ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ 2021 ਦੇ ਦੂਜੇ ਮੈਚ ਵਿੱਚ ਸ਼ਨੀਵਾਰ ਨੂੰ ਚੇਨਈ ਸੁਪਰ ਕਿੰਗਜ਼ (ਸੀਐਸਕੇ) ਅਤੇ ਦਿੱਲੀ ਕੈਪੀਟਲਸ (ਡੀਸੀ) ਦੀ ਟੱਕਰ ਹੋਵੇਗੀ। ਪਿਛਲੇ ਸਾਲ ਦਿੱਲੀ ਕੈਪੀਟਲਸ ਨੇ ਆਈਪੀਐਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਫਾਈਨਲ ਤੱਕ ਦਾ ਸਫਰ ਤੈਅ ਕੀਤਾ। ਹਾਲਾਂਕਿ ਉਸ ਨੂੰ ਮੁੰਬਈ ਇੰਡੀਅਨਜ਼ ਦੇ ਹੱਥੋਂ ਫਾਈਨਲ ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸੀਜ਼ਨ ਵਿੱਚ ਦਿੱਲੀ ਦੀ ਟੀਮ ਖਿਤਾਬ ਹਾਸਲ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ। ਜਦਕਿ ਆਈਪੀਐਲ 2020 ਵਿੱਚ ਸੀਐਸਕੇ ਦਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ ਸੀ।
ਇਸ ਵਾਰ ਰਿਸ਼ਭ ਪੰਤ ਦਿੱਲੀ ਦਾ ਕਾਰਜਭਾਰ ਸੰਭਾਲਣਗੇ। ਨਿਯਮਤ ਕਪਤਾਨ ਸ਼੍ਰੇਅਸ ਅਈਅਰ ਦੇ ਜ਼ਖ਼ਮੀ ਹੋਣ ਤੋਂ ਬਾਅਦ ਉਸ ਨੂੰ ਦਿੱਲੀ ਦੀ ਕਪਤਾਨੀ ਸੌਂਪੀ ਗਈ ਹੈ। ਐਮਐਸ ਧੋਨੀ ਦੀ ਅਗਵਾਈ ਵਾਲੀ ਸੀਐਸਕੇ ਇਸ ਸੀਜ਼ਨ ਦੇ ਪਿਛਲੇ ਪ੍ਰਦਰਸ਼ਨ ਨੂੰ ਭੁੱਲ ਕੇ ਅੱਗੇ ਵਧਣਾ ਚਾਹੇਗੀ। ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਨਜ਼ਦੀਕ ਹੋਣ ਦੀ ਉਮੀਦ ਹੈ। ਤਾਂ ਆਓ ਜਾਣਦੇ ਹਾਂ ਮੈਚ ਨੂੰ ਕਦੋਂ ਅਤੇ ਕਿਵੇਂ ਦੇਖ ਸਕਦੇ ਹੋ ..
CSK ਬਨਾਮ DC IPL 2021 ਮੈਚ ਕਿੱਥੇ ਖੇਡਿਆ ਜਾਵੇਗਾ?
ਸੀਐਸਕੇ ਬਨਾਮ ਡੀਸੀ ਆਈਪੀਐਲ 2021 ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਸੀਐਸਕੇ ਬਨਾਮ ਡੀਸੀ ਆਈਪੀਐਲ 2021 ਮੈਚ ਕਦੋਂ ਹੋਵੇਗਾ?
ਸੀਐਸਕੇ ਬਨਾਮ ਡੀਸੀ ਆਈਪੀਐਲ 2021 ਮੈਚ ਸ਼ਨੀਵਾਰ, 10 ਅਪ੍ਰੈਲ, 2021 ਨੂੰ ਹੋਵੇਗਾ।
ਮੈਚ ਕਿਸ ਸਮੇਂ ਸ਼ੁਰੂ ਹੋਣਾ ਹੈ?
ਸੀਐਸਕੇ ਬਨਾਮ ਡੀਸੀ ਆਈਪੀਐਲ 2021 ਦਾ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਜਦੋਂ ਕਿ ਟੌਸ ਸੱਤ ਵਜੇ ਹੋਵੇਗਾ।
ਕਿਹੜਾ ਟੀਵੀ ਚੈਨਲ ਮੈਚ ਪ੍ਰਸਾਰਿਤ ਕਰੇਗਾ?
ਆਈਪੀਐਲ 2021 ਦਾ ਦੂਜਾ ਮੈਚ ਸਟਾਰ ਸਪੋਰਟਸ ਨੈਟਵਰਕ 'ਤੇ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ।
ਤੁਸੀਂ ਮੈਚ ਦਾ ਸਿੱਧਾ ਪ੍ਰਸਾਰਣ ਕਿੱਥੇ ਵੇਖ ਸਕਦੇ ਹੋ?
ਸੀਐਸਕੇ ਬਨਾਮ ਡੀਸੀ ਆਈਪੀਐਲ 2021 ਮੈਚ ਦੀ ਲਾਈਵ ਸਟ੍ਰੀਮਿੰਗ Disney+Hotstar 'ਤੇ ਉਪਲਬਧ ਹੋਵੇਗਾ।
ਇਹ ਵੀ ਪੜ੍ਹੋ: ਇਲੈਕਟ੍ਰਿਕ ਸਕੂਟਰ ਖਰੀਦਣ ਸਮੇਂ ਧਿਆਨ 'ਚ ਰੱਖੋ ਇਹ 4 ਗੱਲਾਂ, ਫਿਰ ਚੁਣ ਸਕੋਗੇ ਬਹਿਤਰ ਆਪਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904