Ben Stokes Statement: ਬੇਨ ਸਟੋਕਸ ਦੀ ਕਪਤਾਨੀ ਵਾਲੀ ਇੰਗਲੈਂਡ ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ 'ਚ ਖੇਡੇ ਗਏ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤ ਨੂੰ 28 ਦੌੜਾਂ ਨਾਲ ਹਰਾ ਦਿੱਤਾ। ਮੈਚ ਜਿੱਤਣ ਤੋਂ ਬਾਅਦ ਇੰਗਲਿਸ਼ ਕਪਤਾਨ ਬੇਨ ਸਟੋਕਸ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਕਪਤਾਨੀ ਸ਼ੁਰੂ ਕਰਨ ਤੋਂ ਬਾਅਦ ਇਹ ਉਨ੍ਹਾਂ ਦੀ ਸਭ ਤੋਂ ਵੱਡੀ ਜਿੱਤ ਹੈ। ਸਟੋਕਸ ਪਹਿਲੀ ਵਾਰ ਭਾਰਤ 'ਚ ਬਤੌਰ ਕਪਤਾਨ ਟੈਸਟ ਖੇਡ ਰਹੇ ਹਨ।


ਮੈਚ ਤੋਂ ਬਾਅਦ ਇੰਗਲਿਸ਼ ਕਪਤਾਨ ਨੇ ਕਿਹਾ, "ਜਦੋਂ ਤੋਂ ਮੈਂ ਕਪਤਾਨੀ ਸੰਭਾਲੀ ਹੈ, ਸਾਡੇ ਕੋਲ ਇੱਕ ਟੀਮ ਦੇ ਰੂਪ ਵਿੱਚ ਕਈ ਸ਼ਾਨਦਾਰ ਪਲ ਰਹੇ ਹਨ। ਅਸੀਂ ਕਈ ਜਿੱਤਾਂ ਪ੍ਰਾਪਤ ਕੀਤੀਆਂ ਹਨ, ਅਸੀਂ ਕਈ ਮਹਾਨ ਮੈਚਾਂ ਦਾ ਹਿੱਸਾ ਰਹੇ ਹਾਂ। ਅਸੀਂ ਜਿੱਥੇ ਹਾਂ ਅਤੇ ਜਿਨ੍ਹਾਂ ਦੇ ਖਿਲਾਫ ਖੇਡ ਰਹੇ ਹਾਂ। ਇਹ ਜਿੱਤ ਸ਼ਾਇਦ, 100 ਫੀਸਦੀ ਨਿਸ਼ਚਿਤ ਤੌਰ 'ਤੇ ਸਾਡੀ ਸਭ ਤੋਂ ਵੱਡੀ ਜਿੱਤ ਹੈ। ਬੌਤਰ ਕਪਤਾਨ ਇੱਥੇ ਆਉਣਾ ਮੇਰਾ ਪਹਿਲੀ ਵਾਰ ਹੈ।


ਇੰਗਲਿਸ਼ ਕਪਤਾਨ ਨੇ ਦੱਸਿਆ ਕਿ ਕਿਵੇਂ ਉਸ ਨੇ ਪਹਿਲੀ ਪਾਰੀ ਅਤੇ ਮੈਦਾਨ 'ਤੇ ਰੋਹਿਤ ਸ਼ਰਮਾ ਨੂੰ ਦੇਖ ਕੇ ਸਿੱਖਿਆ। ਸਟੋਕਸ ਨੇ ਕਿਹਾ, "ਮੈਂ ਇੱਕ ਚੰਗਾ ਨਿਰੀਖਕ ਹਾਂ। ਮੈਂ ਮੈਦਾਨ 'ਤੇ ਆਪਣੀ ਪਹਿਲੀ ਪਾਰੀ ਤੋਂ ਸਿੱਖਿਆ ਹੈ। ਮੈਂ ਦੇਖਿਆ ਕਿ ਕਿਵੇਂ ਭਾਰਤੀ ਸਪਿਨਰਾਂ ਨੂੰ ਦੌੜਾਇਆ ਜਾ ਰਿਹਾ ਹੈ, ਕਿਵੇਂ ਰੋਹਿਤ ਸ਼ਰਮਾ ਨੇ ਫੀਲਡਿੰਗ ਸੈੱਟ ਕੀਤੀ ਅਤੇ ਆਪਣੀ ਪਾਰੀ 'ਚ ਬਹੁਤ ਸਾਰੀਆਂ ਚੀਜ਼ਾਂ ਲਿਆਉਣ ਦੀ ਕੋਸ਼ਿਸ਼ ਕੀਤੀ। ਜ਼ਾਹਰ ਹੈ ਹਰ ਕਿਸੇ ਲਈ ਰੋਮਾਂਚਕ ਸੀ।ਟੌਮ ਹਾਰਟਲੇ ਨੇ ਡੈਬਿਊ 'ਤੇ 9 ਵਿਕਟਾਂ ਲਈਆਂ, ਓਲੀ ਪੋਪ ਆਪਣੇ ਮੋਢੇ ਦੀ ਸਰਜਰੀ ਤੋਂ ਬਾਅਦ ਵਾਪਸ ਆ ਰਹੇ ਹਨ, ਸਾਰਿਆਂ ਦੀ ਸ਼ਾਨਦਾਰ ਕੋਸ਼ਿਸ਼।


ਸਟੋਕਸ ਨੇ ਅੱਗੇ ਕਿਹਾ, ''ਟੌਮ ਪਹਿਲੀ ਵਾਰ ਟੀਮ 'ਚ ਆਇਆ ਹੈ। ਉਸ ਤੋਂ ਕਾਫੀ ਆਤਮਵਿਸ਼ਵਾਸ ਮਿਲਿਆ ਹੈ। ਮੈਂ ਉਸ ਨੂੰ ਲੰਬੇ ਸਪੈਲ ਦੇਣ ਲਈ ਤਿਆਰ ਸੀ ਭਾਵੇਂ ਕੁਝ ਵੀ ਹੋਵੇ ਕਿਉਂਕਿ ਮੈਨੂੰ ਪਤਾ ਸੀ ਕਿ ਕਿਸੇ ਸਮੇਂ ਮੈਨੂੰ ਉਸ ਕੋਲ ਵਾਪਸ ਜਾਣਾ ਪਵੇਗਾ। ਅਸੀ ਉਨ੍ਹਾਂ ਲੋਕਾਂ ਨੂੰ ਪੂਰੀ ਤਰ੍ਹਾਂ ਬੈਕ ਕਰਦੇ ਹਾਂ, ਜਿਨ੍ਹਾਂ ਨੂੰ ਚੁਣਿਆ ਗਿਆ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਉਪ-ਮਹਾਂਦੀਪ ਵਿੱਚ ਕਈ ਟੈਸਟ ਮੈਚ ਖੇਡੇ ਹਨ। ਇਸਦੇ ਨਾਲ ਹੀ ਜੋ ਰੂਟ ਦੇ ਨਾਲ ਵੀ ਮੈਂ ਉਸ ਦੀਆਂ ਕੁਝ ਖਾਸ ਪਾਰੀਆਂ ਦੇਖੀਆਂ ਹਨ।"