India vs West Indies 2nd T20 Playing 11: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਕੱਲ ਯਾਨੀ ਐਤਵਾਰ 6 ਅਗਸਤ ਨੂੰ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ 'ਚ ਖੇਡਿਆ ਜਾਵੇਗਾ। ਪਹਿਲੇ ਟੀ-20 ਵਿੱਚ ਟੀਮ ਇੰਡੀਆ ਨੂੰ ਚਾਰ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ 'ਚ ਦੂਜੇ ਮੈਚ 'ਚ ਭਾਰਤੀ ਟੀਮ ਪਿਛਲੀ ਹਾਰ ਦਾ ਬਦਲਾ ਲੈਣਾ ਚਾਹੇਗੀ। ਭਾਰਤੀ ਸਮੇਂ ਮੁਤਾਬਕ ਇਹ ਮੈਚ ਰਾਤ ਅੱਠ ਵਜੇ ਸ਼ੁਰੂ ਹੋਵੇਗਾ।
ਪਹਿਲੇ ਟੀ-20 'ਚ ਡੈਬਿਊ ਕਰਨ ਵਾਲੇ ਤਿਲਕ ਵਰਮਾ (22 ਗੇਂਦਾਂ 'ਚ 39 ਦੌੜਾਂ) ਤੋਂ ਇਲਾਵਾ ਕੋਈ ਵੀ ਭਾਰਤੀ ਬੱਲੇਬਾਜ਼ ਲੈਅ 'ਚ ਨਜ਼ਰ ਨਹੀਂ ਆਇਆ। ਹਾਲਾਂਕਿ ਦੂਜੇ ਟੀ-20 'ਚ ਹਾਰਦਿਕ ਪੰਡਯਾ ਦੀ ਟੀਮ ਪਲਟਵਾਰ ਕਰਨ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ।
ਬਿਨਾਂ ਕਿਸੇ ਬਦਲਾਅ ਤੋਂ ਉਤਰ ਸਕਦੀਆਂ ਟੀਮਾਂ
ਵੈਸਟਇੰਡੀਜ਼ ਨੇ ਪਹਿਲਾ ਟੀ-20 ਜਿੱਤਿਆ ਸੀ। ਅਜਿਹੇ 'ਚ ਉਹ ਆਪਣੇ ਪਲੇਇੰਗ ਇਲੈਵਨ 'ਚ ਕੋਈ ਬਦਲਾਅ ਨਹੀਂ ਕਰਨਾ ਚਾਹੇਗੀ। ਦੂਜੇ ਪਾਸੇ ਪਹਿਲੇ ਟੀ-20 'ਚ ਹਾਰ ਦਾ ਸਾਹਮਣਾ ਕਰਨ ਵਾਲੀ ਟੀਮ ਇੰਡੀਆ ਦੂਜੇ ਟੀ-20 'ਚ ਵੀ ਉਸੇ ਟੀਮ ਨਾਲ ਮੈਦਾਨ 'ਚ ਉਤਰ ਸਕਦੀ ਹੈ। ਇਕ ਵਾਰ ਫਿਰ ਟੀਮ ਇੰਡੀਆ ਆਪਣੇ ਨੌਜਵਾਨ ਖਿਡਾਰੀਆਂ 'ਤੇ ਭਰੋਸਾ ਦਿਖਾਉਣਾ ਚਾਹੇਗੀ।
ਇਹ ਵੀ ਪੜ੍ਹੋ: Asia Cup 2023: ਏਸ਼ੀਆ ਕੱਪ ਤੋਂ ਪਹਿਲਾਂ ਟੀਮ ਇੰਡੀਆ ਲਈ ਚੰਗੀ ਖਬਰ, ਫਿੱਟ ਹੋਇਆ ਇਹ ਵਿਸਫੋਟਕ ਬੱਲੇਬਾਜ਼
ਪਿੱਚ ਰਿਪੋਰਟ
ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ 'ਚ ਖੇਡੇ ਗਏ ਇਸ ਮੈਚ ਦੀ ਪਿੱਚ ਦੀ ਗੱਲ ਕਰੀਏ ਤਾਂ ਇੱਥੇ ਦੌੜਾਂ ਬਣਾਉਣਾ ਕੋਈ ਆਸਾਨ ਕੰਮ ਨਹੀਂ ਰਿਹਾ। ਇਸ ਮੈਦਾਨ 'ਚ ਹੁਣ ਤੱਕ ਖੇਡੇ ਗਏ 11 ਟੀ-20 ਮੈਚਾਂ 'ਚ ਪਹਿਲੀ ਪਾਰੀ ਦਾ ਔਸਤ ਸਕੋਰ 123 ਦੌੜਾਂ ਦੇਖਣ ਨੂੰ ਮਿਲਿਆ ਹੈ। ਇਸ ਮੈਦਾਨ 'ਚ ਹੁਣ ਤੱਕ ਖੇਡੇ ਗਏ ਮੈਚਾਂ 'ਚ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ 5 ਵਾਰ ਜੇਤੂ ਰਹੀ ਹੈ, ਜਦਕਿ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਸਿਰਫ 3 ਵਾਰ ਹੀ ਮੈਚ ਜਿੱਤ ਸਕੀ ਹੈ।
ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ - ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਸੰਜੂ ਸੈਮਸਨ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ ਅਤੇ ਮੁਕੇਸ਼ ਕੁਮਾਰ।
ਵੈਸਟਇੰਡੀਜ਼ ਦੀ ਸੰਭਾਵਿਤ ਪਲੇਇੰਗ ਇਲੈਵਨ - ਕਾਇਲ ਮੇਅਰਸ, ਬ੍ਰੇਂਡਨ ਕਿੰਗ, ਜਾਨਸਨ ਚਾਰਲਸ, ਨਿਕੋਲਸ ਪੂਰਨ (ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਰੋਵਮੈਨ ਪਾਵੇਲ (ਕਪਤਾਨ), ਜੇਸਨ ਹੋਲਡਰ, ਰੋਮਾਰੀਓ ਸ਼ੈਫਰਡ, ਅਕਿਲ ਹੁਸੇਨ, ਅਲਜ਼ਾਰੀ ਜੋਸੇਫ ਅਤੇ ਓਬੇਦ ਮੈਕੋਏ।
ਇਹ ਵੀ ਪੜ੍ਹੋ: World Archery Championship 2023: ਭਾਰਤੀ ਆਰਚਰੀ ਟੀਮ ਨੇ ਵਰਲਡ ਚੈਂਪੀਅਨਸ਼ਿਪ 'ਚ ਰਚਿਆ ਇਤਿਹਾਸ, 42 ਸਾਲ ਬਾਅਦ ਜਿੱਤਿਆ ਗੋਲਡ ਮੈਡਲ