ਨਵੀਂ ਦਿੱਲੀ: ਆਈਪੀਐਲ 2020 ਖ਼ਤਮ ਹੋਣ ਤੋਂ ਬਾਅਦ ਭਾਰਤੀ ਕ੍ਰਿਕੇਟ ਟੀਮ ਅਗਲੇ ਮਹੀਨੇ ਆਸਟ੍ਰੇਲੀਆ ਦਾ ਦੌਰਾ ਕਰੇਗੀ। ਇਸ ਦੌਰੇ ’ਤੇ ਵਨਡੇ ਤੇ ਟੀ–20 ਸੀਰੀਜ਼ ਦੇ ਮੈਚ ਸਿਡਨੀ ਤੇ ਕੈਨਬਰਾ ’ਚ ਖੇਡੇ ਜਾਣਗੇ। ਵੀਰਵਾਰ ਨੂੰ ਹੀ ਕ੍ਰਿਕੇਟ ਆਸਟ੍ਰੇਲੀਆ ਤੇ ਨਿਊ ਸਾਊਥ ਵੇਲਜ਼ ਰਾਜ ਸਰਕਾਰ ਵਿਚਾਲੇ ਭਾਰਤੀ ਟੀਮ ਦੇ ਦੌਰੇ ਸਬੰਧੀ ਸਮਝੌਤਾ ਹੋਇਆ ਹੈ। ਇਸ ਸਮਝੌਤੇ ਅਨੁਸਾਰ ਸੰਯੁਕਤ ਅਰਬ ਅਮੀਰਾਤ ਵਿੱਚ ਇਸ ਵੇਲੇ ਜਾਰੀ ਆਈਪੀਐਲ ਤੋਂ ਪਰਤਣ ਪਿੱਛੋਂ ਭਾਰਤੀ ਟੀਮ ਅਤੇ ਆਸਟ੍ਰੇਲੀਆਈ ਟੀਮ ਦੇ ਖਿਡਾਰੀ ਸਿਡਨੀ ਵਿੱਚ ਕੁਆਰੰਟੀਨ ਰਹਿਣਗੇ। ਉਂਝ ਇਸ ਦੌਰਾਨ ਖਿਡਾਰੀਆਂ ਨੂੰ ਅਭਿਆਸ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। 27 ਨਵੰਬਰ ਨੂੰ ਹੋਵੇਗਾ ਪਹਿਲਾ ਵਨਡੇ: ਆਈਪੀਐਲ-13 ਦਾ ਫ਼ਾਈਨਲ 10 ਨਵੰਬਰ ਨੂੰ ਖੇਡਿਆ ਜਾਣਾ ਹੈ। ਹਾਲੇ ਇਸ ਮੈਚ ਦੀ ਜਗ੍ਹਾ ਦਾ ਐਲਾਨ ਨਹੀਂ ਕੀਤਾ ਗਿਆ। ਭਾਰਤੀ ਕ੍ਰਿਕੇਟ ਟੀਮ ਆਸਟ੍ਰੇਲਿਆਈ ਦੌਰੇ ਦੌਰਾਨ 3 ਵਨਡੇ, ਤਿੰਨ ਟੀ-20 ਅਤੇ ਚਾਰ ਟੈਸਟ ਮੈਚਾਂ ਦੀ ਲੜੀ ਖੇਡੇਗੀ। ਪਹਿਲਾਂ ਦੋ ਵਨਡੇ 27 ਤੇ 29 ਨਵੰਬਰ ਨੂੰ ਸਿਡਨੀ ਵਿੱਚ ਜਦ ਕਿ ਤੀਜਾ ਵਨਡੇ ਇੱਕ ਦਸੰਬਰ ਨੂੰ ਮਾਨੂਕਾ ਓਵਲ ’ਚ ਖੇਡਿਆ ਜਾਵੇਗਾ। ਪਹਿਲਾ ਟੀ-20 ਮੈਚ ਮਾਨੂਕਾ ਓਵਲ ’ਚ ਚਾਰ ਦਸੰਬਰ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੋਵੇਂ ਟੀਮਾਂ ਛੇ ਤੇ ਅੱਠ ਦਸੰਬਰ ਨੂੰ ਹੋਣ ਵਾਲੇ ਆਖ਼ਰੀ ਦੋ ਟੀ-20 ਮੈਚਾਂ ਲਈ ਸਿਡਨੀ ਪਰਤ ਆਉਣਗੀਆਂ। 32 ਖਿਡਾਰੀ ਜਾਣਗੇ ਆਸਟ੍ਰੇਲੀਆਈ ਦੌਰੇ ’ਤੇ: ਭਾਰਤੀ ਟੀਮ ਆਸਟ੍ਰੇਲੀਆਈ ਦੌਰੇ ’ਤੇ ਲਗਪਗ 32 ਖਿਡਾਰੀਆਂ ਨੂੰ ਲੈ ਕੇ ਜਾ ਰਹੀ ਹੈ। ਵਨਡੇ ਅਤੇ ਟੀ-20 ਸੀਰੀਜ਼ ਖ਼ਤਮ ਹੋਣ ਤੋਂ ਬਾਅਦ ਕਈ ਖਿਡਾਰੀ ਜੋ ਟੈਸਟ ਲੜੀ ਦਾ ਹਿੱਸਾ ਨਹੀਂ ਹੋਣਗੇ, ਉਹ ਭਾਰਤ ਪਰਤ ਆਉਣਗੇ। ਸੀਮਤ ਓਵਰਾਂ ਦੀ ਲੜੀ ਤੋਂ ਬਾਅਦ ਦੋਵੇਂ ਟੀਮਾਂ ਵਿਚਾਲੇ 17 ਦਸੰਬਰ ਨੂੰ ਚਾਰ ਮੈਚਾਂ ਦੀ ਟੈਸਟ ਲੜੀ ਖੇਡੀ ਜਾਵੇਗੀ। ਇਸ ਲੜੀ ਦਾ ਇੱਕ ਟੈਸਟ ਪਿੰਕ ਬਾਲ ਟੈਸਟ ਹੋ ਸਕਦਾ ਹੈ। ਐਡੀਲੇਡ ’ਚ ਹੋਣ ਵਾਲਾ ਪਹਿਲਾ ਟੈਸਟ ਡੇ-ਨਾਈਟ ਵੀ ਹੋਵੇਗਾ। ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੇ ਮੈਚਾਂ ਦੀ ਪੂਰੀ ਸੂਚੀ: ਵਨ–ਡੇਅ ਸੀਰੀਜ਼ ਪਹਿਲਾ ਵਨ–ਡੇਅ – 27 ਨਵੰਬਰ, ਸਿਡਨੀ ਦੂਜਾ ਵਨ–ਡੇਅ – 29 ਨਵੰਬਰ, ਸਿਡਨੀ ਤੀਜਾ ਵਨ–ਡੇਅ – 1 ਦਸੰਬਰ, ਮਾਨੂਕਾ ਓਵਲ ਟੀ–20 ਸੀਰੀਜ਼: ਪਹਿਲਾ ਮੈਚ – 4 ਦਸੰਬਰ, ਮਾਨੂਕਾ ਓਵਲ ਦੂਜਾ ਮੈਚ – 6 ਦਸੰਬਰ, ਸਿਡਨੀ ਤੀਜਾ ਮੈਚ – 8 ਦਸੰਬਰ, ਸਿਡਨੀ ਟੈਸਟ ਸੀਰੀਜ਼: ਪਹਿਲਾ ਟੈਸਟ – 17 ਤੋਂ 21 ਦਸੰਬਰ, ਐਡੀਲੇਡ ਦੂਜਾ ਟੈਸਟ – 26 ਤੋਂ 31 ਦਸੰਬਰ, ਮੈਲਬਰਨ ਤੀਜਾ ਟੈਸਟ – 7 ਤੋਂ 11 ਜਨਵਰੀ, ਸਿਡਨੀ ਚੌਥਾ ਟੈਸਟ – 15 ਤੋਂ 19 ਜਨਵਰੀ, ਬ੍ਰਿਸਬੇਨ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904