Indian Women Team Wins Gold In World Archery Championship 2023: ਨਵਾਂ ਇਤਿਹਾਸ ਰਚਦਿਆਂ ਭਾਰਤ ਦੀ ਮਹਿਲਾ ਆਰਚਰੀ ਟੀਮ ਨੇ ਜਰਮਨੀ ਦੀ ਰਾਜਧਾਨੀ ਬਰਲਿਨ ਵਿੱਚ ਚੱਲ ਰਹੀ ਤੀਰਅੰਦਾਜ਼ੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਇਸ ਟੂਰਨਾਮੈਂਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਸੋਨ ਤਮਗਾ ਜਿੱਤਣ ਵਿੱਚ ਕਾਮਯਾਬ ਹੋਇਆ ਹੈ। ਇਹ ਚੈਂਪੀਅਨਸ਼ਿਪ ਪਹਿਲੀ ਵਾਰ ਸਾਲ 1931 ਵਿੱਚ ਕਰਵਾਈ ਗਈ ਸੀ। ਇਸ ਤੋਂ ਬਾਅਦ ਸਾਲ 1995 ਤੋਂ ਇਸ ਵਿੱਚ ਕੰਪਾਊਂਡ ਸਮਾਗਮ ਕਰਵਾਏ ਗਏ। 


ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤੀ ਮਹਿਲਾ ਟੀਮ ਨੇ ਕੰਪਾਊਂਡ ਈਵੈਂਟ ਦੇ ਫਾਈਨਲ ਮੈਚ ਵਿੱਚ ਮੈਕਸੀਕੋ ਦੀ ਟੀਮ ਨੂੰ 235-229 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਭਾਰਤ ਨੂੰ ਸੋਨ ਤਮਗਾ ਜਿੱਤਣ ਵਾਲੀ ਟੀਮ ਵਿੱਚ ਜੋਤੀ ਸੁਰੇਖ, ਵੇਨਮ ਪ੍ਰਨੀਤ ਕੌਰ ਅਤੇ ਅਦਿਤੀ ਸਵਾਮੀ ਸ਼ਾਮਲ ਸਨ। ਇਸ ਦੇ ਨਾਲ ਹੀ ਸੈਮੀਫਾਈਨਲ 'ਚ ਟੀਮ ਦਾ ਸਾਹਮਣਾ ਕੋਲੰਬੀਆ ਦੀ ਟੀਮ ਨਾਲ ਹੋਇਆ, ਜਿਸ ਨੂੰ ਉਸ ਨੇ 220-216 ਨਾਲ ਹਰਾਇਆ।


ਭਾਰਤ ਨੇ ਸਾਲ 1981 ਵਿੱਚ ਇਟਲੀ ਵਿੱਚ ਹੋਈ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਹਿੱਸਾ ਲਿਆ ਸੀ। ਸਾਲ 2019 ਵਿੱਚ ਨੀਦਰਲੈਂਡ ਵਿੱਚ ਹੋਈ ਪਿਛਲੀ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਰਿਕਰਵ ਵਰਗ ਵਿੱਚ ਤਮਗਾ ਜਿੱਤਿਆ ਸੀ। ਤੀਰਅੰਦਾਜ਼ੀ ਵਿਸ਼ਵ ਚੈਂਪੀਅਨਸ਼ਿਪ ਦਾ ਆਯੋਜਨ ਹਰ 2 ਸਾਲਾਂ ਬਾਅਦ ਕੀਤਾ ਜਾਂਦਾ ਹੈ। ਹੁਣ ਤੱਕ ਭਾਰਤ ਇਸ ਚੈਂਪੀਅਨਸ਼ਿਪ ਵਿੱਚ 9 ਵਾਰ ਚਾਂਦੀ ਦਾ ਤਗਮਾ ਅਤੇ 2 ਵਾਰ ਕਾਂਸੀ ਦਾ ਤਗਮਾ ਜਿੱਤ ਚੁੱਕਾ ਹੈ।









ਪੁਰਸ਼ ਟੀਮ ਨੇ ਆਪਣੇ ਪ੍ਰਦਰਸ਼ਨ ਤੋਂ ਕੀਤਾ ਨਿਰਾਸ਼
ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚ ਭਾਰਤੀ ਪੁਰਸ਼ ਟੀਮ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਸਖਤ ਸੰਘਰਸ਼ ਤੋਂ ਬਾਅਦ ਇਹ ਟੂਰਨਾਮੈਂਟ 'ਚੋਂ ਬਾਹਰ ਹੋ ਗਈ। ਕੁਆਰਟਰ ਫਾਈਨਲ ਮੈਚ ਵਿੱਚ ਭਾਰਤੀ ਪੁਰਸ਼ ਟੀਮ ਨੂੰ ਨੀਦਰਲੈਂਡ ਦੀ ਟੀਮ ਖ਼ਿਲਾਫ਼ 230-235 ਦੇ ਸਕੋਰ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਵੱਲੋਂ ਅਭਿਸ਼ੇਕ ਵਰਮਾ, ਓਜਲ ਦਿਓਤਲੇ ਅਤੇ ਪ੍ਰਥਮੇਸ਼ ਜਾਵਕਰ ਹਿੱਸਾ ਲੈ ਰਹੇ ਸਨ। ਇਸ ਦੇ ਨਾਲ ਹੀ ਮਿਕਸਡ ਈਵੈਂਟ ਵਿੱਚ ਵੀ ਟੀਮ ਨੂੰ ਅਮਰੀਕਾ ਤੋਂ 154-153 ਦੇ ਕਰੀਬ ਹਾਰ ਮਿਲੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।