India Tour of South Africa: ਨਿਊਜ਼ੀਲੈਂਡ (NZ) ਖਿਲਾਫ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਟੀਮ ਇੰਡੀਆ ਜਲਦੀ ਹੀ ਦੱਖਣੀ ਅਫਰੀਕਾ (SA) ਦੌਰੇ ਲਈ ਰਵਾਨਾ ਹੋਵੇਗੀ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ 26 ਦਸੰਬਰ ਤੋਂ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਟੀਮ ਵਨਡੇ ਸੀਰੀਜ਼ ਖੇਡੇਗੀ। ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਕੋਹਲੀ ਦਾ ਬੱਲਾ ਲੰਬੇ ਸਮੇਂ ਤੋਂ ਨਹੀਂ ਚੱਲ ਰਿਹਾ ਹੈ ਅਤੇ ਇਸ ਕਾਰਨ ਉਹ ਆਲੋਚਨਾ ਦਾ ਸ਼ਿਕਾਰ ਹੋ ਰਹੇ ਹਨ। ਕਈ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਦੌਰੇ 'ਤੇ ਵਿਰਾਟ ਤੋਂ ਵਨਡੇ ਦੀ ਕਪਤਾਨੀ ਖੋਹੀ ਜਾ ਸਕਦੀ ਹੈ। ਇਸ ਦੌਰਾਨ ਭਾਰਤ ਦੇ ਸਾਬਕਾ ਦਿੱਗਜ ਕੋਹਲੀ ਦੇ ਸਮਰਥਨ 'ਚ ਸਾਹਮਣੇ ਆਏ ਹਨ।
ਵੀਵੀਐਸ ਲਕਸ਼ਮਣ ਨੇ ਇਹ ਗੱਲ ਕਹੀ
ਸਾਬਕਾ ਭਾਰਤੀ ਕ੍ਰਿਕਟਰ ਵੀਵੀਐਸ ਲਕਸ਼ਮਣ ਨੇ ਵਿਰਾਟ ਕੋਹਲੀ ਦੀ ਕਪਤਾਨੀ ਦੀ ਤਾਰੀਫ ਕੀਤੀ ਹੈ। ਇਕ ਸਪੋਰਟਸ ਚੈਨਲ ਨਾਲ ਗੱਲਬਾਤ 'ਚ ਲਕਸ਼ਮਣ ਨੇ ਕਿਹਾ ਕਿ ਕੋਹਲੀ ਬੱਲੇ ਨਾਲ ਚੰਗਾ ਪ੍ਰਦਰਸ਼ਨ ਕਰਨ ਤੋਂ ਇਲਾਵਾ ਆਪਣੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੇ ਹਨ। ਉਸ ਦਾ ਗੇਂਦਬਾਜ਼ਾਂ ਨਾਲ ਵੀ ਚੰਗਾ ਤਾਲਮੇਲ ਹੈ ਅਤੇ ਇਹੀ ਇਕ ਬਿਹਤਰ ਕਪਤਾਨ ਦੀ ਗੁਣ ਹੈ। ਕੋਹਲੀ ਟੀਮ ਇੰਡੀਆ ਦੇ ਅਨਮੋਲ ਕਪਤਾਨ ਹਨ। ਲਕਸ਼ਮਣ ਨੇ ਕਿਹਾ ਕਿ ਕਪਤਾਨ ਨੂੰ ਖਿਡਾਰੀਆਂ ਨਾਲ ਆਪਸੀ ਭਰੋਸਾ ਹੋਣਾ ਚਾਹੀਦਾ ਹੈ ਤਾਂ ਕਿ ਟੀਮ ਨੂੰ ਅੱਗੇ ਲਿਜਾਇਆ ਜਾ ਸਕੇ ਅਤੇ ਵਿਰਾਟ ਕੋਹਲੀ ਮੈਦਾਨ 'ਤੇ ਅਜਿਹਾ ਕਰਦੇ ਹਨ।
ਇਰਫਾਨ ਪਠਾਨ ਨੇ ਕਹੀ ਇਹ ਗੱਲ
ਸਾਬਕਾ ਗੇਂਦਬਾਜ਼ ਇਰਫਾਨ ਪਠਾਨ ਨੇ ਵੀ ਕੋਹਲੀ ਦੀ ਕਪਤਾਨੀ ਦੀ ਤਾਰੀਫ ਕੀਤੀ ਹੈ। ਪਠਾਨ ਨੇ ਕੋਹਲੀ ਨੂੰ ਟੀਮ ਇੰਡੀਆ ਦਾ ਸਰਵੋਤਮ ਕਪਤਾਨ ਦੱਸਿਆ ਹੈ। ਨਿਊਜ਼ੀਲੈਂਡ ਖਿਲਾਫ ਮੈਚ ਜਿੱਤਣ ਤੋਂ ਬਾਅਦ ਉਸਨੇ ਟਵੀਟ ਕੀਤਾ ਤੇ ਲਿਖਿਆ ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ ਅਤੇ ਦੁਬਾਰਾ ਕਿਹਾ ਹੈ, ਵਿਰਾਟ ਕੋਹਲੀ ਭਾਰਤ ਦਾ ਹੁਣ ਤਕ ਦਾ ਸਭ ਤੋਂ ਵਧੀਆ ਟੈਸਟ ਕਪਤਾਨ ਹੈ! ਉਹ 59.09% ਦੀ ਜਿੱਤ ਪ੍ਰਤੀਸ਼ਤ ਦੇ ਨਾਲ ਸਿਖਰ 'ਤੇ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਨੇ ਛੋਟੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਸਰਹੱਦੀ ਪਿੰਡ ਖੁਆਲੀ ਦਾ ਕੀਤਾ ਦੌਰਾ, ਦੇਖੋ ਤਸਵੀਰਾਂ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904