ਮੈਲਬਰਨ: ਭਾਰਤੀ ਕ੍ਰਿਕਟ ਟੀਮ ਨੇ ਮੈਲਬਰਨ ਕ੍ਰਿਕਟ ਮੈਦਾਨ ਵਿੱਚ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਇਤਿਹਾਸ ਰਚ ਦਿੱਤਾ। ਟੀਮ ਇੰਡੀਆ ਨੇ ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਚਾਰ ਮੈਚਾਂ ਦੀ ਲੜੀ ਵਿੱਚ 1-1 ਨਾਲ ਆਪਣੇ ਨਾਂ ਕਰ ਲਈ। ਮੈਚ ਦੇ ਚੌਥੇ ਦਿਨ ਆਸਟਰੇਲੀਆ ਦੀ ਦੂਜੀ ਪਾਰੀ ਦੀ ਕੁੱਲ 200 ਦੌੜਾਂ ਤੋਂ ਬਾਅਦ ਭਾਰਤ ਕੋਲ ਜਿੱਤ ਲਈ 70 ਦੌੜਾਂ ਦਾ ਟੀਚਾ ਸੀ, ਜਿਸ ਨੂੰ ਉਸ ਨੇ 2 ਵਿਕਟਾਂ ਗੁਆ ਕੇ 15.5 ਓਵਰਾਂ ਵਿੱਚ ਹਾਸਲ ਕਰ ਲਿਆ। 112 ਦੌੜਾਂ ਬਣਾਉਣ ਵਾਲੇ ਕਪਤਾਨ ਅਜਿੰਕਿਆ ਰਹਾਣੇ ਨੂੰ ਮੈਨ ਆਫ ਦ ਮੈਚ ਦਾ ਖਿਤਾਬ ਦਿੱਤਾ ਗਿਆ।

70 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਟੀਮ ਇੰਡੀਆ ਨੇ 19 ਦੇ ਸਕੋਰ ‘ਤੇ ਮਿਯੰਕ ਅਗਰਵਾਲ ਤੇ ਪੁਜਾਰਾ ਦੀਆਂ ਵਿਕਟਾਂ ਗੁਆ ਦਿੱਤੀਆਂ। ਸ਼ੁਭਮਨ ਗਿੱਲ ਨੇ ਭਾਰਤ ਲਈ ਆਪਣਾ ਪਹਿਲਾ ਟੈਸਟ ਖੇਡਦਿਆਂ ਨਾਬਾਦ 35 ਦੌੜਾਂ ਬਣਾਈਆਂ। ਕਪਤਾਨ ਅਜਿੰਕਿਆ ਰਹਾਣੇ 27 ਦੌੜਾਂ ਬਣਾ ਕੇ ਨਾਬਾਦ ਪਰਤੇ। ਗਿੱਲ ਨੇ ਸੱਤ ਚੌਕਿਆਂ ਦੀ ਮਦਦ ਨਾਲ ਸੱਤ ਗੇਂਦਾਂ ਦਾ ਸਾਹਮਣਾ ਕੀਤਾ ਜਦੋਂਕਿ ਰਹਾਣੇ ਨੇ 40 ਗੇਂਦਾਂ ਵਿੱਚ ਤਿੰਨ ਚੌਕੇ ਜੜੇ।

ਸਿਰਾਜ-ਗਿੱਲ ਨੇ ਆਪਣੀ ਸ਼ੁਰੂਆਤ ਕੀਤੀ

ਆਸਟਰੇਲੀਆ ਨੇ ਐਡੀਲੇਡ 'ਚ ਭਾਰਤ ਨੂੰ 8 ਵਿਕਟਾਂ ਨਾਲ ਹਰਾਉਣ ਤੋਂ ਬਾਅਦ ਸੀਰੀਜ਼ 'ਚ ਲੀਡ ਹਾਸਲ ਕਰ ਲਈ ਸੀ, ਪਰ ਹੁਣ ਭਾਰਤ ਨੇ ਮਚ ਜਿੱਤ ਕੇ ਬਰਾਬਰੀ ਕਰ ਲਈ ਹੈ। ਖਾਸ ਗੱਲ ਇਹ ਹੈ ਕਿ ਟੀਮ ਇੰਡੀਆ ਇਸ ਮੈਚ ਵਿੱਚ ਟੀਮ ਇੰਡੀਆ ਉਨ੍ਹਾਂ ਦੇ ਰੈਗੁਲਰ ਕਪਤਾਨ ਵਿਰਾਟ ਕੋਹਲੀ ਤੋਂ ਬਗੈਰ ਉਤਰੇ ਤੇ ਗਿੱਲ ਅਤੇ ਸਿਰਾਜ ਨੇ ਆਪਣੇ ਟੈਸਟ ਦੀ ਸ਼ੁਰੂਆਤ ਕੀਤੀ।

ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਅਧਾਰ 'ਤੇ ਆਸਟਰੇਲੀਆ ਦੀ ਦੂਜੀ ਪਾਰੀ ਨੂੰ 200 ਦੌੜਾਂ 'ਤੇ ਢੇਰ ਕਰ ਦਿੱਤਾ।

ਰਹਾਣੇ ਰਹੇ ਐਕਸ ਫੈਕਟਰ

ਗ੍ਰੀਨ ਸ਼ਾਨਦਾਰ ਪਾਰੀ ਖੇਡਣ ਤੋਂ ਬਾਅਦ 45 ਦੇ ਨਿੱਜੀ ਸਕੋਰ 'ਤੇ ਆਊਟ ਹੋਇਆ ਜਦੋਂਕਿ ਕਮਿੰਸ ਨੇ 22 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੇ 7ਵੇਂ ਵਿਕਟ ਲਈ 57 ਦੌੜਾਂ ਦੀ ਸਾਂਝੇਦਾਰੀ ਕੀਤੀ। ਮਿਸ਼ੇਲ ਸਟਾਰਕ 14 ਦੌੜਾਂ ਬਣਾ ਕੇ ਨਾਬਾਦ ਪਰਤਿਆ ਜਦੋਂ ਕਿ ਨਾਥਨ ਲਿਓਨ ਨੇ ਤਿੰਨ ਦੌੜਾਂ ਬਣਾਈਆਂ। ਜੋਸੇ ਹੇਜ਼ਲਵੁੱਡ ਨੂੰ ਰਵੀਚੰਦਰਨ ਅਸ਼ਵਿਨ ਨੇ 10 ਦੇ ਨਿੱਜੀ ਕੁਲ 'ਤੇ ਆਊਟ ਕੀਤਾ।

ਭਾਰਤ ਲਈ ਸਿਰਾਜ ਨੇ ਤਿੰਨ ਸਫਲਤਾਵਾਂ ਹਾਸਲ ਕੀਤੀਆਂ ਜਦਕਿ ਜਸਪ੍ਰੀਤ ਬੁਮਰਾਹ, ਰਵੀਚੰਦਰਨ ਅਸ਼ਵਿਨ ਤੇ ਜਡੇਜਾ ਨੇ ਦੋ-ਦੋ ਵਿਕਟਾਂ ਲਈਆਂ। ਜ਼ਖਮੀ ਹੋਏ ਉਮੇਸ਼ ਯਾਦਵ ਨੂੰ ਵੀ ਇੱਕ ਕਾਮਯਾਬੀ ਮਿਲੀ।

ਇਸ ਮੈਚ ਵਿੱਚ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਹਿਲੀ ਪਾਰੀ ਵਿੱਚ 195 ਦੌੜਾਂ ਬਣਾਈਆਂ। ਆਸਟਰੇਲੀਆ ਖਿਲਾਫ ਟੀਮ ਇੰਡੀਆ ਨੇ ਪਹਿਲੀ ਪਾਰੀ ਵਿਚ 326 ਦੌੜਾਂ ਬਣਾਈਆਂ ਤੇ 131 ਦੌੜਾਂ ਦੀ ਬੜੀ ਫੈਸਲਾਕੁੰਨ ਲੀਡ ਹਾਸਲ ਕੀਤੀ। ਟੀਮ ਇੰਡੀਆ ਲਈ ਪਹਿਲੀ ਪਾਰੀ 'ਚ ਰਹਾਣੇ ਦੀਆਂ 112 ਦੌੜਾਂ ਤੋਂ ਇਲਾਵਾ ਜਡੇਜਾ ਨੇ 57 ਦੌੜਾਂ ਬਣਾਈਆਂ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904