ਨਵੀਂ ਦਿੱਲੀ: ਹਾਲ ਹੀ 'ਚ ਜਦੋਂ ਟੀ-20 ਵਿਸ਼ਵ ਕੱਪ 2021 'ਚ ਪਾਕਿਸਤਾਨ ਨੇ ਪਹਿਲੀ ਵਾਰ ਭਾਰਤ ਨੂੰ ਹਰਾਇਆ ਸੀ ਤਾਂ ਕੁਝ ਟ੍ਰੋਲਰਾਂ ਨੇ ਭਾਰਤੀ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਸੀ।


ਭਾਰਤੀ ਟੀਮ ਦੇ ਮੌਜੂਦਾ ਤੇ ਸਾਬਕਾ ਸਿਤਾਰਿਆਂ ਨੇ ਜਦੋਂ ਸ਼ਮੀ ਨੂੰ ਟ੍ਰੋਲ ਹੁੰਦੇ ਦੇਖਿਆ ਤਾਂ ਉਹ ਤੁਰੰਤ ਆਪਣੇ ਸਟਾਰ ਖਿਡਾਰੀ ਦੇ ਬਚਾਅ 'ਚ ਖੜ੍ਹੇ ਹੋ ਗਏ ਪਰ ਹੁਣ ਇਸ ਟ੍ਰੋਲ ਵੱਲੋਂ ਜੋ ਪੋਲ ਖੋਲ੍ਹੀ ਜਾ ਰਹੀ ਹੈ, ਉਹ ਹੈਰਾਨ ਕਰਨ ਵਾਲੀ ਹੈ। ਦਰਅਸਲ ਸ਼ਮੀ ਨੂੰ ਭਾਰਤੀ ਪ੍ਰਸ਼ੰਸਕਾਂ ਨੇ ਨਹੀਂ ਸਗੋਂ ਪਾਕਿਸਤਾਨ ਦੇ ਲੋਕਾਂ ਨੇ ਟ੍ਰੋਲ ਕੀਤਾ ਸੀ। ਇਸ ਐਕਟ ਨਾਲ ਉਹ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।


ਏਐਨਆਈ ਦੀ ਇੱਕ ਰਿਪੋਰਟ ਮੁਤਾਬਕ, ਸ਼ਮੀ ਦੇ ਖਿਲਾਫ ਗਲਤ ਜਾਣਕਾਰੀ ਦੀ ਮੁਹਿੰਮ ਕੱਟੜ ਵਿਰੋਧੀ ਪਾਕਿਸਤਾਨ ਨੇ ਭਾਰਤ ਦੀ ਹਾਰ ਤੋਂ ਬਾਅਦ ਸ਼ੁਰੂ ਕੀਤੀ ਅਤੇ ਉਸਨੂੰ ਆਨਲਾਈਨ ਦੁਰਵਿਵਹਾਰ ਦਾ ਸ਼ਿਕਾਰ ਬਣਾਇਆ।


ਮੈਚ ਖਤਮ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਭਾਰਤੀ ਤੇਜ਼ ਗੇਂਦਬਾਜ਼ ਦੇ ਖਿਲਾਫ ਅਪਮਾਨਜਨਕ ਬਿਆਨ ਪੋਸਟ ਕੀਤੇ।


ਅਣ-ਪ੍ਰਮਾਣਿਤ ਟਵਿੱਟਰ ਹੈਂਡਲ, ਕਾਊਂਟਰ ਪ੍ਰੋਪੇਗੰਡਾ ਡਿਵੀਜ਼ਨ ਦੇ 10 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ ਅਤੇ ਇਸ ਮੁਤਾਬਕ ਇਹ ਪਾਕਿਸਤਾਨ ਵਲੋਂ ਸ਼ੁਰੂ ਕੀਤੀ ਗਈ ਇੱਕ ਗਲਤ ਸੂਚਨਾ ਮੁਹਿੰਮ ਸੀ।


ਇਹ ਵੀ ਪੜ੍ਹੋ: Channi Delhi Visit: ਕੈਪਟਨ ਦੇ ਧਮਾਕੇ ਮਗਰੋਂ ਕਾਂਗਰਸ ਨੂੰ ਪਈਆ ਭਾਜੜਾਂ, ਚੰਨੀ ਨੂੰ ਮੁੜ ਸੱਦਿਆ ਦਿੱਲੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904