ। ਇਸ ਬਾਰੇ ਏਬੀ ਡਿਵੀਲੀਅਰਜ਼ ਨੇ ਖੁਦ ਟਵੀਟ ਕੀਤਾ ਹੈ ਤੇ ਕਿਹਾ ਇਹ ਯਾਤਰਾ ਬਹੁਤ ਰੌਚਕ ਰਹੀ ਹੈ ਪਰ ਮੈਂ ਸਾਰੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਜਦੋਂ ਤੋਂ ਮੈਂ ਖੇਡਣਾ ਸ਼ੁਰੂ ਕੀਤਾ ਤਾਂ ਮੈਂ ਵੱਡੇ ਭਰਾਵਾਂ ਨਾਲ ਆਨੰਦ ਲਿਆ। ਮੈਂ ਇਸ ਖੇਡ ਦਾ ਭਰਪੂਰ ਆਨੰਦ ਲਿਆ। ਹੁਣ ਮੈਂ 37 ਸਾਲ ਦੀ ਉਮਰ 'ਚ ਏਨੀ ਤੇਜ਼ ਨਹੀਂ ਖੇਡ ਸਕਦਾ ਇਸ ਲਈ ਮੈਂ ਸੰਨਿਆਸ ਦਾ ਐਲਾਨ ਕਰਦਾ ਹਾਂ।