South Africa vs India Newlands Cape Town Test: ਕੇਪਟਾਊਨ ਦੇ ਨਿਊਲੈਂਡਸ 'ਚ ਖੇਡੇ ਜਾ ਰਹੇ ਟੈਸਟ ਸੀਰੀਜ਼ ਦਾ ਫੈਸਲਾਕੁੰਨ ਮੈਚ ਟੀਮ ਇੰਡੀਆ ਦੇ ਹੱਥੋਂ ਲਗਭਗ ਖਿਸਕ ਗਿਆ ਹੈ। ਹੁਣ ਭਾਰਤ ਨੂੰ ਚੌਥੇ ਦਿਨ ਜਿੱਤ ਲਈ ਚਮਤਕਾਰ ਕਰਨਾ ਹੋਵੇਗਾ। ਭਾਰਤ ਵੱਲੋਂ ਦਿੱਤੇ 212 ਦੌੜਾਂ ਦੇ ਟੀਚੇ ਦੇ ਜਵਾਬ 'ਚ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਦੱਖਣੀ ਅਫਰੀਕਾ ਨੇ ਦੋ ਵਿਕਟਾਂ 'ਤੇ 101 ਦੌੜਾਂ ਬਣਾ ਲਈਆਂ ਹਨ। ਤੀਜੇ ਦਿਨ ਦਾ ਖੇਡ ਦੱਖਣੀ ਅਫ਼ਰੀਕਾ ਦੇ ਕਪਤਾਨ ਡੀਨ ਐਲਗਰ ਦੇ ਆਊਟ ਹੋਣ ਨਾਲ ਸਮਾਪਤ ਹੋਇਆ।


ਸਟੰਪ ਦੇ ਸਮੇਂ ਕੀਗਨ ਪੀਟਰਸਨ 61 ਗੇਂਦਾਂ 'ਤੇ ਸੱਤ ਚੌਕਿਆਂ ਦੀ ਮਦਦ ਨਾਲ 48 ਦੌੜਾਂ ਬਣਾ ਕੇ ਨਾਬਾਦ ਪਰਤੇ। ਜਦਕਿ ਡੀਨ ਐਲਗਰ ਨੇ 96 ਗੇਂਦਾਂ 'ਚ ਤਿੰਨ ਚੌਕਿਆਂ ਦੀ ਮਦਦ ਨਾਲ 30 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਏਡਾਨ ਮਾਰਕਰਮ 22 ਗੇਂਦਾਂ ਵਿੱਚ ਚਾਰ ਚੌਕਿਆਂ ਦੀ ਮਦਦ ਨਾਲ 16 ਦੌੜਾਂ ਬਣਾ ਕੇ ਆਊਟ ਹੋ ਗਏ।


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


 


ਦੱਖਣੀ ਅਫਰੀਕਾ ਨੂੰ ਹੁਣ ਜਿੱਤ ਲਈ ਚੌਥੇ ਦਿਨ 111 ਦੌੜਾਂ ਬਣਾਉਣੀਆਂ ਹਨ। ਭਾਰਤ ਲਈ ਹੁਣ ਤੱਕ ਦੂਜੀ ਪਾਰੀ 'ਚ ਜਸਪ੍ਰੀਤ ਬੁਮਰਾਹ ਨੇ 29 ਦੌੜਾਂ 'ਤੇ ਇਕ-ਇਕ ਵਿਕਟ ਅਤੇ ਮੁਹੰਮਦ ਸ਼ਮੀ ਨੇ 22 ਦੌੜਾਂ ਦਿੱਤੀਆਂ।


 


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


 


 


 


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ