India Tour Of South Africa: ਕ੍ਰਿਕਟ ਦੱਖਣੀ ਅਫਰੀਕਾ ਨੇ ਓਮੀਕਰੋਨ ਵੇਰੀਐਂਟ ਦੇ ਵਿਚਕਾਰ ਭਾਰਤ ਖਿਲਾਫ ਸੀਰੀਜ਼ ਦਾ ਰਿਵਾਇਜ਼ਡ ਸਡਿਊਲ ਜਾਰੀ ਕੀਤਾ ਹੈ। ਪਹਿਲਾਂ ਭਾਰਤ ਦਾ ਦੱਖਣੀ ਅਫਰੀਕਾ ਦੌਰਾ 17 ਦਸੰਬਰ ਤੋਂ ਸ਼ੁਰੂ ਹੋਣਾ ਸੀ ਪਰ ਹੁਣ ਨਵੇਂ ਪ੍ਰੋਗਰਾਮ ਮੁਤਾਬਕ ਭਾਰਤ ਦਾ ਦੱਖਣੀ ਅਫਰੀਕਾ ਦੌਰਾ 26 ਦਸੰਬਰ ਤੋਂ ਸ਼ੁਰੂ ਹੋਵੇਗਾ।


ਦੱਖਣੀ ਅਫਰੀਕਾ ਕ੍ਰਿਕਟ ਬੋਰਡ ਵੱਲੋਂ ਜਾਰੀ ਕੀਤੇ ਗਏ ਨਵੇਂ ਸ਼ੈਡਿਊਲ ਮੁਤਾਬਕ ਭਾਰਤੀ ਟੀਮ ਦੱਖਣੀ ਅਫਰੀਕਾ ਦੇ ਦੌਰੇ 'ਤੇ ਤਿੰਨ ਟੈਸਟ ਤੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਖੇਡੇਗੀ। ਟੀਮ ਇੰਡੀਆ ਦੇ ਦੱਖਣੀ ਅਫਰੀਕਾ ਦੌਰੇ ਦੀ ਸ਼ੁਰੂਆਤ 26 ਦਸੰਬਰ ਤੋਂ ਬਾਕਸਿੰਗ ਡੇ ਟੈਸਟ ਨਾਲ ਹੋਵੇਗੀ। ਇਹ ਮੈਚ ਸੈਂਚੁਰੀਅਨ ਦੇ ਸੁਪਰਸਪੋਰਟ ਪਾਰਕ ਵਿੱਚ ਖੇਡਿਆ ਜਾਵੇਗਾ।


ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੈਸਟ ਮੈਚ 3 ਤੋਂ 7 ਜਨਵਰੀ 2022 ਤੱਕ ਜੋਹਾਨਸਬਰਗ 'ਚ ਖੇਡਿਆ ਜਾਵੇਗਾ ਤੇ ਤੀਜਾ ਤੇ ਆਖਰੀ ਟੈਸਟ 1 ਤੋਂ 15 ਜਨਵਰੀ 2022 ਤੱਕ ਨਿਊਲੈਂਡਸ, ਕੇਪਟਾਊਨ 'ਚ ਖੇਡਿਆ ਜਾਵੇਗਾ।


ਟੈਸਟ ਸੀਰੀਜ਼ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਵੇਗੀ। ਵਨਡੇ ਸੀਰੀਜ਼ ਦਾ ਪਹਿਲਾ ਮੈਚ 19 ਜਨਵਰੀ, ਦੂਜਾ ਮੈਚ 21 ਜਨਵਰੀ ਤੇ ਤੀਜਾ ਅਤੇ ਆਖਰੀ ਮੈਚ 23 ਜਨਵਰੀ ਨੂੰ ਖੇਡਿਆ ਜਾਵੇਗਾ।


ਪਹਿਲਾਂ 17 ਦਸੰਬਰ ਤੋਂ ਸ਼ੁਰੂ ਹੋਣਾ ਸੀ ਭਾਰਤ ਦਾ ਦੱਖਣੀ ਅਫਰੀਕਾ ਦੌਰਾ


ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਰਤ ਦਾ ਦੱਖਣੀ ਅਫਰੀਕਾ ਦੌਰਾ 17 ਦਸੰਬਰ ਤੋਂ ਸ਼ੁਰੂ ਹੋਣਾ ਸੀ। ਨਾਲ ਹੀ ਟੀਮ ਇੰਡੀਆ ਦੇ ਇਸ ਦੌਰੇ 'ਤੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵੀ ਖੇਡੀ ਜਾਣੀ ਸੀ। ਪਰ ਹੁਣ ਟੀ-20 ਸੀਰੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਟੀਮ ਇੰਡੀਆ ਇਸ ਦੌਰੇ 'ਤੇ ਸਿਰਫ ਟੈਸਟ ਅਤੇ ਵਨਡੇ ਸੀਰੀਜ਼ ਖੇਡੇਗੀ।


ਟੈਸਟ ਸੀਰੀਜ਼ ਦਾ ਸ਼ੈਡਿਊਲ


ਪਹਿਲਾ ਟੈਸਟ - 26-30 ਦਸੰਬਰ, ਸੈਂਚੁਰੀਅਨ


ਦੂਜਾ ਟੈਸਟ - 3-7 ਜਨਵਰੀ, ਜੋਹਾਨਸਬਰਗ


ਤੀਜਾ ਟੈਸਟ - 11-15 ਜਨਵਰੀ, ਕੇਪ ਟਾਊਨ


ODI ਸੀਰੀਜ਼ ਦਾ ਸ਼ੈਡਿਊਲ


ਪਹਿਲਾ ਵਨਡੇ - 19 ਜਨਵਰੀ, ਪਾਰਲ


ਦੂਜਾ ਵਨਡੇ - 21 ਜਨਵਰੀ, ਪਾਰਲ


ਤੀਜਾ ਵਨਡੇ - 23 ਜਨਵਰੀ, ਕੇਪਟਾਊਨ



ਇਹ ਵੀ ਪੜ੍ਹੋ: Farmers Protest: ਕਿਸਾਨ ਕਮੇਟੀ ਨੇ ਲਾਏ ਸਰਕਾਰ 'ਤੇ ਇਲਜ਼ਾਮ, SKM ਨੇ ਸੱਦੀ ਮੀਟਿੰਗ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904