ਲੰਡਨ: ਇੰਗਲੈਂਡ ਦੇ ਸਾਬਕਾ ਸਪਿੰਨਰ ਗ੍ਰੀਮ ਸਵਾਨ ਨੇ ਕਿਹਾ ਹੈ ਕਿ ਆਸਟ੍ਰੇਲੀਆ ’ਚ ਇਤਿਹਾਸਕ ਟੈਸਟ ਲੜੀ ਜਿੱਤਣ ਤੋਂ ਬਾਅਦ ਭਾਰਤ ਦੀ ਟੀਮ ਨੂੰ ਹੁਣ ਹਰਾਉਣਾ ਬਹੁਤ ਔਖਾ ਹੋਵੇਗਾ ਤੇ ਜੇ ਇੰਗਲੈਂਡ ਦੀ ਟੀਮ ਅਗਲੇ ਮਹੀਨੇ ਵਿਰਾਟ ਕੋਹਲੀ ਦੀ ਟੀਮ ਨੂੰ ਹਰਾ ਦਿੰਦੀ ਹੈ, ਤਾਂ ਇਹ ਵੱਡੀ ਉਪਲਬਧੀ ਹੋਵੇਗੀ।
ਇੰਗਲੈਂਡ ਪੰਜ ਫ਼ਰਵਰੀ ਤੋਂ ਚਾਰ ਟੈਸਟ ਮੈਚਾਂ ਦੀ ਲੜੀ ਲਈ ਭਾਰਤ ਦਾ ਦੌਰਾ ਕਰੇਗਾ, ਜਦ ਕਿ ਉਸ ਤੋਂ ਬਾਅਦ ਪੰਜ ਟੀ-20 ਤੇ ਤਿੰਨ ਇੱਕ ਦਿਨਾ ਕੌਮਾਂਤਰੀ ਮੈਚਾਂ ਦੀ ਲੜੀ ਵੀ ਖੇਡੀ ਜਾਵੇਗੀ। ਸਵਾਨ ਨੇ ਕਿਹਾ ਕਿ ਪਹਿਲੇ ਮੈਚ ਤੋਂ ਬਾਅਦ ਕਪਤਾਨ ਕੋਹਲੀ ਦੇ ਮੌਜੂਦ ਨਾ ਹੋਣ ਦੇ ਬਾਵਜੂਦ ਭਾਰਤ ਨੇ ਆਸਟ੍ਰੇਲੀਆ ਉੱਤੇ ਅਜਿਹਾ ਦਬਾਅ ਬਣਾਇਆ, ਜਿਹੋ ਜਿਹਾ ਬਹੁਤ ਘੱਟ ਟੀਮਾਂ ਬਣਾ ਪਾਉਂਦੀਆਂ ਹਨ।
ਸਵਾਨ ਨੇ ਅੱਗੇ ਕਿਹਾ ਕਿ ਆਸਟ੍ਰੇਲੀਆ ਦੀ ਟੀਮ ਹੁਣ ਦੁਨੀਆ ਦੀ ਸਰਬੀਤਮ ਟੀਮ ਨਹੀਂ ਰਹੀ। ਕਦੇ ਉਹ ਹੁੰਦੇ ਸਨ ਕਾਫ਼ੀ ਅੱਗੇ…ਪਰ ਹੁਣ ਅਜਿਹਾ ਨਹੀਂ ਹੈ ਪਰ ਸਾਡੇ ਅੰਦਰ ਇਸ ਨੂੰ ਲੈ ਕੇ ਜਨੂੰਨ ਹੈ। ਸਵਾਨ ਨੇ ਕਿਹਾ ਕਿ ਜੇ ਇੰਗਲੈਂਡ ਦੁਨੀਆ ਦੀ ਸਰਬੋਤਮ (The Best) ਟੀਮ ਬਣਨਾ ਚਾਹੁੰਦਾ ਹੈ, ਤਾਂ ਉਨ੍ਹਾਂ ਨੂੰ ਸਿਰਫ਼ ਆਸਟੇਰਲੀਆ ਨੂੰ ਹਰਾਉਣ ਦੀ ਕੋਸ਼ਿਸ਼ ਦੀ ਇੱਛਾ ਤੋਂ ਅਗਾਂਹ ਵਧਣਾ ਹੋਵੇਗਾ।
ਇੰਗਲੈਂਡ ਲਈ 2008 ਤੋਂ 2013 ਦੌਰਾਨ 60 ਟੈਸਟਾਂ ਵਿੱਚ 255 ਵਿਕੇਟਾਂ ਹਾਸਲ ਕਰਨ ਵਾਲੇ 41 ਸਾਲਾ ਸਾਬਕਾ ਆੱਫ਼–ਸਪਿੰਨਰ ਸਵਾਨ ਨੇ ਇੰਗਲੈਂਡ ਦੇ ਖਿਡਾਰੀਆਂ ਨੂੰ ਪਿਛਲੀਆਂ ਗ਼ਲਤੀਆਂ ਤੋਂ ਸਿੱਖਣ ਅਤੇ ਕੇਵਿਨ ਪੀਟਰਸਨ ਵਾਂਗ ਸਪਿੰਨ ਦਾ ਸਾਹਮਣਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਨੂੰ ਤਦ ਤੱਕ ਨਹੀਂ ਹਰਾ ਸਕਦੇ, ਜਦੋਂ ਤੱਕ ਕਿ ਸਪਿੰਨਰ ਵਿਕੇਟ ਨਾ ਲਏ ਜਾਣ। ਇਸ ਤੋਂ ਬਾਅਦ ਕੇਵਿਨ ਪੀਟਰਸਨ ਵਰਗੀ ਬੱਲੇਬਾਜ਼ੀ ਵੀ ਕਰਨੀ ਹੋਵੇਗੀ।
ਇਹ ਵੀ ਪੜ੍ਹੋ: ਸਿਰਾਜ ਨੂੰ ਪਿਤਾ ਦੀ ਕਬਰ 'ਤੇ ਵੇਖ ਭਾਵੁਕ ਹੋਏ ਧਰਮਿੰਦਰ, ਕਿਹਾ- ਪੂਰੇ ਭਾਰਤ ਨੂੰ ਤੁਹਾਡੇ 'ਤੇ ਮਾਣ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਆਸਟ੍ਰੇਲੀਆ ਦੀ ਟੀਮ ਹੁਣ ਦੁਨੀਆ ’ਚ ‘ਬੈਸਟ’ ਨਹੀਂ, ਭਾਰਤੀ ਨੂੰ ਹਰਾਉਣ ’ਤੇ ਧਿਆਨ ਦੇਵੇ ਇੰਗਲੈਂਡ: ਗ੍ਰੀਮ ਸਵਾਨ
ਏਬੀਪੀ ਸਾਂਝਾ
Updated at:
22 Jan 2021 01:59 PM (IST)
ਇੰਗਲੈਂਡ ਲਈ 2008 ਤੋਂ 2013 ਦੌਰਾਨ 60 ਟੈਸਟਾਂ ਵਿੱਚ 255 ਵਿਕੇਟਾਂ ਹਾਸਲ ਕਰਨ ਵਾਲੇ 41 ਸਾਲਾ ਸਾਬਕਾ ਆੱਫ਼–ਸਪਿੰਨਰ ਸਵਾਨ ਨੇ ਇੰਗਲੈਂਡ ਦੇ ਖਿਡਾਰੀਆਂ ਨੂੰ ਪਿਛਲੀਆਂ ਗ਼ਲਤੀਆਂ ਤੋਂ ਸਿੱਖਣ ਅਤੇ ਕੇਵਿਨ ਪੀਟਰਸਨ ਵਾਂਗ ਸਪਿੰਨ ਦਾ ਸਾਹਮਣਾ ਕਰਨ ਲਈ ਕਿਹਾ।
- - - - - - - - - Advertisement - - - - - - - - -