ਚੇਨਈ: ਭਾਰਤ ਦੇ ਹਿੱਟਮੈਨ ਰੋਹਿਤ ਸ਼ਰਮਾ ਨੇ ਆਪਣੇ ਟੈਸਟ ਕਰੀਅਰ ਦਾ 7ਵਾਂ ਸੈਂਕੜਾ ਲਗਾਇਆ ਹੈ। ਰੋਹਿਤ ਅਤੇ ਰਹਾਣੇ ਜ਼ਬਰਦਸਤ ਬੱਲੇਬਾਜ਼ੀ ਕਰ ਰਹੇ ਹਨ। ਭਾਰਤ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ। ਭਾਰਤ ਦਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਬਗੈਰ ਖਾਤਾ ਖੋਲ੍ਹੇ ਹੀ ਆਊਟ ਹੋ ਗਿਆ। ਟੈਸਟ ਮੈਚ ਦੇ ਦੂਜੇ ਓਵਰ ਵਿੱਚ ਭਾਰਤੀ ਟੀਮ ਨੂੰ ਗਿੱਲ ਦੇ ਰੂਪ ਵਿੱਚ ਪਹਿਲਾ ਝਟਕਾ ਲੱਗਿਆ। ਐਲੀ ਸਟੋਨ ਨੇ ਉਸਨੂੰ ਐਲਬੀ ਆਊਟ ਕੀਤਾ। ਗਿੱਲ ਦੇ ਆਊਟ ਹੋਣ ਤੋਂ ਬਾਅਦ ਰੋਹਿਤ ਸ਼ਰਮਾ ਨੇ ਪੁਜਾਰਾ ਨਾਲ ਭਾਰਤੀ ਪਾਰੀ ਦੀ ਜ਼ਿੰਮੇਵਾਰੀ ਸੰਭਾਲ ਲਈ।


ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ ਆਪਣੇ ਟੈਸਟ ਕਰੀਅਰ ਦਾ ਸੱਤਵਾਂ ਸੈਂਕੜਾ ਲਗਾਇਆ ਹੈ। ਰੋਹਿਤ ਸ਼ਰਮਾ ਨੇ ਇਹ ਸੈਂਕੜਾ ਸਿਰਫ 130 ਗੇਂਦਾਂ ਵਿੱਚ ਬਹੁਤ ਮੁਸ਼ਕਲ ਹਾਲਤਾਂ ਵਿੱਚ ਬਣਾਇਆ ਹੈ। ਰੋਹਿਤ ਸ਼ਰਮਾ ਦੀ ਪਾਰੀ ਵਿੱਚ 14 ਚੌਕੇ ਅਤੇ ਦੋ ਛੱਕੇ ਸ਼ਾਮਲ ਹਨ। ਖ਼ਬਰ ਲਿੱਖੇ ਜਾਣ 'ਤੇ ਭਾਰਤ ਦਾ ਸਕੋਰ ਤਿੰਨ ਵਿਕਟਾਂ ਦੇ ਨੁਕਸਾਨ 'ਤੇ 148 ਦੌੜਾਂ 'ਤੇ ਹੈ ਅਤੇ ਇਸ 'ਚ 101 ਦੌੜਾਂ ਰੋਹਿਤ ਸ਼ਰਮਾ ਦੇ ਬੱਲੇ ਤੋਂ ਨਿਕਲੀਆਂ।



ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਵੀ ਬਗੈਰ ਕੋਈ ਸਕੋਰ ਦੇ ਸਪਿਨ ਗੇਂਦਬਾਜ਼ ਮੋਇਨ ਅਲੀ ਦੀ ਗੇਂਦ 'ਤੇ ਆਊਟ ਹੋਏ। ਪੁਜਾਰਾ ਦੇ ਆਊਟ ਹੋਣ ਤੋਂ ਬਾਅਦ ਕੋਹਲੀ ਬੱਲੇਬਾਜ਼ੀ ਕਰਨ ਪਹੁੰਚੇ ਸੀ, ਪਰ ਮੋਇਨ ਅਲੀ ਦੀ ਸਪਿਨ ਨੂੰ ਸਮਝਣ 'ਚ ਅਸਫਲ ਰਹੇ ਅਤੇ ਕੋਹਲੀ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਭਾਰਤ ਨੂੰ ਕੋਹਲੀ ਵਜੋਂ ਤੀਜਾ ਝਟਕਾ ਮਿਲਿਆ।


ਇਸ ਤੋਂ ਪਹਿਲਾਂ ਪੁਜਾਰਾ ਸਿਰਫ 21 ਦੌੜਾਂ ਬਣਾ ਕੇ ਆਊਟ ਹੋਇਆ। ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਅਕਸ਼ਰ ਪਟੇਲ ਨੂੰ ਭਾਰਤ ਦੇ ਪਲੇਅਰ ਇਲੈਵਨ ਵਿੱਚ ਮੌਕਾ ਮਿਲਿਆ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਲੜੀ ਦਾ ਦੂਜਾ ਟੈਸਟ ਮੈਚ ਚੇਨਈ ਵਿਚ ਖੇਡਿਆ ਜਾ ਰਿਹਾ ਹੈ। ਇੰਗਲੈਂਡ 4 ਟੈਸਟ ਮੈਚਾਂ ਦੀ ਲੜੀ ਵਿਚ ਪਹਿਲਾ ਟੈਸਟ ਜਿੱਤਣ ਤੋਂ ਬਾਅਦ 1-0 ਦੀ ਬੜ੍ਹਤ ਨਾਲ ਅੱਗੇ ਹੈ।


ਉਧਰ ਕੋਰੋਨਾਵਾਇਰਸ ਮਗਰੋਂ ਪਹਿਲੀ ਵਾਰ ਹੋਇਆ ਹੈ ਜਦੋਂ ਦਰਸ਼ਕ ਮੈਚ ਦੇਖਣ ਸਟੇਡੀਅਮ ਵਿਚ ਪਹੁੰਚਣਗੇ। ਲਗਪਗ ਇੱਕ ਸਾਲ ਬਾਅਦ ਭਾਰਤ ਵਿੱਚ ਪ੍ਰਸ਼ੰਸਕ ਆਪਣੇ ਮਨਪਸੰਦ ਖਿਡਾਰੀਆਂ ਨੂੰ ਸਟੇਡੀਅਮ ਵਿੱਚ ਲਾਈਵ ਵੇਖਣ ਦੇ ਯੋਗ ਹੋਏ। ਚੇਨਈ ਐਮਏ ਚਿਦੰਬਰਮ ਵਿਖੇ 15,000 ਦਰਸ਼ਕਾਂ ਨੂੰ ਮੈਚ ਦੇਖਣ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਕੁਲਦੀਪ ਯਾਦਵ ਅਤੇ ਅਕਸ਼ਰ ਪਟੇਲ ਨੂੰ ਭਾਰਤ ਦੀ ਖੇਡ ਇਲੈਵਨ ਵਿੱਚ ਮੌਕਾ ਮਿਲਿਆ। ਅਕਸ਼ਰ ਪਟੇਲ ਆਪਣੀ ਪਾਰੀ ਦੀ ਸ਼ੁਰੂਆਤ ਕਰ ਰਿਹਾ ਹੈ। ਪਟੇਲ ਸੱਟ ਲੱਗਣ ਕਾਰਨ ਪਹਿਲਾ ਟੈਸਟ ਮੈਚ ਨਹੀਂ ਖੇਡਿਆ ਸੀ।


ਇਹ ਵੀ ਪੜ੍ਹੋ: Onion price: ਪਿਆਜ਼ ਦੀਆਂ ਕੀਮਤਾਂ ਨੇ ਮੁੜ ਫੜੀ ਰਫ਼ਤਾਰ, ਜ਼ਿਆਦਾਤਰ ਹਿੱਸਿਆਂ ‘ਚ ਕੀਮਤ 50 ਰੁਪਏ ਕਿਲੋ ਤੋਂ ਪਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904