ਨਵੀਂ ਦਿੱਲੀ: ਅੱਜ ਐਮਐਸ ਧੋਨੀ ਦਾ ਜਨਮਦਿਨ ਹੈ ਧੋਨੀ ਅੱਜ 39 ਸਾਲਾਂ ਦੇ ਹੋਣਗੇ। ਧੋਨੀ ਨੇ 2004 ਵਿੱਚ ਭਾਰਤ ਲਈ ਡੈਬਿਊ ਕੀਤਾ ਸੀ। ਫਿਲਹਾਲ, ਐਮਐਸ ਲੰਬੇ ਸਮੇਂ ਤੋਂ ਮੈਦਾਨ ਤੋਂ ਦੂਰ ਹੈ ਪਰ ਧੋਨੀ ਅਜੇ ਵੀ ਗ੍ਰੇਟ ਫਿਨਿਸ਼ਰ ਵਜੋਂ ਜਾਣੇ ਜਾਂਦੇ ਹਨ। ਸਾਲ 2008 ਅਤੇ 2009 ਵਿਚ ਧੋਨੀ ਨੂੰ ਆਈਸੀਸੀ ਵਨਡੇ ਪਲੇਅਰ ਦਾ ਖਿਤਾਬ ਮਿਲਿਆ ਹੈ। ਉਸ ਦੇ ਜਨਮ ਦਿਨ ਮੌਕੇ ਆਓ ਕੁਝ ਰਿਕਾਰਡਾਂ 'ਤੇ ਝਾਤ ਮਾਰੀਏ ਜੋ ਧੋਨੀ ਨੂੰ ਕਪਤਾਨ ਕੂਲ ਨਾਲ ਅਜਿਹਾ ਖਿਡਾਰੀ ਬਣਾਉਂਦੇ ਹਨ ਜਿਸਦਾ ਰਿਕਾਰਡ ਤੋੜਿਆ ਨਹੀਂ ਜਾ ਸਕਦਾ।

  1. ਧੋਨੀ ਕੋਲ ਆਈਸੀਸੀ ਦੀ ਤਿੰਨ ਵੱਡੀਆਂ ਟਰਾਫੀਆਂ ਹਨ। ਜਿਸ ਵਿਚ 2007 ਵਰਲਡ ਟੀ-20, 2011 ਵਰਲਡ ਕੱਪ ਅਤੇ 2013 ਆਈਸੀਸੀ ਚੈਂਪੀਅਨਜ਼ ਟਰਾਫੀ ਸ਼ਾਮਲ ਹੈ। ਧੋਨੀ ਨੇ ਟੀਮ ਇੰਡੀਆ ਨੂੰ ਆਈਸੀਸੀ ਟੈਸਟ ਰੈਂਕਿੰਗ ਵਿਚ ਸਿਖਰਾਂ 'ਤੇ ਪਹੁੰਚਾਇਆ।

  2. ਧੋਨੀ ਤੀਜਾ ਸਭ ਤੋਂ ਸਫਲ ਵਿਕਟਕੀਪਰ ਹੈ ਜਿਸ ਨੇ ਆਪਣੇ 500 ਮੈਚਾਂ ਵਿਚ 780 ਖਿਡਾਰੀਆਂ ਨੂੰ ਪਵੇਲੀਅਨ ਭੇਜਿਆ ਹੈ। ਇਸ ਵਿਚ ਪਹਿਲੇ ਨੰਬਰ ‘ਤੇ ਦੱਖਣੀ ਅਫਰੀਕਾ ਦਾ ਮਾਰਕ ਬਾਊਚਰ ਅਤੇ ਦੂਜੇ ਨੰਬਰ ‘ਤੇ ਆਸਟਰੇਲੀਆ ਦਾ ਐਡਮ ਗਿਲਕ੍ਰਿਸਟ ਹੈ। ਜਿਨ੍ਹਾਂ ਨੇ 998 ਅਤੇ 905 ਖਿਡਾਰੀਆਂ ਨੂੰ ਵਾਪਸ ਭੇਜਿਆ ਹੈ।

  3. ਸਭ ਤੋਂ ਜ਼ਿਆਦਾ ਸਟੰਪਿੰਗ ਕਰਨ ਦਾ ਰਿਕਾਰਡ ਵੀ ਧੋਨੀ ਦੇ ਕੋਲ ਹੈ। ਉਨ੍ਹਾਂ ਨੇ ਹੁਣ ਤੱਕ 178 ਸਟੰਪਿੰਗ ਕੀਤੀ ਹੈ।

  4. ਧੋਨੀ ਟੀ-20 ਵਿਚ ਸਭ ਤੋਂ ਸਫਲ ਵਿਕਟਕੀਪਰ ਹੈ ਜਿੱਥੇ ਉਸ ਦੇ ਨਾਂ 82 ਖਿਜਾਰੀਆਂ ਦਾ ਸ਼ਿਕਾਰ ਹੋਇਆ।

  5. ਐਮਐਸ ਧੋਨੀ ਨੇ ਆਪਣਾ ਪਹਿਲਾ ਵਨਡੇ ਅਤੇ ਟੈਸਟ ਸੈਂਕੜਾ ਪਾਕਿਸਤਾਨ ਦੇ ਖਿਲਾਫ ਠੋਕਿਆ ਜਿੱਥੇ ਉਸਨੇ 148 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।




6. ਧੋਨੀ ਨੇ ਵਨਡੇ 'ਚ ਹੁਣ ਤੱਕ ਕੁੱਲ 217 ਛੱਕੇ ਲਗਾਏ ਹਨ। ਧੋਨੀ ਇਸ ਸੂਚੀ ਵਿਚ ਚੌਥੇ ਨੰਬਰ 'ਤੇ ਹਨ। ਧੋਨੀ ਨੇ ਕਪਤਾਨ ਵਜੋਂ ਵੀ ਸਭ ਤੋਂ ਵੱਧ ਛੱਕੇ ਲਗਾਏ ਹਨ।

7. ਧੋਨੀ ਦੇ ਨਾਂ ਇੱਕ ਹੋਰ ਵਿਲੱਖਣ ਰਿਕਾਰਡ ਹੈ ਜਿੱਥੇ ਉਸਨੇ ਅਰਧ ਸੈਂਕੜਾ ਲਗਾਏ ਬਗੈਰ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ। ਧੋਨੀ ਨੇ ਬਿਨਾਂ ਕਿਸੇ ਅਰਧ ਸੈਂਕੜੇ ਦੇ 1000 ਦੌੜਾਂ ਬਣਾਈਆਂ ਹਨ।

8. 7ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦਿਆਂ ਧੋਨੀ ਨੇ ਸਭ ਤੋਂ ਜ਼ਿਆਦਾ ਸੈਂਕੜੇ ਲਗਾਏ ਹਨ। ਇਸ ਲੜੀ 'ਤੇ ਬੱਲੇਬਾਜ਼ੀ ਕਰਦਿਆਂ ਧੋਨੀ ਦੇ ਨਾਂ ਕੁਲ 2 ਸੈਂਕੜੇ ਹਨ।

9. ਧੋਨੀ ਕੁੱਲ 9 ਵਾਰ ਗੇਂਦਬਾਜ਼ੀ ਕਰ ਚੁੱਕੇ ਹਨ ਜਿਈਥੇ 2009 ਵਿੱਚ ਵੈਸਟਇੰਡੀਜ਼ ਦੇ ਖਿਲਾਫ ਉਸਦੀ ਪਹਿਲੀ ਵਿਕਟ ਆਈ ਸੀ।

10. ਏਫਰੋ ਏਸ਼ੀਅਨ ਕੱਪ ਵਿਚ ਮਹੇਲਾ ਜੈਵਰਧਨੇ ਨਾਲ 218 ਦੌੜਾਂ ਦੀ ਸਾਂਝੇਦਾਰੀ ਅਜੇ ਤੱਕ ਦੀ ਸਭ ਤੋਂ ਵੱਡੀ ਭਾਈਵਾਲੀ ਹੈ, ਜੋ ਇੱਕ ਵਿਸ਼ਵ ਰਿਕਾਰਡ ਹੈ।

11. ਧੋਨੀ ਪਹਿਲਾ ਖਿਡਾਰੀ ਹੈ ਜਿਸ ਨੂੰ ਲਗਾਤਾਰ ਦੋ ਵਾਰ ICC ਵਨਡੇ ਕ੍ਰਿਕਟਰ ਆਫ ਦ ਈਅਰ ਦਾ ਐਵਾਰਡ ਮਿਲਿਆ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904