Pakistan vs England 1st Test: ਇੰਗਲੈਂਡ ਨੇ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਪਾਕਿਸਤਾਨ ਨੂੰ ਪਾਰੀ ਤੇ 47 ਦੌੜਾਂ ਨਾਲ ਹਰਾਇਆ। ਇਹ ਪਾਕਿਸਤਾਨ ਦੀ ਸਭ ਤੋਂ ਸ਼ਰਮਨਾਕ ਹਾਰ ਹੈ। ਇਸ ਹਾਰ ਦੇ ਨਾਲ ਹੀ ਉਸ ਦੇ ਮੱਥੇ 'ਤੇ ਕਲੰਕ ਵੀ ਲੱਗ ਗਿਆ। ਪਾਕਿਸਤਾਨ ਨੂੰ ਟੈਸਟ ਕ੍ਰਿਕਟ ਦੇ 147 ਸਾਲ ਪੁਰਾਣੇ ਇਤਿਹਾਸ 'ਚ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦਾ ਇੱਕ ਅਹਿਮ ਕਾਰਨ ਹੈ। ਇਹ ਪਹਿਲੀ ਵਾਰ ਹੈ ਕਿ ਪਹਿਲੀ ਪਾਰੀ ਵਿੱਚ 500 ਤੋਂ ਵੱਧ ਦੌੜਾਂ ਬਣਾਉਣ ਤੋਂ ਬਾਅਦ ਕੋਈ ਟੀਮ ਪਾਰੀ ਅਤੇ ਦੌੜਾਂ ਦੇ ਫਰਕ ਨਾਲ ਹਾਰੀ ਹੈ।


ਅਸਲ ਵਿੱਚ, ਟੈਸਟ ਕ੍ਰਿਕਟ ਵਿੱਚ ਅੱਜ ਤੱਕ ਅਜਿਹਾ ਕਦੇ ਨਹੀਂ ਹੋਇਆ ਕਿ ਕੋਈ ਟੀਮ ਪਹਿਲੀ ਪਾਰੀ ਵਿੱਚ 500 ਤੋਂ ਵੱਧ ਦੌੜਾਂ ਬਣਾਵੇ ਅਤੇ ਪਾਰੀ ਦੇ ਫਰਕ ਨਾਲ ਹਾਰ ਗਈ ਹੋਵੇ। ਪਰ ਇਹ ਰਿਕਾਰਡ ਮੁਲਤਾਨ ਟੈਸਟ 'ਚ ਟੁੱਟ ਗਿਆ। ਇਸ ਤਰ੍ਹਾਂ ਪਾਕਿਸਤਾਨ ਦੇ ਨਾਂਅ 'ਤੇ ਸ਼ਰਮਨਾਕ ਹਾਰ ਜੁੜ ਗਈ ਹੈ। ਪਾਕਿਸਤਾਨ ਨੇ ਪਹਿਲੀ ਪਾਰੀ ਵਿੱਚ 556 ਦੌੜਾਂ ਬਣਾਈਆਂ ਸਨ। ਪਰ ਦੂਜੀ ਪਾਰੀ ਵਿਚ ਟੀਮ 220 ਦੌੜਾਂ ਦੇ ਸਕੋਰ 'ਤੇ ਢਹਿ ਗਈ। ਦੂਜੀ ਪਾਰੀ ਵਿੱਚ ਇੰਗਲੈਂਡ ਦੇ ਗੇਂਦਬਾਜ਼ਾਂ ਦਾ ਪੂਰੀ ਤਰ੍ਹਾਂ ਦਬਦਬਾ ਰਿਹਾ।



ਪਾਕਿਸਤਾਨ ਦੀ ਪਹਿਲੀ ਪਾਰੀ 'ਚ ਤਿੰਨ ਸੈਂਕੜੇ


ਪਾਕਿਸਤਾਨ ਨੇ ਪਹਿਲੀ ਪਾਰੀ ਵਿੱਚ 556 ਦੌੜਾਂ ਬਣਾਈਆਂ ਸਨ। ਇਸ ਦੌਰਾਨ ਸ਼ਫੀਕ, ਸ਼ਾਨ ਮਸੂਦ ਅਤੇ ਆਗਾ ਸਲਮਾਨ ਨੇ ਸੈਂਕੜੇ ਲਗਾਏ ਸਨ। ਸ਼ਫੀਕ ਨੇ 184 ਗੇਂਦਾਂ ਦਾ ਸਾਹਮਣਾ ਕਰਦੇ ਹੋਏ 102 ਦੌੜਾਂ ਬਣਾਈਆਂ ਸਨ। ਸ਼ਾਨ ਮਸੂਦ ਨੇ 151 ਦੌੜਾਂ ਦੀ ਪਾਰੀ ਖੇਡੀ ਸੀ। ਉਨ੍ਹਾਂ ਨੇ 13 ਚੌਕੇ ਅਤੇ 2 ਛੱਕੇ ਲਗਾਏ। ਆਗਾ ਸਲਮਾਨ 104 ਦੌੜਾਂ ਬਣਾ ਕੇ ਅਜੇਤੂ ਰਹੇ। ਉਸ ਨੇ 119 ਗੇਂਦਾਂ ਦਾ ਸਾਹਮਣਾ ਕਰਦੇ ਹੋਏ 10 ਚੌਕੇ ਅਤੇ 3 ਛੱਕੇ ਲਗਾਏ।


ਇੰਗਲੈਂਡ ਨੇ ਪਹਿਲੀ ਪਾਰੀ 'ਚ ਤੋੜੇ ਕਈ ਰਿਕਾਰਡ


ਟੀਮ ਲਈ ਹੈਰੀ ਬਰੂਕ ਨੇ ਤੀਹਰਾ ਸੈਂਕੜਾ ਲਗਾਇਆ ਸੀ। ਉਸ ਨੇ 317 ਦੌੜਾਂ ਦੀ ਪਾਰੀ ਖੇਡੀ ਸੀ। ਬਰੁਕ ਨੇ 317 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ। 322 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਨੇ 29 ਚੌਕੇ ਅਤੇ 3 ਛੱਕੇ ਲਗਾਏ। ਜੋ ਰੂਟ ਨੇ ਦੋਹਰਾ ਸੈਂਕੜਾ ਲਗਾਇਆ ਸੀ। ਉਸ ਨੇ 262 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਇੰਗਲੈਂਡ ਨੇ ਪਹਿਲੀ ਪਾਰੀ 823 ਦੌੜਾਂ ਬਣਾ ਕੇ ਐਲਾਨ ਦਿੱਤੀ। ਜਵਾਬ 'ਚ ਪਾਕਿਸਤਾਨ ਦੀ ਟੀਮ ਦੂਜੀ ਪਾਰੀ 'ਚ 220 ਦੌੜਾਂ ਬਣਾ ਕੇ ਆਲ ਆਊਟ ਹੋ ਗਈ।



ਸਭ ਤੋਂ ਵੱਧ ਸੈਂਕੜੇ ਬਣਾਏ ਪਰ ਫਿਰ ਵੀ ਹਾਰ ਗਏ 


ਪਾਕਿਸਤਾਨ ਲਈ ਮੁਲਤਾਨ ਟੈਸਟ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਏ ਪਰ ਫਿਰ ਵੀ ਟੀਮ ਹਾਰ ਗਈ। ਇਹ ਤੀਜੀ ਵਾਰ ਹੈ ਜਦੋਂ ਕਿਸੇ ਟੀਮ ਨੇ ਸਭ ਤੋਂ ਵੱਧ ਸੈਂਕੜੇ ਬਣਾਏ ਹਨ ਅਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 1992 'ਚ ਕੋਲੰਬੋ 'ਚ ਸ਼੍ਰੀਲੰਕਾ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਮੈਚ 'ਚ 3 ਸੈਂਕੜੇ ਲੱਗੇ ਸਨ ਪਰ ਇਸ ਵਿੱਚ ਸ਼੍ਰੀਲੰਕਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਨੇ ਮੁਲਤਾਨ ਟੈਸਟ 'ਚ ਵੀ 3 ਸੈਂਕੜੇ ਲਗਾਏ ਅਤੇ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ 2022 ਵਿਚ ਵੀ ਪਾਕਿਸਤਾਨ ਨਾਲ ਕੁਝ ਅਜਿਹਾ ਹੀ ਹੋਇਆ ਸੀ।