ਨਵੀਂ ਦਿੱਲੀ: ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਵਿਸ਼ਾਖਾਪਟਨਮ ‘ਚ ਹੋਏ ਦੂਜੇ ਵਨ ਡੇਅ ਮੈਚ ‘ਚ ਭਾਰਤੀ ਕ੍ਰਿਕਟ ਟੀਮ ਨੇ ਜਿੱਥੇ ਬੱਲੇਬਾਜ਼ੀ ‘ਚ ਕਮਾਲ ਕੀਤਾ, ਉੱਥੇ ਹੀ ਭਾਰਤੀ ਗੇਂਦਬਾਜ਼ੀ ਨੇ ਵੀ ਹੈਰਾਨ ਕਰ ਦਿੱਤਾ। ਬੀਤੇ ਦਿਨ ਦੇ ਮੈਚ ‘ਚ ਭਾਰਤ ਨੇ ਵਿੰਡੀਜ਼ ਨੂੰ 107 ਦੌੜਾਂ ਨਾਲ ਕਰਾਰੀ ਮਾਤ ਦਿੱਤੀ। ਇਸ ਦੇ ਨਾਲ ਹੀ ਹੁਣ ਸੀਰੀਜ਼ ‘ਚ 1-1 ਦੀ ਬਰਾਬਰੀ ਹੋ ਗਈ ਹੈ।



ਪਹਿਲੀ ਪਾਰੀ ਦੇ ਹੀਰੋ ਜਿੱਥੇ ਰੋਹਿਤ ਸ਼ਰਮਾ ਤੇ ਕੇਐਲ ਰਾਹੁਲ ਰਹੇ ਉਧਰ ਹੀ ਦੂਜੀ ਪਾਰੀ ਯਾਨੀ ਗੇਂਦਬਾਜ਼ੀ ਦੇ ਹੀਰੋ ਰਹੇ ਕੁਲਦੀਪ ਯਾਦਵ, ਜਿਨ੍ਹਾਂ ਨੇ ਹੈਟ੍ਰਿਕ ਲੈ ਕੇ ਇਤਿਹਾਸ ਬਣਾ ਦਿੱਤਾ। ਭਾਰਤ ਦਾ ਪਹਿਲਾ ਵਿਕਟ 227 ਦੌੜਾ ‘ਤੇ ਡਿੱਗਿਆ। ਉਧਰ ਰੋਹਿਤ ਵੀ 159 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਗਏ ਤੇ ਰਾਹੁਲ ਨੇ 102 ਦੌੜਾਂ ਦੀ ਪਾਰੀ ਖੇਡ ਰੋਹਿਤ ਦਾ ਸਾਥ ਦਿੱਤਾ। ਇਨ੍ਹਾਂ ਦੋਵਾਂ ਦੀ ਬਦੌਲਤ ਭਾਰਤ ਨੂੰ ਚੰਗੀ ਸ਼ੁਰੂਆਤ ਮਿਲੀ।



ਉਧਰ, ਵੈਸਟਇੰਡੀਜ਼ ਦੀ ਸ਼ੁਰੂਆਤ ਨੂੰ ਵੇਖ ਲੱਗ ਰਿਹਾ ਸੀ ਕਿ ਸ਼ਾਇਦ ਟੀਮ ਇੰਡੀਆ ਇਹ ਮੈਚ ਹਾਰ ਜਾਵੇਗੀ ਪਰ ਭਾਰਤੀ ਗੇਂਦਬਾਜ਼ਾਂ ਨੇ 61 ਦੌੜਾਂ ‘ਤੇ ਵਿੰਡੀਜ਼ ਦਾ ਪਹਿਲਾ ਵਿਕਟ ਹਾਸਲ ਕਰ ਲਿਆ ਪਰ ਵਿੰਡੀਜ਼ ਨੂੰ ਕਮਜ਼ੋਰ ਕਰਨ ‘ਚ ਭਾਰਤੀ ਗੇਂਦਬਾਜ਼ ਕੁਲਦੀਪ ਯਾਦਵ ਦਾ ਅਹਿਮ ਹਿੱਸੇਦਾਰੀ ਰਹੀ। ਇਸ ਦੇ ਨਾਲ ਹੀ ਕੁਲਦੀਪ ਪਹਿਲੇ ਅਜਿਹੇ ਭਾਰਤੀ ਗੇਂਦਬਾਜ਼ ਬਣ ਗਏ ਜਿਨ੍ਹਾਂ ਨੇ ਦੋ ਵਾਰ ਹੈਟ੍ਰਿਕ ਲਈ। ਕੁਲਦੀਪ ਨੇ ਹੋਪ, ਜੋਸੇਫ ਤੇ ਹੋਲਡਰ ਨੂੰ ਪਵੇਲੀਅਨ ਭੇਜਿਆ।