Hardik Pandya Injury: ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਦੀ ਸੱਟ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਕ ਭਾਰਤੀ ਆਲਰਾਊਂਡਰ ਦੀ ਸੱਟ ਜ਼ਿਆਦਾ ਗੰਭੀਰ ਨਹੀਂ ਹੈ ਅਤੇ ਇਹ ਲਗਭਗ ਤੈਅ ਹੈ ਕਿ ਉਹ ਇੰਗਲੈਂਡ ਖਿਲਾਫ ਅਗਲੇ ਮੈਚ 'ਚ ਖੇਡਣਗੇ। ਪਿਛਲੇ ਵੀਰਵਾਰ (19 ਅਕਤੂਬਰ) ਨੂੰ ਹਾਰਦਿਕ ਪੰਡਯਾ ਨੂੰ ਬੰਗਲਾਦੇਸ਼ ਦੇ ਖਿਲਾਫ ਮੈਚ ਦੌਰਾਨ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਕੈਨ ਲਈ ਲਿਜਾਇਆ ਗਿਆ ਸੀ। ਸੱਟ ਲੱਗਣ ਤੋਂ ਬਾਅਦ ਹਾਰਦਿਕ ਫੀਲਡਿੰਗ ਲਈ ਮੈਦਾਨ 'ਚ ਨਹੀਂ ਪਰਤੇ ਸਨ।


ਉੱਥੇ ਹੀ ਬੀਸੀਸੀਆਈ ਵੱਲੋਂ ਅਗਲੇ ਮੈਚ ਨੂੰ ਲੈ ਕੇ ਅਪਡੇਟ ਦਿੰਦਿਆਂ ਕਿਹਾ ਗਿਆ ਕਿ ਉਹ ਨਿਊਜ਼ੀਲੈਂਡ ਦੇ ਖਿਲਾਫ ਬੀਤੇ ਐਤਵਾਰ (22 ਅਕਤੂਬਰ) ਨੂੰ ਖੇਡੇ ਜਾਣ ਵਾਲੇ ਮੈਚ 'ਚ ਟੀਮ ਦਾ ਹਿੱਸਾ ਨਹੀਂ ਹੋਣਗੇ। ਪਰ ਹੁਣ ਤੱਕ 'ਕ੍ਰਿਕਬਜ਼' ਦੀ ਇੱਕ ਰਿਪੋਰਟ ਨੇ ਇੱਕ ਵੱਡਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਹਾਰਦਿਕ ਦੀ ਸੱਟ ਜ਼ਿਆਦਾ ਗੰਭੀਰ ਨਹੀਂ ਹੈ। ਉਨ੍ਹਾਂ ਦੇ ਪੈਰ ਵਿੱਚ ਸਿਰਫ ਮੋਚ ਆਈ ਹੈ ਅਤੇ ਉਹ ਐਤਵਾਰ 29 ਅਕਤੂਬਰ ਨੂੰ ਇੰਗਲੈਂਡ ਖਿਲਾਫ ਹੋਣ ਵਾਲੇ ਮੈਚ 'ਚ ਚੋਣ ਲਈ ਉਪਲਬਧ ਹੋਣਗੇ।


ਇਹ ਵੀ ਪੜ੍ਹੋ: Asian Para Games: ਅੰਕੁਰ ਧਾਮਾ ਨੇ ਜਿੱਤਿਆ ਸੋਨ ਤਮਗ਼ਾ,16.37 ਮਿੰਟ 'ਚ ਪੂਰੀ ਕੀਤੀ 5000 ਮੀਟਰ ਦੀ ਦੌੜ


ਉੱਥੇ ਹੀ ਰਿਪੋਰਟ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਟੀਮ ਇੰਡੀਆ ਨੂੰ ਧਰਮਸ਼ਾਲਾ ਐਕਸਪਲੋਰ ਕਰਨ ਲਈ ਦੋ ਦਿਨਾਂ ਦਾ ਬ੍ਰੇਕ ਦਿੱਤਾ ਗਿਆ ਹੈ। ਭਾਰਤ ਨੇ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਮੈਚ ਖੇਡਿਆ ਸੀ।


ਪੰਜ ਮੈਚਾਂ ਚ ਜਿੱਤ ਹਾਸਲ ਕਰ ਚੁੱਕੀ ਭਾਰਤੀ ਟੀਮ


ਭਾਰਤੀ ਟੀਮ ਨੇ ਟੂਰਨਾਮੈਂਟ ਵਿੱਚ ਲਗਾਤਾਰ ਆਪਣਾ ਪੰਜਵਾਂ ਮੈਚ ਜਿੱਤਿਆ ਹੈ। ਰੋਹਿਤ ਬ੍ਰਿਗੇਡ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਆਸਟ੍ਰੇਲੀਆ ਖਿਲਾਫ ਮੈਚ ਨਾਲ ਕੀਤੀ ਸੀ। ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ, ਅਫਗਾਨਿਸਤਾਨ ਨੂੰ 8 ਵਿਕਟਾਂ, ਪਾਕਿਸਤਾਨ ਨੂੰ 7 ਵਿਕਟਾਂ, ਬੰਗਲਾਦੇਸ਼ ਨੂੰ 7 ਵਿਕਟਾਂ ਅਤੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ ਹੈ। ਇਸ ਤਰ੍ਹਾਂ ਟੀਮ ਇੰਡੀਆ ਨੇ ਵਿਸ਼ਵ ਕੱਪ ਵਿੱਚ ਜਿੱਤ ਦਾ ਪੰਜਾ ਖੇਡਿਆ ਹੈ। ਭਾਰਤ 10 ਅੰਕਾਂ ਨਾਲ ਅੰਕ ਸੂਚੀ ਵਿੱਚ ਟਾਪ ’ਤੇ ਹੈ। ਅਜਿਹੇ 'ਚ ਟੀਮ ਇੰਡੀਆ ਦਾ ਸੈਮੀਫਾਈਨਲ 'ਚ ਪਹੁੰਚਣਾ ਲਗਭਗ ਤੈਅ ਹੈ।


ਇਹ ਵੀ ਪੜ੍ਹੋ: Asian Para Games: ਨਿਸ਼ਾਦ ਕੁਮਾਰ ਨੇ ਪੁਰਸ਼ਾਂ ਦੀ ਉੱਚੀ ਛਾਲ ਵਿੱਚ ਜਿੱਤਿਆ ਸੋਨ ਤਮਗ਼ਾ