Ind vs PAK T20 World Cup : ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਟੀ-20 ਵਿਸ਼ਵ ਕੱਪ-2022 (T20 World Cup 2022) ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਆਸਟ੍ਰੇਲੀਆ 'ਚ ਹੋਣ ਵਾਲਾ ਵਿਸ਼ਵ ਕੱਪ 16 ਅਕਤੂਬਰ ਤੋਂ ਸ਼ੁਰੂ ਹੋਵੇਗਾ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 23 ਅਕਤੂਬਰ ਨੂੰ ਪਾਕਿਸਤਾਨ ਖ਼ਿਲਾਫ਼ ਮੈਚ ਨਾਲ ਕਰੇਗਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਖੇਡਿਆ ਜਾਵੇਗਾ। ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇਸ ਤੋਂ ਪਹਿਲਾਂ ਟੀ-20 ਵਿਸ਼ਵ ਕੱਪ-2021 ਵਿੱਚ ਇੱਕ-ਦੂਜੇ ਖ਼ਿਲਾਫ਼ ਖੇਡੀਆਂ ਸੀ। ਦੁਬਈ ਵਿੱਚ ਖੇਡੇ ਗਏ ਇਸ ਮੈਚ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਹਰਾਇਆ ਸੀ।


ਵਿਸ਼ਵ ਕੱਪ 16 ਅਕਤੂਬਰ ਤੋਂ ਸ਼ੁਰੂ ਹੋਵੇਗਾ। ਸੁਪਰ-12 ਰਾਉਂਡ ਦੇ ਮੈਚ 22 ਅਕਤੂਬਰ ਤੋਂ ਖੇਡੇ ਜਾਣਗੇ, ਜਿਸ 'ਚ ਆਸਟ੍ਰੇਲੀਆ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। ਇਹ ਟੂਰਨਾਮੈਂਟ 16 ਅਕਤੂਬਰ ਤੋਂ 13 ਨਵੰਬਰ ਤੱਕ ਖੇਡਿਆ ਜਾਵੇਗਾ। ਇਹ ਮੈਚ ਮੈਲਬੌਰਨ, ਸਿਡਨੀ, ਬ੍ਰਿਸਬੇਨ, ਐਡੀਲੇਡ, ਹੋਬਰਟ, ਪਰਥ ਅਤੇ ਜੀਲਾਂਗ ਵਿੱਚ ਖੇਡੇ ਜਾਣਗੇ। ਟੂਰਨਾਮੈਂਟ ਦੀ ਸ਼ੁਰੂਆਤ 16 ਅਕਤੂਬਰ ਨੂੰ 2014 ਦੀ ਚੈਂਪੀਅਨ ਸ਼੍ਰੀਲੰਕਾ ਅਤੇ ਨਾਮੀਬੀਆ ਵਿਚਾਲੇ ਮੈਚ ਨਾਲ ਹੋਵੇਗੀ।


ਇਸ ਦਿਨ ਭਾਰਤ ਦੇ ਮੈਚ ਹੋਣਗੇ


- ਭਾਰਤ ਬਨਾਮ ਪਾਕਿਸਤਾਨ, 23 ਅਕਤੂਬਰ (ਮੈਲਬੋਰਨ)


- ਭਾਰਤ ਬਨਾਮ ਗਰੁੱਪ ਏ ਉਪ ਜੇਤੂ, 27 ਅਕਤੂਬਰ (ਸਿਡਨੀ)


- ਭਾਰਤ ਬਨਾਮ ਦੱਖਣੀ ਅਫਰੀਕਾ, 30 ਅਕਤੂਬਰ (ਪਰਥ)


– ਭਾਰਤ ਬਨਾਮ ਬੰਗਲਾਦੇਸ਼, 2 ਨਵੰਬਰ (ਐਡੀਲੇਡ)।


- ਭਾਰਤ ਬਨਾਮ ਗਰੁੱਪ ਬੀ ਜੇਤੂ, 6 ਨਵੰਬਰ (ਮੈਲਬੋਰਨ)


ਟੀਮ ਇੰਡੀਆ ਨੂੰ ਪਾਕਿਸਤਾਨ, ਬੰਗਲਾਦੇਸ਼, ਦੱਖਣੀ ਅਫਰੀਕਾ ਅਤੇ ਦੋ ਕੁਆਲੀਫਾਇਰ ਟੀਮਾਂ ਦੇ ਨਾਲ ਗਰੁੱਪ-2 ਵਿੱਚ ਰੱਖਿਆ ਗਿਆ ਹੈ।


ਗਰੁੱਪ 1: ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ, ਅਫਗਾਨਿਸਤਾਨ


ਗਰੁੱਪ-2: ਭਾਰਤ, ਪਾਕਿਸਤਾਨ, ਦੱਖਣੀ ਅਫਰੀਕਾ, ਬੰਗਲਾਦੇਸ਼



ਇਹ ਵੀ ਪੜ੍ਹੋ: Pigmentation Remedies: ਕੱਚਾ ਦੁੱਧ ਝੁਰੜੀਆਂ ਅਤੇ ਛਾਈਆਂ ਨੂੰ ਦੂਰ ਕਰ ਕਰਦਾ ਚਮੜੀ ਨੂੰ ਨਰਮ ਬਣਾਉਂਦਾ 'ਚ ਮਦਦ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904