ਹਾਰਦਿਕ ਪਾਂਡਿਆ ਬਣ ਗਏ ਪਾਪਾ, ਨਤਾਸ਼ਾ ਨੇ ਬੇਟੇ ਨੂੰ ਦਿੱਤਾ ਜਨਮ
ਏਬੀਪੀ ਸਾਂਝਾ | 30 Jul 2020 04:06 PM (IST)
ਹਾਰਦਿਕ ਪਾਂਡਿਆ ਤੇ ਨਤਾਸ਼ਾ ਦੋਵਾਂ ਨੇ ਹੀ ਇਸ ਸਮੇਂ ਨੂੰ ਖੂਬ ਇੰਜੂਆਏ ਕੀਤਾ ਹੈ। ਦੋਵਾਂ ਦੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੁੰਦੀਆਂ ਰਹੀਆਂ।
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਖਿਡਾਰੀ ਹਾਰਦਿਕ ਪਾਂਡਿਆ ਦੀ ਪਤਨੀ ਨਤਾਸ਼ਾ ਸਟੈਨਕੋਵਿਕ ਨੇ ਬੇਟੇ ਨੂੰ ਜਨਮ ਦਿੱਤਾ ਹੈ। ਹਾਰਦਿਕ ਦੇ ਪਰਿਵਾਰ ਵਿੱਚ ਮਹਿਮਾਨ ਦੇ ਆਉਣ 'ਤੇ ਉਸ ਦੇ ਲੱਖਾਂ ਪ੍ਰਸ਼ੰਸਕਾਂ ਨੇ ਉਸ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦਿੱਤੀ ਹੈ। ਹਾਰਦਿਕ ਨੇ ਬੇਟੇ ਦਾ ਹੱਥ ਫੜਕੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਕ੍ਰਿਕਟਰ ਨੇ ਬੇਹੱਦ ਹੀ ਖੂਬਸੂਰਤ ਤਸਵੀਰ ਨਾਲ ਆਪਣੇ ਬੇਟੇ ਦੇ ਆਉਣ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਇਸ ਤੋਂ ਪਹਿਲਾਂ ਨਤਾਸ਼ਾ ਨਾਲ ਤਸਵੀਰ ਸਾਂਝੀ ਕਰਦੇ ਹੋਏ ਹਾਰਦਿਕ ਨੇ ਕੈਪਸ਼ਨ ਵਿੱਚ ਲਿਖਿਆ ਸੀ, "ਜਲਦੀ ਆ ਰਿਹਾ ਹੈ।" ਉਂਝ ਨਤਾਸ਼ਾ ਤੇ ਹਾਰਦਿਕ ਨੇ ਪ੍ਰਸ਼ੰਸਕਾਂ ਨੂੰ ਪਹਿਲਾਂ ਹੀ ਇਹ ਸੰਕੇਤ ਦੇ ਦਿੱਤਾ ਸੀ ਕਿ ਉਹ ਜਲਦੀ ਹੀ ਆਪਣੇ ਪਹਿਲੇ ਬੱਚੇ ਦਾ ਪਿਤਾ ਬਣਨ ਜਾ ਰਹੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਲਿਖਿਆ ਗਿਆ ਸੀ- ਮੰਮੀ ਟੂ ਬੀ ਨਤਾਸ਼ਾ ਵੀ ਇਸ ਖਾਸ ਪਲ 'ਤੇ ਉਤਸ਼ਾਹਿਤ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904