Border Gavaskar Trophy: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਹਿਲੇ ਟੈਸਟ ਮੈਚ 'ਚ ਦੋ ਭਾਰਤੀ ਖਿਡਾਰੀਆਂ ਨੇ ਡੈਬਿਊ ਕੀਤਾ। ਇਨ੍ਹਾਂ ਵਿੱਚੋਂ ਕੇਐਸ ਭਰਤ ਨੇ ਮੈਚ ਤੋਂ ਪਹਿਲਾਂ ਮਾਂ ਨੂੰ ਜੱਫੀ ਪਾ ਕੇ ਅਸ਼ੀਰਵਾਦ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮੈਦਾਨ 'ਚ ਦਾਖਲ ਹੁੰਦੇ ਹੀ ਕਮਾਲ ਕਰ ਦਿੱਤਾ।



ਡੈਬਿਊ ਮੈਚ 'ਚ ਕੀਤੀ ਸ਼ਾਨਦਾਰ ਸਟੰਪਿੰਗ


ਟੀਮ 'ਚ ਈਸ਼ਾਨ ਕਿਸ਼ਨ ਦੀ ਜਗ੍ਹਾ ਸ਼੍ਰੀਕਰ ਭਾਰਤ ਨੂੰ ਤਰਜੀਹ ਦਿੱਤੀ ਗਈ ਹੈ। ਇਸ 29 ਸਾਲਾ ਨੌਜਵਾਨ ਖਿਡਾਰੀ ਨੂੰ ਤਜਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਟੈਸਟ ਡੈਬਿਊ ਕੈਪ ਦਿੱਤੀ। ਆਪਣੇ ਪਹਿਲੇ ਮੈਚ 'ਚ ਹੀ ਸ਼੍ਰੀਕਰ ਭਾਰਤ ਨੇ ਮਾਰਨਸ ਲਾਬੂਸ਼ੇਨ ਨੂੰ 49 ਦੌੜਾਂ 'ਤੇ ਸਟੰਪ ਕਰ ਕੇ ਪੈਵੇਲੀਅਨ ਦਾ ਰਸਤਾ ਦਿਖਾਇਆ।


ਡੈਬਿਊ ਦੇ ਮੌਕੇ 'ਤੇ ਮਾਂ ਨੂੰ ਪਾਈ ਜੱਫੀ


ਦੱਸ ਦੇਈਏ ਕਿ ਕੇਐਸ ਭਰਤ ਲੰਬੇ ਸਮੇਂ ਤੋਂ ਘਰੇਲੂ ਕ੍ਰਿਕਟ ਦਾ ਹਿੱਸਾ ਰਹੇ ਹਨ ਪਰ ਹੁਣ ਉਨ੍ਹਾਂ ਦਾ ਡੈਬਿਊ ਕਰਨ ਦਾ ਸੁਪਨਾ ਪੂਰਾ ਹੋ ਗਿਆ ਹੈ। ਡੈਬਿਊ ਦੇ ਇਸ ਮੌਕੇ 'ਤੇ ਕੇਐੱਸ ਭਰਤ ਦੀ ਮਾਂ ਵੀ ਨਾਗਪੁਰ ਦੇ ਸਟੇਡੀਅਮ 'ਚ ਮੌਜੂਦ ਸੀ। ਆਂਧਰਾ ਪ੍ਰਦੇਸ਼ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਨੇ ਆਪਣੀ ਪਹਿਲੀ ਕੈਪ ਪ੍ਰਾਪਤ ਕਰਦੇ ਹੀ ਆਪਣੀ ਮਾਂ ਨੂੰ ਜੱਫੀ ਪਾ ਲਈ। ਸ਼੍ਰੀਕਰ ਦੀ ਮਾਂ ਲਈ ਇਹ ਸੱਚਮੁੱਚ ਬਹੁਤ ਭਾਵੁਕ ਪਲ ਸੀ। ਜਦੋਂ ਸ਼੍ਰੀਕਰ ਨੇ ਆਪਣੀ ਮਾਂ ਨੂੰ ਗਲੇ ਲਗਾਇਆ ਤਾਂ ਉੱਥੇ ਮੌਜੂਦ ਫੋਟੋਗ੍ਰਾਫਰਾਂ ਨੇ ਉਸ ਪਲ ਨੂੰ ਕੈਪਚਰ ਕਰਨ 'ਚ ਦੇਰ ਨਹੀਂ ਕੀਤੀ ਅਤੇ ਕੁਝ ਹੀ ਪਲਾਂ 'ਚ ਇਹ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।


ਇਹ ਵੀ ਪੜ੍ਹੋ: Teddy Day : ਇਨ੍ਹਾਂ ਵੈੱਬਸਾਈਟਾਂ 'ਤੇ ਮਿਲ ਰਹੇ ਹਨ ਸਸਤੇ ਅਤੇ ਪਿਆਰੇ ਟੈਡੀ, ਅੱਜ ਹੀ ਹੋ ਜਾਵੇਗੀ ਡਿਲੀਵਰੀ


ਸ਼ਾਨਦਾਰ ਰਿਹਾ ਕ੍ਰਿਕਟ ਦਾ ਕਰੀਅਰ


ਦੂਜੇ ਪਾਸੇ ਜੇਕਰ ਸ਼੍ਰੀਕਰ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 86 ਫਰਸਟ ਕਲਾਸ ਮੈਚਾਂ 'ਚ 9 ਸੈਂਕੜੇ ਅਤੇ 27 ਅਰਧ ਸੈਂਕੜਿਆਂ ਦੀ ਮਦਦ ਨਾਲ ਕੁੱਲ 4707 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੀ ਔਸਤ 37.95 ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਤੀਹਰਾ ਸੈਂਕੜਾ ਵੀ ਲਗਾਇਆ ਹੈ। ਸ਼੍ਰੀਕਰ ਭਾਰਤ ਨੇ 64 ਲਿਸਟ ਏ ਮੈਚਾਂ 'ਚ 6 ਸੈਂਕੜੇ ਅਤੇ 6 ਅਰਧ ਸੈਂਕੜਿਆਂ ਦੀ ਮਦਦ ਨਾਲ ਕੁੱਲ 1950 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਭਾਰਤ ਨੇ 67 ਟੀ-20 ਮੈਚਾਂ 'ਚ 5 ਅਰਧ ਸੈਂਕੜਿਆਂ ਦੀ ਮਦਦ ਨਾਲ 1116 ਦੌੜਾਂ ਬਣਾਈਆਂ ਹਨ।


ਇਹ ਵੀ ਪੜ੍ਹੋ: ਬੱਚੇ ਨੂੰ ਪਿਆਰ ਨਾਲ ਵਾਰ-ਵਾਰ ਚੁੰਮਦੇ ਹੋ ਤਾਂ ਹੋ ਜਾਓ ਸਾਵਧਾਨ... ਹੋ ਸਕਦੇ ਹਨ 7 ਨੁਕਸਾਨ