ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਤੀਜੇ ਵਨ ਡੇਅ ਮੈਚ ਲਈ ਕੱਲ੍ਹ ਮੈਦਾਨ 'ਚ ਉਤਰੇਗੀ। ਭਾਰਤ ਦਾ ਇਰਾਦਾ ਵੈਸਟ ਇੰਡੀਜ਼ ਖਿਲਾਫ ਲਗਾਤਾਰ 10ਵੀਂ ਸੀਰੀਜ਼ ਜਿੱਤਣ ਦਾ ਹੋਵੇਗਾ। ਵੈਸਟ ਇੰਡੀਜ਼ ਨੇ ਪਹਿਲੇ ਮੈਚ ਜਿੱਤ ਕੇ ਸੀਰੀਜ਼ ਦੀ ਸ਼ੂਰੂਆਤ ਕੀਤੀ ਸੀ।ਪਰ ਭਾਰਤ ਨੇ ਵਿਸ਼ਾਖਾਪਟਨਮ 'ਚ ਖੇਡੇ ਗਏ ਦੂਜੇ ਮੈਚ 'ਚ ਸ਼ਾਨਦਾਰ ਜਿੱਤ ਦਰਜ ਕਰ ਸੀਰੀਜ਼ 'ਚ ਵਾਪਸੀ ਕੀਤੀ।
ਕੀਰੋਨ ਪੋਲਾਰਡ ਦੀ ਟੀਮ ਪਿਛਲੇ ਦੋ ਮੈਚਾਂ ਦੌਰਾਨ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰ ਚੁੱਕੀ ਹੈ। ਇੱਥੇ ਵੀ ਟੀਮਾਂ ਤਰੇਲ ਨੂੰ ਧਿਆਨ 'ਚ ਰੱਖ ਕੇ ਪਹਿਲਾਂ ਗੇਂਦਬਾਜ਼ੀ ਕਰਨ ਬਾਰੇ ਸੋਚਣਗੀਆਂ। ਉਧਰ ਵੈਸਟ ਇੰਡੀਜ਼ ਦੀ ਵੀ ਕੋਸ਼ਿਸ਼ ਹੋਵੇਗੀ ਕਿ ਉਹ 13 ਸਾਲ ਬਆਦ ਕੋਈ ਇੱਕ ਦਿਨੀਂ ਸੀਰੀਜ਼ ਜਿੱਤ ਸਕੇ।
ਤੀਜੇ ਮੈਚ ਲਈ ਟੀਮਾਂ:
ਭਾਰਤ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਕੇਐਲ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਸ਼ਿਵਮ ਦੂਬੇ, ਕੇਦਾਰ ਜਾਧਵ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਦੀਪਕ ਚਾਹਰ, ਮੁਹੰਮਦ ਸ਼ਮੀ ਅਤੇ ਸ਼ਰਦੂਲ ਠਾਕੁਰ।
ਵੈਸਟਇੰਡੀਜ਼: ਕੀਰੋਨ ਪੋਲਾਰਡ (ਕਪਤਾਨ), ਸੁਨੀਲ ਅੰਬਰੇਸ਼, ਸ਼ਾਈ ਹੋਪ, ਖੈਰੀ ਪਿਅਰੇ, ਰੋਸਟਨ ਚੇਜ਼, ਅਲਜਾਰੀ ਜੋਸਫ, ਸ਼ੈਲਡਨ ਕੋਟਰੇਲ, ਬ੍ਰੈਂਡਨ ਕਿੰਗ, ਨਿਕੋਲਸ ਪੂਰਨ, ਸ਼ਿਮਰਨ ਹੇਟਮੇਅਰ, ਇਵਿਨ ਲੇਵਿਸ, ਰੋਮਰਿਓ ਸ਼ੈਫਰਡ, ਜੇਸਨ ਹੋਲਡਰ, ਕੀਮੋ ਪਾਲ ਅਤੇ ਹੇਡਨ ਵਾਲਸ਼ ਜੁਨਿਅਰ।
IND Vs WI: ਸੀਰੀਜ਼ ਦੇ ਆਖਰੀ ਮੈਚ ਲਈ ਭਾਰਤ-ਵੈਸਟ ਇੰਡੀਜ਼ ਟੀਮਾਂ ਹੋਣਗੀਆਂ ਆਹਮਣੇ-ਸਾਹਮਣੇ
ਏਬੀਪੀ ਸਾਂਝਾ
Updated at:
21 Dec 2019 06:11 PM (IST)
ਭਾਰਤੀ ਕ੍ਰਿਕਟ ਟੀਮ ਤੀਜੇ ਵਨ ਡੇਅ ਮੈਚ ਲਈ ਕੱਲ੍ਹ ਮੈਦਾਨ 'ਚ ਉਤਰੇਗੀ। ਭਾਰਤ ਦਾ ਇਰਾਦਾ ਵੈਸਟ ਇੰਡੀਜ਼ ਖਿਲਾਫ ਲਗਾਤਾਰ 10ਵੀਂ ਸੀਰੀਜ਼ ਜਿੱਤਣ ਦਾ ਹੋਵੇਗਾ।
- - - - - - - - - Advertisement - - - - - - - - -