ICC, Sri Lanka: ਆਈਸੀਸੀ ਨੇ ਸ਼੍ਰੀਲੰਕਾ ਕ੍ਰਿਕਟ ਬੋਰਡ ਤੋਂ ਪਾਬੰਦੀ ਹਟਾ ਦਿੱਤੀ ਹੈ। ਆਈਸੀਸੀ ਨੇ ਐਤਵਾਰ ਨੂੰ ਇਹ ਫੈਸਲਾ ਲਿਆ। ਆਈਸੀਸੀ ਨੇ ਤੁਰੰਤ ਪ੍ਰਭਾਵ ਨਾਲ ਸ਼੍ਰੀਲੰਕਾ ਕ੍ਰਿਕਟ ਤੋਂ ਪਾਬੰਦੀ ਹਟਾ ਦਿੱਤੀ ਹੈ। ਕੌਮਾਂਤਰੀ ਕ੍ਰਿਕਟ ਕੌਂਸਲ ਨੇ ਸਰਕਾਰੀ ਦਖਲਅੰਦਾਜ਼ੀ ਕਾਰਨ ਸ੍ਰੀਲੰਕਾ ਕ੍ਰਿਕਟ ’ਤੇ ਪਾਬੰਦੀ ਲਾ ਦਿੱਤੀ ਸੀ।


10 ਨਵੰਬਰ, 2023 ਨੂੰ, ਸ਼੍ਰੀਲੰਕਾ ਕ੍ਰਿਕਟ ਨੂੰ ਆਈਸੀਸੀ ਦੇ ਮੈਂਬਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਕਰਨ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਹੁਣ 21 ਨਵੰਬਰ ਨੂੰ ਆਈਸੀਸੀ ਬੋਰਡ ਦੀ ਮੀਟਿੰਗ ਹੋਈ ਅਤੇ ਇਹ ਫੈਸਲਾ ਲਿਆ ਗਿਆ ਕਿ ਸ਼੍ਰੀਲੰਕਾ ਦੁਵੱਲੇ ਅਤੇ ਆਈਸੀਸੀ ਮੁਕਾਬਲਿਆਂ ਵਿੱਚ ਖੇਡ ਸਕੇਗਾ। ਪਰ ਇਨ੍ਹੀਂ ਦਿਨੀਂ ਖੇਡੇ ਜਾ ਰਹੇ ਅੰਡਰ-19 ਵਿਸ਼ਵ ਕੱਪ ਨੂੰ ਦੱਖਣੀ ਅਫ਼ਰੀਕਾ ਵਿੱਚ ਤਬਦੀਲ ਕਰ ਦਿੱਤਾ ਗਿਆ, ਜਦੋਂ ਕਿ ਪਹਿਲਾਂ ਇਹ ਸ੍ਰੀਲੰਕਾ ਵਿੱਚ ਖੇਡਿਆ ਜਾਣਾ ਸੀ।