Mohammad Shami Emotional: ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਸੈਂਚੁਰੀਅਨ 'ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਨੇ ਮੈਚ 'ਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਨੇ ਦੱਖਣੀ ਅਫਰੀਕਾ ਨੂੰ ਪਹਿਲੀ ਪਾਰੀ 'ਚ 197 ਦੌੜਾਂ 'ਤੇ ਢੇਰ ਕਰ ਦਿੱਤਾ ਤੇ 130 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ।

ਟੀਮ ਇੰਡੀਆ ਨੇ ਪਹਿਲੀ ਪਾਰੀ 'ਚ 327 ਦੌੜਾਂ ਬਣਾਈਆਂ ਸਨ ਤੇ ਦੂਜੀ ਪਾਰੀ 'ਚ 1 ਵਿਕਟ ਦੇ ਨੁਕਸਾਨ 'ਤੇ 16 ਦੌੜਾਂ ਬਣਾ ਲਈਆਂ ਹਨ। ਟੀਮ ਇੰਡੀਆ ਦੀ ਲੀਡ ਕੁੱਲ 146 ਦੌੜਾਂ ਹੋ ਗਈ ਹੈ। ਭਾਰਤੀ ਟੀਮ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾਉਣ ਦਾ ਸਿਹਰਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਜਾਂਦਾ ਹੈ।

ਸ਼ਮੀ ਨੇ ਪਹਿਲੀ ਪਾਰੀ ਵਿੱਚ 44 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਉਨ੍ਹਾਂ ਨੇ ਕਾਗਿਸੋ ਰਬਾਡਾ ਨੂੰ ਆਊਟ ਕਰਕੇ ਟੈਸਟ ਕ੍ਰਿਕਟ ਵਿੱਚ ਆਪਣੀਆਂ 200 ਵਿਕਟਾਂ ਵੀ ਪੂਰੀਆਂ ਕੀਤੀਆਂ। ਸ਼ਮੀ ਨੇ 55ਵੇਂ ਮੈਚ 'ਚ ਇਹ ਮੁਕਾਮ ਹਾਸਲ ਕੀਤਾ। ਤੀਜੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਸ਼ਮੀ ਨੇ ਬੀਸੀਸੀਆਈ ਟੀਵੀ 'ਤੇ ਗੇਂਦਬਾਜ਼ੀ ਕੋਚ ਪਾਰਸ ਮਹਾਮਬਰੇ ਨਾਲ ਗੱਲ ਕੀਤੀ। ਉਨ੍ਹਾਂ 200 ਵਿਕਟਾਂ ਲੈ ਕੇ ਜਸ਼ਨ ਮਨਾਉਣ ਦਾ ਰਾਜ਼ ਖੋਲ੍ਹਿਆ।

ਸ਼ਮੀ ਨੇ ਆਪਣੇ ਪਿਤਾ ਨੂੰ ਯਾਦ ਕੀਤਾ
200ਵੀਂ ਵਿਕਟ ਲੈਣ ਤੋਂ ਬਾਅਦ ਮੁਹੰਮਦ ਸ਼ਮੀ ਨੇ ਅਸਮਾਨ ਵੱਲ ਦੇਖਦੇ ਹੋਏ ਹੱਥ ਹਿਲਾਇਆ ਸੀ।  ਉਨ੍ਹਾਂ ਆਪਣੇ ਪਿਤਾ ਨੂੰ ਯਾਦ ਕੀਤਾ, ਜਿਨ੍ਹਾਂ ਦੀ ਸਾਲ 2017 ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਸ਼ਮੀ ਨੇ ਆਪਣਾ 200ਵਾਂ ਵਿਕਟ ਵੀ ਆਪਣੇ ਪਿਤਾ ਨੂੰ ਸਮਰਪਿਤ ਕੀਤਾ।

ਆਪਣੇ ਪਿਤਾ ਦੇ ਸੰਘਰਸ਼ ਨੂੰ ਯਾਦ ਕਰਦੇ ਹੋਏ ਮੁਹੰਮਦ ਸ਼ਮੀ ਨੇ ਕਿਹਾ ਕਿ ਮੈਂ ਅੱਜ ਜੋ ਵੀ ਹਾਂ, ਮੇਰੇ ਪਿਤਾ ਨੇ ਮੈਨੂੰ ਬਣਾਇਆ ਹੈ। ਮੈਂ ਇੱਕ ਅਜਿਹੇ ਪਿੰਡ ਤੋਂ ਆਇਆ ਹਾਂ ਜਿੱਥੇ ਬਹੁਤ ਸਾਰੀਆਂ ਸਹੂਲਤਾਂ ਨਹੀਂ ਹਨ ਅਤੇ ਅੱਜ ਵੀ ਖੇਡਾਂ ਨਾਲ ਸਬੰਧਤ ਬਹੁਤੀਆਂ ਸਹੂਲਤਾਂ ਨਹੀਂ ਹਨ। ਫਿਰ ਵੀ, ਮੇਰੇ ਪਿਤਾ ਜੀ ਮੈਨੂੰ ਕੋਚਿੰਗ ਕੈਂਪਾਂ ਵਿਚ ਲਿਜਾਣ ਲਈ 30 ਕਿਲੋਮੀਟਰ ਸਾਈਕਲ ਚਲਾਉਂਦੇ ਸਨ। ਸ਼ਮੀ ਨੇ ਅੱਗੇ ਕਿਹਾ ਕਿ ਮੈਨੂੰ ਉਨ੍ਹਾਂ ਦਾ ਉਹ ਸੰਘਰਸ਼ ਅੱਜ ਵੀ ਯਾਦ ਹੈ। ਉਨ੍ਹਾਂ ਦਿਨਾਂ ਅਤੇ ਹਾਲਾਤਾਂ ਵਿੱਚ, ਉਨ੍ਹਾਂ ਮੇਰੇ ਵਿੱਚ ਨਿਵੇਸ਼ ਕੀਤਾ ਤੇ ਮੈਂ ਹਮੇਸ਼ਾਂ ਉਸ ਦਾ ਧੰਨਵਾਦੀ ਰਹਾਂਗਾ।

ਮੁਹੰਮਦ ਸ਼ਮੀ ਨੇ 200 ਟੈਸਟ ਵਿਕਟਾਂ ਬਾਰੇ ਕਿਹਾ ਕਿ ਕੋਈ ਕਦੇ ਸੋਚ ਵੀ ਨਹੀਂ ਸਕਦਾ ਕਿ ਜਦੋਂ ਤੁਸੀਂ ਆਪਣੀ ਛਾਪ ਛੱਡਣ ਲਈ ਸੰਘਰਸ਼ ਕਰ ਰਹੇ ਹੋ ਤਾਂ ਭਵਿੱਖ ਵਿੱਚ ਤੁਸੀਂ ਕੀ ਹਾਸਲ ਕਰੋਗੇ? ਸ਼ੁਰੂ ਵਿੱਚ ਤੁਹਾਡਾ ਸੁਪਨਾ ਸਿਰਫ਼ ਭਾਰਤ ਲਈ ਖੇਡਣਾ ਹੈ ਅਤੇ ਉਨ੍ਹਾਂ ਨਾਲ ਡਰੈਸਿੰਗ ਰੂਮ ਸਾਂਝਾ ਕਰਨਾ ਹੈ ਜਿਨ੍ਹਾਂ ਨੂੰ ਤੁਸੀਂ ਟੀਵੀ 'ਤੇ ਖੇਡਦੇ ਦੇਖਿਆ ਹੈ। ਤੁਹਾਨੂੰ ਸਿਰਫ਼ ਆਪਣੇ ਹੱਥਾਂ ਵਿੱਚ ਮਿਹਨਤ ਕਰਨੀ ਪੈਂਦੀ ਹੈ ਅਤੇ ਜੇਕਰ ਤੁਸੀਂ ਪਸੀਨਾ ਵਹਾਉਂਦੇ ਹੋ ਤਾਂ ਨਤੀਜੇ ਵੀ ਤੁਹਾਡੇ ਪੱਖ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਹਨ।


 



ਇਹ ਵੀ ਪੜ੍ਹੋ : ਬੇਹਾ ਭੋਜਨ ਖਾਣ ਵਾਲੇ ਸਾਵਧਾਨ! ਸਿਹਤ ਲਈ ਹੋ ਸਕਦਾ ਬੇਹੱਦ ਘਾਤਕ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490