IND vs AUS Innings Report: ਭਾਰਤ ਨੇ ਪੰਜਵੇਂ ਟੀ-20 ਮੈਚ ਵਿੱਚ ਆਸਟਰੇਲੀਆ ਨੂੰ ਜਿੱਤ ਲਈ 161 ਦੌੜਾਂ ਦਾ ਟੀਚਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਨੇ 20 ਓਵਰਾਂ 'ਚ 8 ਵਿਕਟਾਂ 'ਤੇ 160 ਦੌੜਾਂ ਬਣਾਈਆਂ। ਭਾਰਤ ਲਈ ਸ਼੍ਰੇਅਸ ਅਈਅਰ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਸ਼੍ਰੇਅਸ ਅਈਅਰ ਨੇ 37 ਗੇਂਦਾਂ ਵਿੱਚ 53 ਦੌੜਾਂ ਦਾ ਯੋਗਦਾਨ ਪਾਇਆ।


ਉਨ੍ਹਾਂ ਨੇ ਆਪਣੀ ਪਾਰੀ 'ਚ 5 ਚੌਕੇ ਅਤੇ 2 ਛੱਕੇ ਲਗਾਏ। ਸ਼੍ਰੇਅਸ ਅਈਅਰ ਆਖਰੀ ਓਵਰ ਵਿੱਚ ਨਾਥਨ ਐਲਿਸ ਦਾ ਸ਼ਿਕਾਰ ਬਣੇ। ਇਸ ਤੋਂ ਪਹਿਲਾਂ ਆਸਟਰੇਲੀਆ ਦੇ ਕਪਤਾਨ ਮੈਥਿਊ ਵੇਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਰਹੀ। ਟੀਮ ਇੰਡੀਆ ਦੇ ਓਪਨਰ ਯਸ਼ਸਵੀ ਜੈਸਵਾਲ ਅਤੇ ਰੁਤੁਰਾਜ ਗਾਇਕਵਾੜ ਨੇ ਪਹਿਲੀ ਵਿਕਟ ਲਈ 4.3 ਓਵਰਾਂ ਵਿੱਚ 33 ਦੌੜਾਂ ਜੋੜੀਆਂ। ਖਾਸ ਤੌਰ 'ਤੇ ਯਸ਼ਸਵੀ ਜੈਸਵਾਲ ਕਾਫੀ ਹਮਲਾਵਰ ਨਜ਼ਰ ਆਈ।


ਤੇਜ਼ ਸ਼ੁਰੂਆਤ ਤੋਂ ਬਾਅਦ ਲੜਖੜਾਈ ਪਾਰੀ...


ਯਸ਼ਸਵੀ ਜੈਸਵਾਲ ਨੇ 15 ਗੇਂਦਾਂ 'ਚ 21 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ 'ਚ 1 ਚੌਕਾ ਅਤੇ 2 ਛੱਕੇ ਲਗਾਏ। ਪਰ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿੱਚ ਨਹੀਂ ਬਦਲ ਸਕੇ। ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੇਸਨ ਬੇਹਰਨਡੋਰਫ ਨੇ ਯਸ਼ਸਵੀ ਜੈਸਵਾਲ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਬਾਅਦ ਲਗਾਤਾਰ ਭਾਰਤੀ ਬੱਲੇਬਾਜ਼ ਪੈਵੇਲੀਅਨ ਪਰਤਦੇ ਰਹੇ।


ਇਹ ਵੀ ਪੜ੍ਹੋ: Vicky Kaushal: ਸਚਿਨ ਤੇਂਦੁਲਕਰ ਨੂੰ ਮਿਲੇ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ, ਮਾਸਟਰ ਬਲਾਸਟਰ ਨੇ 'ਸੈਮ ਬਹਾਦਰ' ਬਾਰੇ ਕਹੀ ਇਹ ਗੱਲ


ਭਾਰਤ ਦੇ 4 ਖਿਡਾਰੀ 55 ਦੌੜਾਂ ਤੱਕ ਪੈਵੇਲੀਅਨ ਚਲੇ ਗਏ ਸਨ। ਹਾਲਾਂਕਿ ਸ਼੍ਰੇਅਸ ਅਈਅਰ ਅਤੇ ਜਿਤੇਸ਼ ਸ਼ਰਮਾ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਜਿਤੇਸ਼ ਸ਼ਰਮਾ 16 ਗੇਂਦਾਂ 'ਤੇ 24 ਦੌੜਾਂ ਬਣਾ ਕੇ ਆਊਟ ਹੋ ਗਏ। ਆਰੋਨ ਹਾਰਡੀ ਨੇ ਜਿਤੇਸ਼ ਸ਼ਰਮਾ ਨੂੰ ਆਪਣਾ ਸ਼ਿਕਾਰ ਬਣਾਇਆ।


ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਤੋਂ ਇਲਾਵਾ ਰੁਤੁਰਾਜ ਗਾਇਕਵਾੜ ਅਤੇ ਰਿੰਕੂ ਸਿੰਘ ਸਸਤੇ ਵਿੱਚ ਪੈਵੇਲੀਅਨ ਪਰਤ ਗਏ। ਹਾਲਾਂਕਿ ਅਕਸ਼ਰ ਪਟੇਲ ਨੇ 21 ਗੇਂਦਾਂ 'ਤੇ 31 ਦੌੜਾਂ ਦੀ ਉਪਯੋਗੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ 'ਚ 2 ਚੌਕੇ ਅਤੇ 1 ਛੱਕਾ ਲਗਾਇਆ।


ਇਦਾਂ ਦਾ ਰਿਹਾ ਆਸਟਰੇਲੀਆ ਦੇ ਗੇਂਦਬਾਜ਼ਾਂ ਦਾ ਹਾਲ


ਆਸਟਰੇਲੀਆ ਦੇ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਜੇਸਨ ਬੇਹਰੇਨਡੌਫ ਅਤੇ ਬੇਨ ਡਵਾਰਸ਼ੂਇਸ ਨੇ 2-2 ਵਿਕਟਾਂ ਲਈਆਂ। ਇਸ ਤੋਂ ਇਲਾਵਾ ਆਰੋਨ ਹਾਰਡੀ, ਨਾਥਨ ਐਲਿਸ ਅਤੇ ਤਨਵੀਰ ਸੰਘਾ ਨੇ 1-1 ਵਿਕਟ ਲਿਆ।


ਇਹ ਵੀ ਪੜ੍ਹੋ: T20 World Cup: ਰੋਹਿਤ ਤੋਂ ਲੈਕੇ ਜੈਸਵਾਲ ਤੱਕ, 2024 ਟੀ20 ਵਰਲਡ ਕੱਪ 'ਚ ਓਪਨਿੰਗ ਕਰਨ ਦੇ 5 ਦਾਅਵੇਦਾਰ, ਜਾਣੋ ਕਿਸ ਨੂੰ ਮਿਲੇਗਾ ਮੌਕਾ