Indian Maharajas vs Asia Lions: Legends ਲੀਗ ਕ੍ਰਿਕਟ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਓਮਾਨ 'ਚ ਹੋਣ ਵਾਲੇ ਇਸ ਟੂਰਨਾਮੈਂਟ 'ਚ ਤਿੰਨ ਟੀਮਾਂ ਹਿੱਸਾ ਲੈਣਗੀਆਂ, ਜੋ ਕਿ ਇੰਡੀਆ ਮਹਾਰਾਜਾ, ਏਸ਼ੀਆ ਲਾਇਨਜ਼ ਅਤੇ ਵਰਲਡ ਜਾਇੰਟਸ ਹਨ। ਪਹਿਲਾ ਮੈਚ ਭਾਰਤ ਮਹਾਰਾਜਾ ਅਤੇ ਏਸ਼ੀਆ ਲਾਇਨਜ਼ ਵਿਚਕਾਰ ਹੈ। ਇਹ ਮੈਚ ਅਲ ਅਮਰਾਤ ਕ੍ਰਿਕਟ ਗਰਾਊਂਡ 'ਤੇ ਖੇਡਿਆ ਜਾਵੇਗਾ। ਭਾਰਤ ਮਹਾਰਾਜਾ ਕੋਲ ਵਰਿੰਦਰ ਸਹਿਵਾਗ, ਯੁਵਰਾਜ ਸਿੰਘ ਅਤੇ ਯੂਸਫ ਪਠਾਨ ਵਰਗੇ ਸਾਬਕਾ ਅਨੁਭਵੀ ਖਿਡਾਰੀ ਹਨ।
ਇਸ ਦੇ ਨਾਲ ਹੀ ਏਸ਼ੀਆ ਲਾਇਨਜ਼ ਕੋਲ ਪਾਕਿਸਤਾਨ ਦੇ ਸਾਬਕਾ ਗੇਂਦਬਾਜ਼ ਸ਼ੋਏਬ ਅਖਤਰ, ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ ਵਰਗੇ ਸਾਬਕਾ ਦਿੱਗਜ ਖਿਡਾਰੀ ਹਨ। ਜਿੱਥੇ ਵਰਿੰਦਰ ਸਹਿਵਾਗ ਇੰਡੀਆ ਮਹਾਰਾਜਾਸ ਦੇ ਕਪਤਾਨ ਹੋਣਗੇ, ਉਥੇ ਏਸ਼ੀਆ ਲਾਇਨਜ਼ ਦੀ ਕਮਾਨ ਸ਼ਾਹਿਦ ਅਫਰੀਦੀ ਦੇ ਹੱਥਾਂ 'ਚ ਹੋਵੇਗੀ। ਏਸ਼ੀਆ ਲਾਇਨਜ਼ ਦੀ ਗੇਂਦਬਾਜ਼ੀ ਨੂੰ ਵਸੀਮ ਅਕਰਮ, ਸ਼ੋਏਬ ਅਖਤਰ, ਮੁਥੱਈਆ ਮੁਰਲੀਧਰਨ ਅਤੇ ਉਮਰ ਗੁਲ ਸੰਭਾਲਣਗੇ। ਇਸ ਦੇ ਨਾਲ ਹੀ ਸਨਥ ਜੈਸੂਰੀਆ, ਦਿਲਸ਼ਾਨ ਅਤੇ ਮੁਹੰਮਦ ਹਫੀਜ਼ ਬੱਲੇਬਾਜ਼ੀ ਦੀ ਕਮਾਨ ਸੰਭਾਲਣਗੇ।
ਸਿਤਾਰਿਆਂ ਨਾਲ ਸਜੀ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਅੱਜ ਜ਼ਬਰਦਸਤ ਮੈਚ ਦੇਖਣ ਨੂੰ ਮਿਲ ਸਕਦਾ ਹੈ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਤੋਂ ਖੇਡਿਆ ਜਾਵੇਗਾ। ਇਸ ਨੂੰ ਸੋਨੀ ਸਪੋਰਟਸ ਨੈੱਟਵਰਕ 'ਤੇ ਪ੍ਰਸਾਰਿਤ ਕੀਤਾ ਜਾਵੇਗਾ ਅਤੇ ਦਰਸ਼ਕ ਇਸ ਨੂੰ ਸੋਨੀ ਲਿਵ 'ਤੇ ਆਨਲਾਈਨ ਦੇਖ ਸਕਣਗੇ।
ਇਹ ਹੈ ਟੂਰਨਾਮੈਂਟ ਦਾ ਪੂਰਾ ਸ਼ਡਿਊਲ-
20 ਜਨਵਰੀ, ਇੰਡੀਆ ਮਹਾਰਾਜਾਸ ਬਨਾਮ ਏਸ਼ੀਆ ਲਾਇਨਜ਼
21 ਜਨਵਰੀ, ਵਰਲਡ ਜਾਇੰਟਸ ਬਨਾਮ ਏਸ਼ੀਆ ਲਾਇਨਜ਼
22 ਜਨਵਰੀ ਵਰਲਡ ਜਾਇੰਟਸ ਬਨਾਮ ਇੰਡੀਆ ਮਹਾਰਾਜਾਸ
24 ਜਨਵਰੀ, ਏਸ਼ੀਆ ਲਾਇਨਜ਼ ਬਨਾਮ ਇੰਡੀਆ ਮਹਾਰਾਜਾਸ
26 ਜਨਵਰੀ, ਇੰਡੀਆ ਮਹਾਰਾਜਾਸ ਬਨਾਮ ਵਰਲਡ ਜਾਇੰਟਸ
27 ਜਨਵਰੀ, ਏਸ਼ੀਆ ਲਾਇਨਜ਼ ਬਨਾਮ ਵਰਲਡ ਜਾਇੰਟਸ
29 ਜਨਵਰੀ, ਫਾਈਨਲ
ਦੋਵੇਂ ਟੀਮਾਂ ਇਸ ਪ੍ਰਕਾਰ ਹਨ-
ਇੰਡੀਆ ਮਹਾਰਾਜਾਸ: ਵੀਰੇਂਦਰ ਸਹਿਵਾਗ, ਹਰਭਜਨ ਸਿੰਘ, ਯੁਵਰਾਜ ਸਿੰਘ, ਇਰਫਾਨ ਪਠਾਨ, ਯੂਸਫ ਪਠਾਨ, ਐਸ ਬਦਰੀਨਾਥ, ਆਰਪੀ ਸਿੰਘ, ਪ੍ਰਗਿਆਨ ਓਝਾ, ਨਮਨ ਓਝਾ, ਮਨਪ੍ਰੀਤ ਗੋਨੀ, ਹੇਮਾਂਗ ਬਦਾਨੀ, ਵੇਣੂਗੋਪਾਲ ਰਾਓ, ਮੁਨਾਫ ਪਟੇਲ, ਸੰਜੇ ਬੰਗੜ, ਨਯਨ ਮੋਂਗੀਆ, ਅਮਿਤ ਭੰਡਾਰੀ
ਏਸ਼ੀਆ ਲਾਇਨਜ਼: ਸ਼ੋਏਬ ਅਖਤਰ, ਸ਼ਾਹਿਦ ਅਫਰੀਦੀ, ਸਨਥ ਜੈਸੂਰੀਆ, ਮੁਥੱਈਆ ਮੁਰਲੀਧਰਨ, ਚਮਿੰਡਾ ਵਾਸ, ਮਿਸਬਾਹ-ਉਲ-ਹੱਕ, ਮੁਹੰਮਦ ਹਫੀਜ਼, ਤਿਲਕਰਤਨੇ ਦਿਲਸ਼ਾਨ, ਉਮਰ ਗੁਲ, ਅਸਗਰ ਅਫਗਾਨ, ਉਪੁਲ ਥਰੰਗਾ, ਕਾਮਰਾਨ ਅਕਮਲ, ਮੁਹੰਮਦ ਯੂਸਫ, ਨੁਵਾਨ ਕੁਲਸੇਕਰਾ, ਰੋਮੀਨਾਸ਼, ਅਜ਼ਹਰ ਮਹਿਮੂਦ
ਇਹ ਵੀ ਪੜ੍ਹੋ: Gas Cylinder Price: ਦਿੱਲੀ, ਮੁੰਬਈ ਅਤੇ ਪੰਜਾਬ ਸਮੇਤ ਸਾਰੇ ਵੱਡੇ ਸ਼ਹਿਰਾਂ 'ਚ ਜਾਣੋ LPG ਗੈਸ ਸਿਲੰਡਰ ਦੇ ਕੀ ਹਨ ਰੇਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904