India vs Australia 1st ODI, David Warner: ਮੋਹਾਲੀ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਵਨਡੇ ਖੇਡਿਆ ਜਾ ਰਿਹਾ ਹੈ। ਡੇਵਿਡ ਵਾਰਨਰ ਨੇ ਇਸ ਮੈਚ 'ਚ ਖਾਸ ਸੈਂਕੜਾ ਪੂਰਾ ਕਰ ਲਿਆ ਹੈ। ਡੇਵਿਡ ਵਾਰਨਰ ਭਾਰਤ ਖਿਲਾਫ 53 ਗੇਂਦਾਂ 'ਚ 52 ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 6 ਚੌਕੇ ਅਤੇ 2 ਛੱਕੇ ਆਏ।


ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜੇਕਰ ਵਾਰਨਰ 52 ਦੌੜਾਂ ਬਣਾ ਕੇ ਆਊਟ ਹੋ ਗਏ ਤਾਂ ਉਨ੍ਹਾਂ ਨੇ ਆਪਣਾ ਸੈਂਕੜਾ ਕਿਵੇਂ ਪੂਰਾ ਕੀਤਾ। ਦਰਅਸਲ, ਵਾਰਨਰ ਨੇ ਭਾਰਤ ਦੇ ਖਿਲਾਫ ਪਹਿਲੇ ਵਨਡੇ ਵਿੱਚ ਦੋ ਛੱਕੇ ਜੜੇ ਸਨ। ਇਸ ਨਾਲ ਉਨ੍ਹਾਂ ਨੇ ਵਨਡੇ 'ਚ 100 ਛੱਕੇ ਪੂਰੇ ਕਰ ਲਏ। ਉਹ ਵਨਡੇ 'ਚ 100 ਤੋਂ ਵੱਧ ਛੱਕੇ ਲਗਾਉਣ ਵਾਲੇ ਆਸਟ੍ਰੇਲੀਆ ਦੇ ਸੱਤਵੇਂ ਕ੍ਰਿਕਟਰ ਬਣ ਗਏ ਹਨ।


ਵਨਡੇ 'ਚ 100 ਤੋਂ ਵੱਧ ਛੱਕੇ ਲਗਾਉਣ ਵਾਲੇ ਸੱਤਵੇਂ ਆਸਟ੍ਰੇਲੀਆਈ ਕ੍ਰਿਕਟਰ ਬਣ ਗਏ ਵਾਰਨਰ


ਡੇਵਿਡ ਵਾਰਨਰ ਨੇ ਹੁਣ ਤੱਕ 148 ਮੈਚਾਂ ਵਿੱਚ 101 ਛੱਕੇ ਜੜੇ ਹਨ। ਵਾਰਨਰ ਤੋਂ ਪਹਿਲਾਂ ਰਿਕੀ ਪੋਂਟਿੰਗ (159 ਛੱਕੇ), ਏਡਮ ਗਿਲਕ੍ਰਿਸਟ (148 ਛੱਕੇ), ਸ਼ੇਨ ਵਾਟਸਨ (131 ਛੱਕੇ), ਆਰੋਨ ਫਿੰਚ (129 ਛੱਕੇ), ਗਲੇਨ ਮੈਕਸਵੈੱਲ (128 ਛੱਕੇ) ਅਤੇ ਐਂਡਰਿਊ ਸਾਇਮੰਡਸ (103 ਛੱਕੇ) ਇਹ ਉਪਲਬਧੀ ਹਾਸਲ ਕਰ ਚੁੱਕੇ ਹਨ।


ਇਹ ਵੀ ਪੜ੍ਹੋ: Watch: ਟੀਮ ਇੰਡੀਆ ਨੂੰ 12 ਸਾਲ ਬਾਅਦ ਵਿਸ਼ਵ ਕੱਪ ਜਿਤਾਉਣਗੇ ਸ਼ੁਭਮਨ ਗਿੱਲ, ਵੇਖੋ ਨੌਜਵਾਨ ਓਪਨਰ ਨੇ ਕੀ ਕਿਹਾ?


ਸ਼ਾਹਿਦ ਅਫਰੀਦੀ ਨੇ ਵਨਡੇ 'ਚ ਲਗਾਏ ਸਭ ਤੋਂ ਜ਼ਿਆਦਾ ਛੱਕੇ


ਤੁਹਾਨੂੰ ਦੱਸ ਦਈਏ ਕਿ ਵਨਡੇ ਕ੍ਰਿਕਟ ਦੇ ਇਤਿਹਾਸ ਵਿੱਚ ਪਾਕਿਸਤਾਨ ਦੇ ਸ਼ਾਹਿਦ ਅਫਰੀਦੀ ਅਤੇ ਵੈਸਟਇੰਡੀਜ਼ ਦੇ ਕ੍ਰਿਸ ਗੇਲ ਨੇ ਸਾਂਝੇ ਤੌਰ 'ਤੇ ਸਭ ਤੋਂ ਵੱਧ ਛੱਕੇ ਲਗਾਏ ਹਨ। ਦੋਵਾਂ ਦੇ ਨਾਂ 351 ਛੱਕੇ ਹਨ। ਉਥੇ ਹੀ ਭਾਰਤ ਦੇ ਰੋਹਿਤ ਸ਼ਰਮਾ ਇਸ ਰਿਕਾਰਡ ਸੂਚੀ 'ਚ ਤੀਜੇ ਸਥਾਨ 'ਤੇ ਹਨ। ਹਿਟਮੈਨ ਦੇ ਨਾਂ 286 ਛੱਕੇ ਹਨ।


ਪਹਿਲੇ ਵਨਡੇ 'ਚ ਇਦਾਂ ਦੀ ਭਾਰਤ ਦੀ ਪਲੇਇੰਗ ਇਲੈਵਨ  


ਸ਼ੁਭਮਨ ਗਿੱਲ, ਰੁਤੁਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਕਪਤਾਨ ਅਤੇ ਵਿਕਟਕੀਪਰ), ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ।


ਪਹਿਲੇ ਵਨਡੇ 'ਚ ਇਦਾਂ ਦੀ ਆਸਟ੍ਰੇਲੀਆ ਦੀ ਪਲੇਇੰਗ ਇਲੈਵਨ


ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਸਟੀਵ ਸਮਿਥ, ਮਾਰਨਸ ਲਾਬੁਸ਼ੇਨ, ਕੈਮਰਨ ਗ੍ਰੀਨ, ਜੋਸ਼ ਇੰਗਲਿਸ (ਵਿਕਟਕੀਪਰ), ਮਾਰਕਸ ਸਟੋਇਨਿਸ, ਮੈਥਿਊ ਸ਼ਾਰਟ, ਪੈਟ ਕਮਿੰਸ (ਕਪਤਾਨ), ਸੀਨ ਏਬੋਟ ਅਤੇ ਏਡਮ ਜੰਪਾ।


ਇਹ ਵੀ ਪੜ੍ਹੋ: World wrestling Championships: ਭਾਰਤ ਦੀ ਅੰਤਿਮ ਪੰਘਾਲ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੀ ਬਣੀ ਛੇਵੀਂ ਮਹਿਲਾ ਪਹਿਲਵਾਨ