Suryakumar Yadav's Reaction: ਭਾਰਤੀ ਟੀਮ ਨੇ ਆਸਟਰੇਲੀਆ ਨੂੰ ਪੰਜਵੇਂ ਟੀ-20 ਵਿੱਚ 6 ਦੌੜਾਂ ਨਾਲ ਹਰਾਇਆ। ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਗਿਆ ਮੈਚ ਆਖਰੀ ਓਵਰ ਤੱਕ ਚੱਲਦਾ ਰਿਹਾ ਅਤੇ ਖੇਡ ਇੱਧਰ-ਉੱਧਰ ਹੁੰਦੀ ਰਹੀ ਪਰ ਅੰਤ 'ਚ ਭਾਰਤ ਦੀ ਜਿੱਤ ਹੋਈ। ਕਪਤਾਨ ਸੂਰਿਆ ਕੁਮਾਰ ਯਾਦਵ ਟੀਮ ਇੰਡੀਆ ਦੀ ਜਿੱਤ ਤੋਂ ਕਾਫੀ ਖੁਸ਼ ਨਜ਼ਰ ਆਏ। ਸੂਰਿਆ ਨੇ ਭਾਰਤੀ ਖਿਡਾਰੀਆਂ ਦੀ ਜ਼ੋਰਦਾਰ ਤਾਰੀਫ਼ ਕੀਤੀ। ਸੂਰੀਆ ਨੇ ਦੱਸਿਆ ਕਿ ਖਿਡਾਰੀਆਂ ਨੇ ਉਸ ਤਰ੍ਹਾਂ ਹੀ ਕੀਤਾ ਜਿਵੇਂ ਉਨ੍ਹਾਂ ਨੂੰ ਕਿਹਾ ਗਿਆ ਸੀ।
ਆਸਟ੍ਰੇਲੀਆ ਦੇ ਖਿਲਾਫ ਪੰਜਵਾਂ ਟੀ-20 ਜਿੱਤਣ ਤੋਂ ਬਾਅਦ ਸੂਰਿਆਕੁਮਾਰ ਯਾਦਵ ਨੇ ਕਿਹਾ, "ਇਹ ਇਕ ਚੰਗੀ ਸੀਰੀਜ਼ ਸੀ। ਖਿਡਾਰੀਆਂ ਨੇ ਜਿਸ ਤਰ੍ਹਾਂ ਨਾਲ ਆਪਣਾ ਹੁਨਰ ਦਿਖਾਇਆ, ਉਹ ਸ਼ਲਾਘਾਯੋਗ ਹੈ। ਅਸੀਂ ਬੈਖੌਫ ਹੋਣਾ ਚਾਹੁੰਦੇ ਸੀ, ਅਸੀਂ ਉਦੋਂ ਆਨੰਦ ਲੈਣਾ ਚਾਹੁੰਦੇ ਸੀ ਜਦੋਂ ਅਸੀਂ ਮੱਧ ਵਿਚ ਸੀ। ਮੈਂ ਉਨ੍ਹਾਂ ਨੂੰ ਕਿਹਾ ਜੋ ਸਹੀ ਹੈ ਉਹ ਕਰੋ ਅਤੇ ਖੇਡ ਦਾ ਅਨੰਦ ਲਓ, ਉਨ੍ਹਾਂ ਨੇ ਅਜਿਹਾ ਹੀ ਕੀਤਾ। ਇਸ ਲਈ ਮੈਂ ਇਸ ਤੋਂ ਬਹੁਤ ਖੁਸ਼ ਹਾਂ।"
ਭਾਰਤੀ ਕਪਤਾਨ ਨੇ ਅੱਗੇ ਕਿਹਾ, "ਜੇਕਰ ਉਹ (ਵਾਸ਼ਿੰਗਟਨ ਸੁੰਦਰ) ਉੱਥੇ ਹੁੰਦਾ ਤਾਂ ਇਹ ਪਲੱਸ ਪੁਆਇੰਟ ਹੁੰਦਾ। ਚਿੰਨਾਸਵਾਮੀ ਦੇ ਮੈਦਾਨ 'ਤੇ 200 ਪਲੱਸ ਦਾ ਚੈਂਜ ਆਸਾਨ ਹੈ। ਇੱਥੇ 160-175 ਦਾ ਟੀਚਾ ਮੁਸ਼ਕਲ ਦੱਸਿਆ ਗਿਆ ਹੈ। 10 ਓਵਰਾਂ ਤੋਂ ਬਾਅਦ ਮੈਂ ਖਿਡਾਰੀਆਂ ਨੂੰ ਕਿਹਾ ਸਾਡੀ ਖੇਡ ਚਾਲੂ ਹੈ।"
ਟੀਮ ਇੰਡੀਆ ਨੇ 5 'ਚੋਂ 4 ਮੈਚ ਜਿੱਤੇ
ਦੱਸ ਦੇਈਏ ਕਿ ਪੰਜ ਮੈਚਾਂ ਦੀ ਟੀ-20 ਸੀਰੀਜ਼ 'ਚ ਟੀਮ ਇੰਡੀਆ ਨੇ 4 ਜਿੱਤ ਦਰਜ ਕੀਤੀ ਹੈ। ਭਾਰਤ ਨੇ ਪਹਿਲਾ ਮੈਚ 2 ਵਿਕਟਾਂ ਨਾਲ ਜਿੱਤਿਆ ਸੀ। ਇਸ ਤੋਂ ਬਾਅਦ ਦੂਜੇ ਟੀ-20 'ਚ ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ 44 ਦੌੜਾਂ ਨਾਲ ਹਰਾਇਆ। ਪਰ ਤੀਜੇ ਮੈਚ ਵਿੱਚ ਆਸਟਰੇਲੀਆ ਨੇ 5 ਵਿਕਟਾਂ ਨਾਲ ਜਿੱਤ ਦਰਜ ਕਰਕੇ ਲੜੀ ਵਿੱਚ ਆਪਣੇ ਆਪ ਨੂੰ ਬਰਕਰਾਰ ਰੱਖਿਆ।
ਪਰ ਟੀਮ ਇੰਡੀਆ ਨੇ ਚੌਥਾ ਮੈਚ 20 ਦੌੜਾਂ ਨਾਲ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰ ਲਈ। ਇਸ ਤੋਂ ਬਾਅਦ ਟੀਮ ਇੰਡੀਆ ਨੇ ਪੰਜਵੇਂ ਮੈਚ 'ਚ ਵੀ ਜਿੱਤ ਦਰਜ ਕੀਤੀ ਅਤੇ ਸੀਰੀਜ਼ 4-1 ਨਾਲ ਜਿੱਤ ਲਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।